ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਵਿੱਕੀ ਸਰਪੰਚ ਦੇ ਹੱਕ ਵਿਚ ਹੋਏ ਚੋਣ ਜਲਸੇ ਨੇ ਧਾਰਿਆ ਰੈਲੀ ਦਾ ਰੂਪ

***ਲੱਡੂਆਂ ਨਾਲ ਤੋਲਦਿਆਂ ਵਾਰਡ ਵਾਸੀਆਂ ਨੇ ਵਿੱਕੀ ਸਰਪੰਚ ਨਾਲ ਕੀਤਾ ਪੂਰਨ ਸਮਰਥਨ ਦਾ ਵਾਅਦਾ ***
ਮੋਗਾ, 11 ਫਰਵਰੀ (ਜਸ਼ਨ): ਬੀਤੀ ਸ਼ਾਮ ਵਾਰਡ ਨੰਬਰ 2 ਦੇ ਵਿਚ ਆਜ਼ਾਦ ਉਮੀਦਵਾਰ ਜਸਪ੍ਰੀਤ ਵਿੱਕੀ ਸਰਪੰਚ ਦੇ ਹੱਕ ਵਿਚ ਹੋਇਆ  ਚੋਣ ਜਲਸਾ  ਰੈਲੀ ਦਾ ਰੂਪ ਧਾਰ ਗਿਆ । ਇਹ ਚੋਣ ਜਲਸਾ ਵਾਰਡ ਵਾਸੀਆਂ ਨੇ ਆਪ ਹੀ ਸੁਯੋਜਿਤ ਕੀਤਾ ਅਤੇ ਵਿੱਕੀ ਸਰਪੰਚ ਨੂੰ ਸਰਪ੍ਰਾਈਜ਼ ਦਿੰਦਅਿਾਂ ਜਲਸੇ ਵਿਚ ਸੱਦ ਕੇ ਲੱਡੂਆਂ ਨਾਲ ਤੋਲਿਆ।

ਇਸ ਮੌਕੇ ਮੁਹੱਲਾ ਵਾਸੀਆਂ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਪਿਛਲੇ 5 ਸਾਲ ਜਿਸ ਤਰਾਂ ਸਮਰਪਿਤ ਹੋ ਕੇ ਵਿੱਕੀ ਸਰਪੰਚ ਨੇ ਵਾਰਡ ਲਈ ਕੰਮ ਕੀਤਾ ਹੈ ਉਸ ਦਾ ਮੁੱਲ ਮੋੜਦਿਆਂ ਵਾਰਡ ਵਾਸੀ ਵਿੱਕੀ ਸਰਪੰਚ ਦੇ ਹੱਕ ਵਿਚ ਚੋਣ ਮੁਹਿੰਮ ਚਲਾਉਣ ਅਤੇ ਇਕ ਇਕ ਵੋਟ ਪੋਲ ਕਰਦਿਆਂ ਮੋਗਾ ਵਿਚ ਵਿੱਕੀ ਸਰਪੰਚ ਨੂੰ ਸਭ ਤੋਂ ਵੱਡੇ ਅੰਤਰ ਨਾਲ ਜਿਤਾਉਣ ਤਾਂ ਕਿ ਵੱਡੇ ਸਿਆਸੀ ਆਗੂਆਂ ਨੂੰ ਇਲਮ ਹੋ ਸਕੇ ਕਿ ਲੋਕ ਆਗੂ ਕੀ ਹੁੰਦੇ ਨੇ। ਉਹਨਾਂ ਆਖਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਅਤੇ ਉਹਨਾਂ ਦੇ ਹਰ ਦੁੱਖ ਸੁੱਖ ਵਿਚ ਉਹਨਾਂ ਦੇ ਨਾਲ ਤੁਰਨ ਵਾਲੇ ਆਗੂ ਜਸਪ੍ਰੀਤ ਸਿੰਘ ਵਿੱਕੀ ਸਰਪੰਚ ਨੇ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਵਿਚ ਵਿਚਰਦਿਆਂ ਲੋਕਾਂ ਨਾਲ ਅਜਿਹੀ ਸਾਂਝ ਪਾਈ ਕਿ ਅੱਜ ਵਿੱਕੀ ਸਰਪੰਚ ਚਾਹੇ ਆਜ਼ਾਦ ਉਮੀਦਵਾਰ ਵਜੋਂ ਹੀ ਵਾਰਡ ਨੰਬਰ 2 ਤੋਂ ਚੋਣ ਮੈਦਾਨ ਵਿਚ ਨਿੱਤਰੇ ਹਨ ਪਰ ਉਸ ਨੂੰ ਚਾਹੁਣ ਵਾਲੇ ਸਿਰਫ਼ ਤੇ ਸਿਰਫ਼ ਵਿੱਕੀ ਦੀ ਇਮਾਨਦਾਰੀ ਅਤੇ ਦਿਆਨਤਦਾਰੀ ਦੇ ਮੁਰੀਦ ਹੋ ਕੇ ਉਸ ਦੀ ਚੋਣ ਮੁਹਿੰਮ ਨੂੰ ਖੁਦ ਹੀ ਅੱਗੇ ਹੋ ਕੇ ਚਲਾ ਰਹੇ ਹਨ।

ਇਸ ਮੌਕੇ ਭਾਵੁਕ ਹੋਏ ਵਿੱਕੀ ਸਰਪੰਚ ਨੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਇਸ ਪਿਆਰ ਦਾ ਮੁੱਲ ਉਹ ਨਗਰ ਨਿਗਮ ਦਾ ਹਿੱਸਾ ਬਣਨ ਉਪਰੰਤ, ਵਿਕਾਸ ਪੱਖੋਂ ਆਪਣੇ ਵਾਰਡ ਨੂੰ ਅਵਲ ਨੰਬਰ ਦਾ ਵਾਰਡ ਬਣਾ ਕੇ ਮੋੜਨਗੇ।