ਸ.ਜਗਦੇਵ ਸਿੰਘ ਕੋਕਰੀ ਵਾਲਿਆਂ ਦਾ ਦੇਹਾਂਤ,ਸਰਾਫ਼ਾ ਬਜ਼ਾਰ ‘ਚ ਸੋਗ ਦੀ ਲਹਿਰ

Tags: 

ਮੋਗਾ, 26 ਜਨਵਰੀ (ਜਸ਼ਨ): ਅੱਜ ਜਗਦੇਵ ਸਿੰਘ ਕੋਕਰੀ ਵਾਲਿਆਂ ਦੇ ਅਕਾਲ ਚਲਾਣੇ ਦੀ ਖਬਰ ਨਾਲ ਮੋਗਾ ਸਰਾਫ਼ਾ ਬਜ਼ਾਰ ‘ਚ ਸੋਗ ਦੀ ਲਹਿਰ ਦੌੜ ਗਈ । ਸ. ਜਗਦੇਵ ਸਿੰਘ 72 ਸਾਲ ਦੇ ਸਨ  । ਉਹਨਾਂ ਦੇ ਸਪੁੱਤਰ ਨਵਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅੱਜ ਸਵੇਰ ਤੋਂ ਅਸਹਿਜ ਮਹਿਸੂਸ ਕਰ ਰਹੇ ਸਨ ਅਤੇ ਬਾਅਦ ਵਿਚ ਦਿਨ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਹ ਅਚਾਨਕ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਜ਼ਿਕਰਯੋਗ ਹੈ ਕਿ ਜਗਦੇਵ ਸਿੰਘ ਕੋਕਰੀ ਵਾਲੇ ਸਵਰਨਕਾਰ ਸੰਘ ਦੇ ਸਕੱਤਰ ਵੀ ਰਹਿ ਚੁੱਕੇ ਨੇ । ਜਗਦੇਵ ਸਿੰਘ ਕੋਕਰੀ ਵਾਲਿਆਂ ਦੀ ਮੌਤ ਦੀ ਖਬਰ ਮਿਲਦਿਆਂ ਹੀ ਸ਼ਹਿਰ ਦੇ ਪਤਵੰਤੇ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ ਅਤੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਸੈਂਟਰਲ ਦੇ ਪ੍ਰਧਾਨ ਸਾਹਿਲ ਗਰਗ, ਸੁਖਜੀਤ ਸਿੰਘ ਸਤਨਾਮ ਫੈਬਰੀਕੇਸ਼ਨ ਵਾਲੇ, ਰਿੰਕੂ ਸ਼ਰਮਾ, ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ, ਪ੍ਰੋ: ਸੁਰਜੀਤ ਸਿੰਘ ਕਾਉਂਕੇ, ਬਿੱਟੂ ਕੌਂਸਲਰ, ਸੁਰੇਸ਼ ਭੱਲਾ, ਬਾਬਾ ਕੁਲਦੀਪ ਸਿੰਘ ਸੇਖਾ, ਬਲਦੇਵ ਸਿੰਘ, ਚਮਕੌਰ ਸਿੰਘ ਲੁਧਿਆਣਾ ਸੇਲਜ਼ ਟੈਕਸ ਆਫੀਸਰ, ਗੁਰਪ੍ਰੀਤ ਸਿੰਘ ਐਕਸੀਅਨ, ਡਾ: ਧਨਵੰਤ ਸਿੰਘ ਰਾਜੂ, ਸੰਜੀ ਗੀਟਾ, ਸਵਰਨ ਨੌਲੱਖਾ, ਮੋਹਨ ਜਿਊਲਰਜ਼ , ਪਲਤਾ ਜਿਊਲਰਜ਼, ਕਲਮ ਠਾਕੁਰ,ਬੱਬੂ ਘੱਲਾਂਵਾਲਾ, ਬਿੱਟੂ ਭੰਮ, ਜਿੰਦਰੀ ਜੌੜਾ, ਵਿੱਕੀ ਕੰਡਾ, ਉੱਤਮ ਮਰਾਠਾ, ਧੰਨਾ ਸਿੰਘ, ਪ੍ਰੇਮ ਸਿੰਘ ਪ੍ਰੇਮਾ, ਮਿੱਠੂ ਜੱਜੀ, ਸਿੰਗਲਾ ਜਿਊਲਰਜ਼ , ਟੀਨਾ ਡਾਈ ਕਟਰ, ਪਰਮਜੀਤ ਮਾਲਵਾ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਜਗਦੇਵ ਸਿੰਘ ਕੋਕਰੀ ਵਾਲਿਆਂ ਦੇ ਪੁੱਤਰ ਨਵਜੋਤ ਸਿੰਘ ਜੋਤੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦਾ ਅੰਤਿਮ ਸਸਕਾਰ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਉਪਰੰਤ ਕੀਤਾ ਜਾਵੇਗਾ।