ਕੌਂਸਲਰ ਪ੍ਰਵੀਨ ਕੁਮਾਰ ਦੇ ਦਫਤਰ ‘ਚ ਲਗਾਏ ਆਯੂਸ਼ਮਾਨ ਕਾਰਡ ਕੈਂਪ ਦਾ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ ਉਦਘਾਟਨ

ਮੋਗਾ, 7 ਮਾਰਚ (ਜਸ਼ਨ)- ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਵਾਰਡ ਨੰ. 36 ‘ਚ ਆਯੂਸ਼ਮਾਨ ਕਾਰਡ ਬਣਾਉਣ ਲਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਵਿਧਾਇਕ ਡਾ. ਹਰਜੋਤ ਕਮਲ ਨੇ ਕੀਤਾ। ਇਸ ਮੌਕੇ ਵਾਰਡ ਨੰ. 36 ਦੇ ਕੌਂਸਲਰ ਪ੍ਰਵੀਨ ਸ਼ਰਮਾ ‘ਪੀਨਾ‘ ਵੀ ਹਾਜ਼ਰ ਸਨ। ਇਸ ਮੌਕੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ ਖਾਸਕਰ ਸੂਬੇ ਦੇ ਲੋਕਾਂ ਦੀ ਸਿਹਤ ਪ੍ਰਤੀ ਉਹ ਵਿਸ਼ੇਸ਼ ਤਵੱਜੋਂ ਦੇ ਰਹੇ ਹਨ ਇਸੇ ਕਰਕੇ ਮੁੱਫਤ ਇਲਾਜ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਆਰੰਭੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਆਯੂਸ਼ਮਾਨ ਕਾਰਡ ਬਣਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਮੋਗਾ ਸ਼ਹਿਰ ਵਿਚ ਅਨੇਕਾਂ ਥਾਵਾਂ ਦੇ ਅਜਿਹੇ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਦਾ ਲੋਕ ਵੱਧ ਤੋਂ ਵੱਧ ਲਾਹਾ ਲੈ ਸਕਦੇ ਹਨ। ਉਹਨਾਂ ਆਖਿਆ ਕਿ ਲੋਕਾਂ ਨੂੰ ਦਫਤਰੀ ਗੇੜਿਆਂ ਤੋਂ ਬਚਾਉਣ ਅਤੇ ਸਮੇਂ ਦੀ ਬੱਚਤ ਲਈ ਇਹ ਕਾਰਡ ਘਰੋ ਘਰੀ ਦਿੱਤੇ ਜਾ ਰਹੇ ਹਨ। ਇਸ ਮੌਕੇ ਕੌਂਸਲਰ ਪ੍ਰਵੀਨ ਸ਼ਰਮਾ ਪੀਨਾ ਨੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸ਼ਹਿਰ ਦੇ ਕਰਵਾਏ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਵਿਧਾਇਕ ਵੱਲੋਂ ਚੋਣ ਅਮਲ ਖਤਮ ਹੁੰਦਿਆਂ ਹੀ ਮੁੜ ਤੋਂ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੋਣਾ ਵਿਧਾਇਕ ਦੇ ਆਪਣੇ ਹਲਕੇ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦਰਸਾਉਂਦਾ ਹੈ। ਅੱਜ ਦੇ ਕੈਂਪ ਦੌਰਾਨ 200 ਕਾਰਡ ਬਣਾਏ ਗਏ।  ਇਸ ਮੌਕੇ ਸਾਬਕਾ ਕੌਂਸਲਰ ਕਮਲੇਸ਼ ਰਾਣੀ ਸ਼ਰਮਾ, ਵਿਜੇ ਸ਼ਰਮਾ, ਵਿਜੇ ਕੁਮਾਰ ਜੀ.ਐੱਮ., ਸੁਧੀਰ ਸੂਦ, ਪ੍ਰਸ਼ੋਤਮ ਲਾਲ, ਅਜੇ ਮਿੱਤਲ, ਬਿੰਦਾ, ਜਤਿੰਦਰ ਗੋਇਲ ਤੋਂ ਇਲਾਵਾ ਮੁੁਹੱਲਾ ਨਿਵਾਸੀ ਹਾਜ਼ਰ ਸਨ।