ਡਾ: ਤਾਰਾ ਸਿੰਘ ਸੰਧੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ, ਵਿਧਾਇਕ ਕਾਕਾ ਲੋਹਗੜ੍ਹ ਅਤੇ ਵਿਧਾਇਕ ਡਾ: ਹਰਜੋਤ ਕਮਲ ਤੋਂ ਇਲਾਵਾ ਕਾਂਗਰਸ ਦੀ ਸੀਨੀਅਰ ਲੀਡਰਸ਼ਿੱਪ ਨੇ ਕੀਤਾ ਦੁੱਖ ਦਾ ਇਜ਼ਹਾਰ

Tags: 

ਮੋਗਾ,20 ਜਨਵਰੀ (ਜਸ਼ਨ) :ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਡਾ: ਤਾਰਾ ਸਿੰਘ ਸੰਧੂ ਦੀ ਬੇਵਕਤੀ ਮੌਤ ’ਤੇ ਕਾਂਗਰਸੀ ਖੇਮਿਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਦਾ ਅੱਜ ਬਾਅਦ ਦੁਪਹਿਰ ਪਿੰਡ ਭਿੰਡਰ ਖੁਰਦ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਵਿਚ ਡਾ: ਸੰਧੂ ਦੀ ਮਾਤਾ ਵੀਰ ਕੌਰ, ਭਰਾ ਪ੍ਰੀਤਮ ਸਿੰਘ,ਗੁਲਜ਼ਾਰ ਸਿੰਘ, ਹਾਕਮ ਸਿੰਘ ਅਤੇ ਜਸਵਿੰਦਰ ਸਿੰਘ ਛਿੰਦਾ ਆਦਿ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ। ਸਸਕਾਰ ਮੌਕੇ ਸੰਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਵਿਧਾਇਕ ਡਾ: ਹਰਜੋਤ ਕਮਲ ਨੇ ਡਾ: ਸੰਧੂ ਦੀ ਮਿ੍ਰਤਕ ਦੇਹ ’ਤੇ ਰੀਥ ਅਤੇ ਲੋਈ ਭੇਂਟ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਡਾ: ਪਵਨ ਥਾਪਰ, ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ, ਰਿਪਜੀਤ ਬਰਾੜ ਸਾਬਕਾ ਵਿਧਾਇਕ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਸਾਬਕਾ ਵਿਧਾਇਕ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ, ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ  ਸਿੰਘ ਬੰਟੀ,ਚੇਅਰਮੈਨ ਦੀਸ਼ਾ ਬਰਾੜ, ਜਗਰੂਪ ਸਿੰਘ ਤਖਤੂਪੁਰਾ, ਚੇਅਰਮੈਨ ਵਿਜੇ ਧੀਰ, ਡਾਇਰੈਕਟਰ ਕੁਲਬੀਰ ਸਿੰਘ ਲੌਂਗੀਵਿੰਡ , ਸਰਪੰਚ ਜਸਮੱਤ ਸਿੰਘ ਮੱਤਾ,ਸੁਮਿੱਤ ਕੁਮਾਰ ਬਿੱਟੂ ਮਲਹੋਤਰਾ, ਵਿੱਕੀ ਸਰਪੰਚ, ਗੋਗਾ ਸੰਗਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਾਰਕੀਟ ਕਮੇਟੀਆਂ ਦੇ ਚੇਅਰਮੈਨ, ਮੈਂਬਰ ਅਤੇ ਬਲਾਕ ਸੰਮਤੀ ਮੈਂਬਰ ਹਾਜ਼ਰ ਸਨ। ਇਸ ਮੌਕੇ ਪਿੰਡਾਂ ਦੇ ਸਰਪੰਚ ਅਤੇ ਸਾਬਕਾ ਸਰਪੰਚ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। 
ਇਸ ਤੋਂ ਇਲਾਵਾ ਡਾ: ਤਾਰਾ ਸਿੰਘ ਸੰਧੂ ਦੀ ਮੌਤ ’ਤੇ ਚੇਅਰਮੈਨ ਵਿਨੋਦ ਬਾਂਸਲ, ਡਾਇਰੈਕਟਰ ਗੌਰਵ ਬੱਬਾ, ਲਿਖਾਰੀ ਸਭਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ, ਸਾਬਕਾ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ , ਵਿਧਾਇਕ ਡਾ: ਹਰਜੋਤ ਮਲ ਦੇ ਭਰਾ ਸੀਰਾ ਚਕਰ, ਗੁਰਸੇਵਕ ਸਿੰਘ ਚੀਮਾ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਸਰਵਜੀਤ ਸਿੰਘ ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜਤੀਆਂ ਐਸੋਸੀਏਸ਼ਨ,  ਹਰੀ ਸਿੰਘ ਖਾਈ, ਨਗਰ ਕੌਂਸਲ ਪ੍ਰਧਾਨ ਅਨੂੰ ਮਿੱਤਲ ਬਾਘਾਪੁਰਾਣਾ ,ਬਿੱਟੂ ਮਿੱਤਲ, ਜਗਸੀਰ ਗਰਗ ਮੀਤ ਪ੍ਰਧਾਨ, ਚੇਅਰਮੈਨ ਜਸਵਿੰਦਰ ਕੁੱਸਾ, ਹਰਨੇਕ ਸਿੰਘ ਰਾਮੂੰਵਾਲਾ ਵਾਈਸ ਚੇਅਰਮੈਨ, ਸੇਵਕ ਸਿੰਘ ਸੈਦੋਕੇ ਵਾਈਸ ਚੇਅਰਮੈਨ, ਰਵੀ ਗਰੇਵਾਲ,ਰਾਕੇਸ਼ ਕੁਮਾਰ ਕਿੱਟਾ ਸਾਬਕਾ ਸਰਪੰਚ, ਸੀਨੀਅਰ ਕਾਂਗਰਸੀ ਆਗੂ ਜਗਰਾਜ ਸਿੰਘ ਜੱਗਾ ਰੌਲੀ,ਜਸਵਿੰਦਰ ਸਿੰਘ ਕਾਕਾ ਲੰਢੇਕੇ, ਸਰਪੰਚ ਬਿੰਦਰ ਘਲੋਟੀ, ਪੀ ਏ ਅਵਤਾਰ ਸਿੰਘ, ਪੀ ਏ ਸੋਹਣਾ ਖੇਲ੍ਹਾ,ਪੀ ਏ ਬਹਾਦਰ ਬੱਲੀ, ਰੁਪਿੰਦਰ ਦੀਨਾ ਪੀ ਏ , ਪ੍ਰਕਾਸ਼ ਰਾਜਪੂਤ, ਪ੍ਰਭਜੀਤ ਸਿੰਘ ਕਾਲਾ ਮੈਂਬਰ ਮਾਰਕੀਟ ਕਮੇਟੀ, ਜਤਿੰਦਰ ਅਰੋੜਾ, ਕੌਂਸਲਰ ਪ੍ਰਵੀਨ ਪੀਨਾ,ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਵਿਜੇ ਖੁਰਾਣਾ, ਕੌਂਸਲਰ ਵਿਜੈ ਭੂਸ਼ਣ ਟੀਟੂ,ਕੌਂਸਲਰ ਨਰਿੰਦਰ ਬਾਲੀ, ਧੀਰਜ ਸ਼ਰਮਾ ਧੀਰਾ,ਗੌਰਵ ਗਰਗ ਪ੍ਰਧਾਨ ਅੱਗਰਵਾਲ ਸਭਾ ਸ਼ਹਿਰੀ ,ਕੁਲਦੀਪ ਬੱਸੀਆਂ, ਪ੍ਰਵੀਨ ਮੱਕੜ,ਸੁਨੀਲ ਜੋਇਲ ਭੋਲਾ,ਜਸਵਿੰਦਰ ਸਿੰਘ ਕਾਕਾ ਲੰਢੇ ਕੇ, ਬਲਵੰਤ ਰਾਏ ਪੰਮਾ,ਭਾਨੂੰ ਪ੍ਰਤਾਪ,ਦੀਪਕ ਭੱਲਾ,ਜਗਜੀਤ ਜੀਤਾ ,ਲੱਖਾ ਦੁੱਨੇਕੇ, ਜਗਚਾਨਣ ਜੱਗੀ,ਨਿਰਮਲ ਮੀਨੀਆ, ਸੁਖਵਿੰਦਰ ਸਿੰਘ ਆਜ਼ਾਦ , ਹਿੰਮਤ ਸਿੰਘ ਜੱਬਲ ਆਦਿ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਆਖਿਆ ਕਿ  ਡਾ: ਤਾਰਾ ਸਿੰਘ ਸੰਧੂ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਸਮੁੱਚੀ ਕਾਂਗਰਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।