ਪੱਤਰਕਾਰ ਸੰਜੀਵ ਕੁਮਾਰ ਅਰੋੜਾ ਨੇ ਵਾਰਡ ਨੰਬਰ 4 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ

ਮੋਗਾ, 3 ਫਰਵਰੀ (ਜਸ਼ਨ): ਆਮ ਆਦਮੀ ਪਾਰਟੀ ਨੇ ਨਿਗਮ ਚੋਣਾਂ ਲਈ ਪਹਿਲੀ ਵਾਰ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਹਨ । ਪਾਰਟੀ ਵੱਲੋਂ ਵਾਰਡ ਨੰਬਰ 4 ਤੋਂ ਪੜ੍ਹੇ ਲਿਖੇ , ਮਿਹਨਤੀ, ਇਮਾਨਦਾਰ ਅਤੇ ਉੱਘੇ ਸਮਾਜ ਸੇਵੀ ਸੰਜੀਵ ਕੁਮਾਰ ਅਰੋੜਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਅਰੋੜਾ ਮੀਡੀਆ ਨਾਲ ਜੁੜੀ ਹੋਈ ਅਜਿਹੀ ਸ਼ਖਸੀਅਤ ਹੈ ਜਿਹਨਾਂ ਨੇ ਲੋਕਾਂ ਦੇ ਮਸਲਿਆਂ ਨੂੰ ਹਾਈਲਾਈਟ ਕਰਕੇ ਉਹਨਾਂ ਨੂੰ ਹੱਲ ਵੀ ਕਰਵਾਇਆ ਹੈ । ਕੱਲ ਸੰਜੀਵ ਕੁਮਾਰ ਅਰੋੜਾ ਨੇ ਰਿਟਰਨਿੰਗ ਅਫਸਰ ਸ. ਸਰਤਾਜ ਸਿੰਘ ਚੀਮਾ ਜ਼ਿਲ੍ਹਾ ਅਤੇ ਖੁਰਾਕ ਸਪਲਾਈ ਕੰਟਰੋਲਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ । ਇਸ ਉਪਰੰਤ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ’ਤੇ ਮਾਣ ਹੈ ਜਿਸ ਨੇ ਉਹਨਾਂ ਨੂੰ ਪਾਰਟੀ ਟਿਕਟ ਦੇ ਕੇ ਨਿਵਾਜਿਆ ਹੈ।


