ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਪੱਪੂ ਜੋਸ਼ੀ ਦੀ ਪੁੱਤਰੀ, ਲਬਰੇਜ਼ ਜੋਸ਼ੀ ਦੀ ਬੇਵਕਤੀ ਮੌਤ ’ਤੇ ਵੱਖ ਵੱਖ ਆਗੂਆਂ ਨੇ ਪਰਿਵਾਰ ਨਾਲ ਪ੍ਰਗਟਾਈ ਹਮਦਰਦੀ

Tags: 

ਨਿਹਾਲ ਸਿੰਘ ਵਾਲਾ,12 ਜਨਵਰੀ (ਕੁਲਦੀਪ ਸਿੰਘ ,ਮਿੰਟੂ ਖੁਰਮੀ ) ਮੋਗਾ ਦੇ ਪਿੰਡ ਹਿੰਮਤਪੁਰਾ ਦੇ ਕਾਂਗਰਸੀ ਆਗੂ ਅਸ਼ੋਕ ਜੋਸ਼ੀ ਦੀ ਪੋਤੀ ਲਬਰੇਜ਼ ਜੋਸ਼ੀ ਬੀਤੀ ਰਾਤ ਅਚਾਨਕ ਸਵਰਗਵਾਸ ਹੋ ਗਈ, ਲਬਰੇਜ਼ ਜੋਸ਼ੀ  ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ, ਮਿਰਤਕ ਦੇਹ ਨੂੰ ਅਗਨੀ ਉਸ ਦੇ ਪਿਤਾ ਪੱਪੂ ਜੋਸ਼ੀ ਅਤੇ ਤਾਇਆ ਨਰੇਸ਼ ਜੋਸ਼ੀ ਨੇ ਦਿਖਾਈ।

ਇਸ ਸਮੇਂ ਪਿੰਡ ਹਿੰਮਤਪੁਰਾ ਦੇ ਵੱਖ ਵੱਖ ਪਾਰਟੀਆਂ ਵੱਖ ਵੱਖ ਕਲੱਬਾਂ ਤੋਂ ਇਲਾਵਾ ਸੈਂਕੜੇ ਪਿੰਡ ਵਾਸੀਆਂ ਅਤੇ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ ਸਾਹਿਬਾਨ ਨੇ ਅਸ਼ੋਕ ਜੋਸ਼ੀ ਅਤੇ ਪੱਪੂ ਜੋਸ਼ੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਬੇਟੀ ਲਬਰੇਜ਼ ਦੇ ਅੰਤਿਮ ਸੰਸਕਾਰ ਸਮੇਂ ਕਾਂਗਰਸ ਪਾਰਟੀ ਵੱਲੋਂ ਦਵਿੰਦਰ ਸਿੰਘ, ਯੂਥ ਕਾਂਗਰਸ ਪ੍ਰਧਾਨ ਬਾਘਾ ਪੁਰਾਣਾ ਮਨਵੀਰ ਸਿੰਘ, ਕਾਂਗਰਸ ਦੇ ਯੂਥ ਆਗੂ ਹੈਪੀ ਮਾਣੂਕੇ, ਬਲਾਕ ਸੰਮਤੀ ਚੇਅਰਮੈਨ ਜਸਵੀਰ ਕੌਰ, ਉਪ ਚੇਅਰਮੈਨ ਦਰਸਨ ਸਿੰਘ ਮਾਛੀਕੇ, ਲਛਮਣ ਸਿੰਘ ਹਿੰਮਤਪੁਰਾ, ਬੌਬੀ ਖੋਟੇ, ਗਾਇਕ ਕੁਲਦੀਪ ਭੱਟੀ ਪੱਤੋ, ਉੱਘੇ ਕਾਂਗਰਸੀ ਆਗੂ ਪਰਮਜੀਤ ਨੰਗਲ, ਹਰੀ ਚੰਦ ਨੰਗਲ, ਕਾਲਾ ਰਨਸ਼ੀਹ ਕਲਾਂ, ਸੁਤੰਤਰ ਰਾਏ ਬਿਲਾਸਪੁਰ, ਪੰਚਾਇਤ ਸੈਕਟਰੀ ਬੂਟਾ ਸਿੰਘ, ਪੰਚਾਇਤ ਸੈਕਟਰੀ ਦਲਜੀਤ ਸਿੰਘ,  ਗ੍ਰਾਮ ਪੰਚਾਇਤ ਦੀਨਾ ਸਾਹਿਬ ਵੱਲੋਂ ਸਰਪੰਚ ਬਲਜੀਤ ਸਿੰਘ ਦੀਨਾ ਸਾਹਿਬ, ਪੰਚ ਅਮਰਜੀਤ ਸਿੰਘ ਫੌਜੀ, ਗੁਰਦੁਆਰਾ ਮੱਲੋ ਸ਼ਹੀਦ ਹਿੰਮਤਪੁਰਾ ਦੇ ਮੁੱਖ ਸੇਵਾਦਾਰ ਭਾਈ ਜੀਤ ਸਿੰਘ, ਗੁਰਦਵਾਰਾ ਨਾਮਧਾਰੀ ਵੱਲੋਂ ਬਾਬਾ ਜਸਵੰਤ ਸਿੰਘ ਜੀ , ਸਮੁੱਚੀ ਗ੍ਰਾਮ ਪੰਚਾਇਤ ਹਿੰਮਤਪੁਰਾ ਦੇ ਮੈਂਬਰ ਬੇਅੰਤ ਸਿੰਘ, ਬਲਜੀਤ ਸਿੰਘ ਮੱਖਣ, ਭੋਲਾ ਸਿੰਘ, ਸਵਰਨ ਸਿੰਘ, ਨਾਇਬ ਸਿੰਘ, ਭੋਲਾ ਸਿੰਘ, ਮੰਗਾ ਸਿੰਘ, ਹਰਦੀਪ ਸਿੰਘ ਵਿੱਕੀ, ਜਰਨੈਲ ਸਿੰਘ, ਅਤੇ ਕਾਕਾ ਸਿੰਘ ਅਤੇ ਸੈਂਕੜੇ ਪਿੰਡ ਵਾਸੀ ਹਾਜ਼ਰ ਸਨ।