ਸਾਬਕਾ ਸਰਪੰਚ ਨੱਥਾ ਸਿੰਘ ਜਲਾਲਾਬਾਦ ਪੂਰਬੀ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ

Tags: 

ਧਰਮਕੋਟ, 6 ਮਾਰਚ (ਜਸ਼ਨ):ਟਕਸਾਲੀ ਕਾਂਗਰਸੀ ਆਗੂ ਨੱਥਾ ਸਿੰਘ ਸਾਬਕਾ ਸਰਪੰਚ ਜਲਾਲਾਬਾਦ ਪੂਰਬੀ ਨੂੰ ਅੱਜ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਅਤਿ ਨਜ਼ਦੀਕੀ ਸਾਥੀ ਅਤੇ ਟਕਸਾਲੀ ਕਾਂਗਰਸੀ ਸ. ਨੱਥਾ ਸਿੰਘ ਸਰਪੰਚ ਬੀਤੇ ਕੱਲ ਅਕਾਲ ਚਲਾਣਾ ਕਰ ਗਏ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸਕੂਲ ‘ਚ ਸਵੇਰ ਦੀ ਸਭਾ ਦੌਰਾਨ ਇੰਚਾਰਜ ਪਿ੍ਰੰਸੀਪਲ ਤੇਜਿੰਦਰ ਸਿੰਘ ਦੀ ਅਗਵਾਈ ਵਿਚ 2 ਮਿੰਟ ਦਾ ਮੌਨ ਰੱਖ ਕੇ ਸਾਬਕਾ ਸਰਪੰਚ ਨੂੰ ਸ਼ਰਧਾਂਜਲੀ ਭੇਟ ਕੀਤੀ । ਦੁਪਹਿਰ ਸਮੇਂ ਸਾਬਕਾ ਸਰਪੰਚ ਦੇ ਘਰ ਤੋਂ ਰਵਾਨਾ ਹੋਈ ਅੰਤਿਮ ਯਾਤਰਾ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਭਰੇ ਮਨ ਨਾਲ ਸ਼ਾਮਲ ਹੋਏ । ਸ. ਨੱਥਾ ਸਿੰਘ ਦੀ ਮਿ੍ਰਤਕ ਦੇਹ ਨੂੰ ਅਗਨੀ ਦਿਖਾਉਣ ਦੀਆਂ ਰਸਮਾਂ ਉਹਨਾਂ ਦੇ ਭਰਾ ਮਸਤਾਨ ਸਿੰਘ, ਸਪੁੱਤਰ ਨਿਰਮਲ ਸਿੰਘ ਬਿੱਟੂ, ਸਪੁੱਤਰ ਜਸਵੰਤ ਸਿੰਘ ਜੋਧਾ ਅਤੇ ਸੋਹਣੇ ਖੇਲੇ ਨੇ ਨਿਭਾਈਆਂ।

ਸਰਪੰਚ ਨੱਥਾ ਸਿੰਘ ਦੇ ਸਸਕਾਰ ਮੌਕੇ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ‘ਚ ਵਿਧਾਇਕ ਸਖਜੀਤ ਸਿੰਘ ਕਾਕਾ ਲੋਹਗੜ੍ਹ, ਹਰਪ੍ਰੀਤ ਸਿੰਘ ਹੀਰੋ, ਸੁਖਜਿੰਦਰ ਸਿੰਘ ਲੈਂਡਲਾਰਡ, ਸਰਪੰਚ ਅਮਰਜੀਤ ਸਿੰਘ ਖੇਲ੍ਹਾ, ਸੋਹਣਾ ਖੇਲ੍ਹਾ ਪੀ ਏ, ਅਵਤਾਰ ਸਿੰਘ ਪੀ ਏ,  ਚੇਅਰਮੈਨ ਦਰਸ਼ਨ ਸਿੰਘ ਲਲਿਹਾਂਦੀ, ਚੇਅਰਮੈਨ ਜਰਨੈਲ ਸਿੰਘ ਖੰਬੇ, ਸਰਪੰਚ ਕਾਰਜ ਸਿੰਘ ਢੋਲੇਵਾਲ, ਸਰਪੰਚ ਪ੍ਰਗਟ ਸਿੰਘ ਮੌਜੇਵਾਲ, ਸੁਖਦੇਵ ਸਿੰਘ ਨੰਬਰਦਾਰ, ਸੁਪਿੰਦਰ ਸਿੰਘ ਗਿੱਲ, ਚੇਅਰਮੈਨ ਬਲਬੀਰ ਸਿੰਘ ਗਿੱਲ, ਡਾ: ਪਵਨ ਥਾਪਰ, ਕਮਲਰਾਜ ਸੋਢੀ, ਪਾਲ ਸਿੰਘ ਸੈਕਟਰੀ, ਮਾਸਟਰ ਮਨਜੀਤ ਸਿੰਘ, ਮਾਸਟਰ ਲਾਲ ਸਿੰਘ, ਡੀ ਪੀ ਮਨਦੀਪ ਸਿੰਘ, ਸੌਦਾਗਰ ਸਿੰਘ ਪ੍ਰਧਾਨ, ਪਟਵਾਰੀ ਸੁਰਿੰਦਰਪਾਲ ਸਿੰਘ, ਗਿਆਨੀ ਸ਼ਿੰਦਰ ਸਿੰਘ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਰਣਬੀਰ ਸਿੰਘ ਲਾਲੀ ਪ੍ਰਧਾਨ  ਆੜਤੀਆ ਐਸੋਸੀਏਸ਼ਨ, ਕੁਲਦੀਪ ਸਿੰਘ ਨੈਸਲੇ, ਮਲਕੀਤ ਸਿੰਘ ਏ ਅੱਸ ਆਈ, ਚਮਕੌਰ ਸਿੰਘ, ਸਰਪੰਚ ਮੋਹਣ ਸਿੰਘ ਭਿੰਡਰ, ਰਵੀ ਭਿੰਡਰ, ਜੋਗਾ ਸਿੰਘ ਮੈਂਬਰ, ਅਮਰਜੀਤ ਸਿੰਘ ਸਮਰਾ, ਬੇਅੰਤ ਸਿੰਘ ਬਿੱਟੂ ਸਰਪੰਚ ਸੈਦਮੁਹੰਮਦ, ਇਕਬਾਲ ਸਿੰਘ ਘਲੋਟੀ ਸਾਬਕਾ ਸਰਪੰਚ, ਰਾਜ ਸਿੰਘ ਝੰਡਾ ਬੱਗਾ, ਭੁਪਿੰਦਰ ਸਿੰਘ ਰੰਡਿਆਲਾ,ਗੁੱਗੂ ਦਾਤਾ ਅਤੇ ਪਿੰਡ ਵਾਸੀ ਹਾਜ਼ਰ ਸਨ। ਸਾਬਕਾ ਸਰਪੰਚ ਨੱਥਾ ਸਿੰਘ ਫੁੱਲ ਚੁਗਣ ਦੀ ਰਸਮ 7 ਮਾਰਚ ਦਿਨ ਐਤਵਾਰ ਨੂੰ ਸਵੇਰੇ 10 ਵਜੇ ਹੋਵੇਗੀ।