ਜਗਦੇਵ ਸਿੰਘ ਕੋਕਰੀ ਵਾਲਿਆਂ ਦਾ ਅੰਤਿਮ ਸਸਕਾਰ 31 ਜਨਵਰੀ ਦਿਨ ਐਤਵਾਰ ਨੂੰ
ਮੋਗਾ,30 ਜਨਵਰੀ (ਜਸ਼ਨ): ਸ. ਜਗਦੇਵ ਸਿੰਘ ਕੋਕਰੀ ਵਾਲੇ, ਜਿਹਨਾਂ ਦਾ ਬੀਤੀ 26 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ ਉਹਨਾਂ ਦਾ ਅੰਤਿਮ ਸਸਕਾਰ 31 ਜਨਵਰੀ ਦਿਨ ਐਤਵਾਰ ਨੂੰ ਗਾਂਧੀ ਰੋਡ ਵਾਲੇ ਸ਼ਮਸ਼ਾਨਘਾਟ ਮੋਗਾ ਵਿਖੇ, ਦੁਪਹਿਰ 1 ਵਜੇ ਕੀਤਾ ਜਾਵੇਗਾ। ਉਹਨਾਂ ਦੇ ਸਪੁੱਤਰ ਨਵਜੋਤ ਸਿੰਘ ਜੋਤੀ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਬੇਸ਼ੱਕ ਚਾਰ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਪਰ ਪਰਿਵਾਰਕ ਮੈਂਬਰਾਂ ਦੇ ਬੀਤੀ ਸ਼ਾਮ ਵਿਦੇਸ਼ ਤੋਂ ਮੋਗਾ ਪਹੁੰਚਣ ’ਤੇ, ਹੁਣ 31 ਜਨਵਰੀ ਨੂੰ ਉਹਨਾਂ ਦੇ ਪਿਤਾ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।