ਨਹੀਂ ਰਹੇ ਸਰਪੰਚ ਨੱਥਾ ਸਿੰਘ ਜਲਾਲਾਬਾਦੀ, ਮੋਗਾ ਜ਼ਿਲ੍ਹੇ ‘ਚ ਸੋਗ ਦੀ ਲਹਿਰ

Tags: 

ਧਰਮਕੋਟ, 5 ਮਾਰਚ (ਜਸ਼ਨ): ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਨਜ਼ਦੀਕੀ ਸਿਰਕੱਢ ਟਕਸਾਲੀ ਕਾਂਗਰਸੀ ਆਗੂ ਨੱਥਾ ਸਿੰਘ ਸਾਬਕਾ ਸਰਪੰਚ ਜਲਾਲਾਬਾਦ ਪੂਰਬੀ ਅਕਾਲ ਚਲਾਣਾ ਕਰ ਗਏ ਹਨ । ਇਸ ਦੁਖਦਾਈ ਖਬਰ ਨਾਲ ਪਿੰਡ ਜਲਾਲਾਬਾਦ ਹੀ ਨਹੀਂ ਬਲਕਿ ਸਮੁੱਚੇ ਜ਼ਿਲ੍ਹੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ. ਨੱਥਾ ਸਿੰਘ ਦੇ ਸਪੁੱਤਰ ਨਿਰਮਲ ਸਿੰਘ ਬਿੱਟੂ ਨੇ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਆਪਣੇ ਪਿਤਾ ਦੇ ਦੇਹਾਂਤ ਬਾਰੇ ਪੋਸਟ ਪਾਈ ਤਿਵੇਂ ਹੀ ਸਰਪੰਚ ਨੱਥਾ ਸਿੰਘ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਨ ਵਾਲਿਆਂ ਨੇ ਨੱਥਾ ਸਿੰਘ ਵੱਲੋਂ ਪਿੰਡ ਜਲਾਲਾਬਾਦ ਦੇ ਵਿਕਾਸ ਅਤੇ ਸਮਾਜ ਸੇਵਾ ਲਈ ਨਿਭਾਏ ਫਰਜ਼ਾਂ ਦਾ ਜ਼ਿਕਰ ਕਰਦਿਆਂ ਸ. ਨੱਥਾ ਸਿੰਘ ਮੌਤ ਨਾਲ ਸਮਾਜ ਨੂੰ ਪਿਆ ਵੱਡਾ ਘਾਟਾ ਕਰਾਰ ਦਿੱਤਾ।