ਸ.ਜਗਦੇਵ ਸਿੰਘ ਕੋਕਰੀ ਵਾਲਿਆਂ ਦਾ ਅੰਤਿਮ ਸਸਕਾਰ ਉਹਨਾਂ ਦੀਆਂ ਬੇਟੀਆਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ

Tags: 

ਮੋਗਾ, 29 ਜਨਵਰੀ (ਜਸ਼ਨ):ਸ. ਜਗਦੇਵ ਸਿੰਘ ਕੋਕਰੀ ਵਾਲੇ ਜੋ 26 ਜਨਵਰੀ ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਉਹਨਾਂ ਦਾ ਅੰਤਿਮ ਸਸਕਾਰ ਉਹਨਾਂ ਦੀਆਂ ਬੇਟੀਆਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ।  ਜਗਦੇਵ ਸਿੰਘ ਕੋਕਰੀ ਵਾਲਿਆਂ ਦੇ ਪੁੱਤਰ ਨਵਜੋਤ ਸਿੰਘ ਜੋਤੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਅੰਤਿਮ ਸਸਕਾਰ ਪਹਿਲਾਂ 30 ਜਨਵਰੀ ਸ਼ਨਿਚਰਵਾਰ ਨੂੰ ਕੀਤਾ ਜਾਣਾ ਸੀ ਪਰ ਪਰਿਵਾਰਕ ਮੈਂਬਰਾਂ ਦੀ ਰਾਇ ਮੁਤਾਬਕ ਉਹਨਾਂ ਦੀ ਵੱਡੀ ਬੇਟੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਹੀ ਕੀਤਾ ਜਾਵੇਗਾ। ਇੰਜ ਹੁਣ ਜਗਦੇਵ ਸਿੰਘ ਕੋਕਰੀ ਵਾਲਿਆਂ ਦਾ ਅੰਤਿਮ ਸਸਕਾਰ 30 ਜਨਵਰੀ ਨੂੰ ਨਹੀਂ ਹੋਵੇਗਾ ਅਤੇ ਸਸਕਾਰ ਦੀ ਮਿਤੀ ਬਾਰੇ ਬਾਅਦ ਵਿਚ ਸੂਚਿਤ ਕੀਤਾ ਜਾਵੇਗਾ ।