ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਤੇ ਵਾਰਡ ਨੰਬਰ 42 ‘ਚ ਖਸਤਾ ਹਾਲਤ ਧਰਮਸ਼ਾਲਾ ਦੇ ਨਵੀਨੀਕਰਨ ਨਾਲ ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ: ਗੁਰਮਿੰਦਰ ਬਬਲੂ

ਮੋਗਾ,23 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਤੇ ਸਮੁੱਚੇ ਸ਼ਹਿਰ ਦੇ ਵਾਰਡਾਂ ‘ਚ ਵਿਕਾਸ ਕਾਰਜਾਂ ਦੀ ਲੜੀ ‘ਚ ਵਾਰਡ ਨੰਬਰ 42 ‘ਚ ਸ਼ਾਮਲ ਹੋਏ ਨਵੇਂ ਇਲਾਕੇ ‘ਚ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਆਰੰਭ ਕਰ ਦਿੱਤੇ ਗੲ ਹਨ। ਵਾਰਡ ਨੰਬਰ 42 ਦੀ ਵਾਗਡੋਰ ਸੂਝਵਾਨ ਅਤੇ ਮਿਹਨਤੀ ਆਗੂ ਗੁਰਮਿੰਦਰ ਬਬਲੂ ਦੇ ਹੱਥਾਂ ਵਿਚ ਆਉਣ ਨਾਲ ਵਾਰਡ ‘ਚ ਤੇਜ ਗਤੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ। ਇਸ ਵਾਰਡ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਖਸਤਾ ਹਾਲਤ ਪਈ ਧਰਮਸ਼ਾਲਾ ਦੇ ਨਵੀਨੀਕਰਨ ਦੀ ਮੰਗ ਕੀਤੀ ਜਾ ਰਹੀ ਸੀ ਜਿਸ ’ਤੇ ਗੌਰ ਕਰਦਿਆਂ ਪਿਛਲੇ ਦਿਨੀਂ ਵਿਧਾਇਕ ਡਾ: ਹਰਜੋਤ ਕਮਲ ਦੇ ਭਰਾ ਸੀਰਾ ਚਕਰ ਵੱਲੋਂ ਬੱਗੇਆਣਾ ਬਸਤੀ ਵਿਚ ਬਣੀ ਧਰਮਸ਼ਾਲਾ ਦੇ ਨਵੀਨਂਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਾਬਕਾ ਕੌਂਸਲਰ ਗੁਰਮਿੰਦਰ ਬਬਲੂ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਪ੍ਰੌਜੈਕਟ ਤਕਰੀਬਨ 8.50 ਲੱਖ ਦਾ ਹੈ ਅਤੇ ਇਸ ਦੇ ਸ਼ੁਰੂ ਹੋਣ ਨਾਲ ਇਸ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ। ਉਹਨਾਂ ਕਿਹਾ ਕਿ ਮੈਂ ਆਪਣੇ ਵਾਰਡ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਾਲ ਨਾਲ ਹੋ ਰਹੇ ਕੰਮਾਂ ਦੀ ਗੁਣਵੱਤਾ ਦਾ ਪੂਰਾ ਪੂਰਾ ਧਿਆਨ ਰੱਖ ਰਿਹਾ ਹਾਂ। ਉਹਨਾਂ ਆਖਿਆ ਕਿ ਵਾਰਡ ਨੰਬਰ 42 ਦੇ ਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਉਹਨਾਂ ਦੀ ਧਰਮਸ਼ਾਲਾ ਦੀ ਮੰਗ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਹੈ। ਇਸ ਮੌਕੇ ਉਹਨਾਂ ਨਾਲ ਅਸ਼ੋਕ ਕੁਮਾਰ,ਜਗਰੂਪ ਸਿੰਘ,ਪ੍ਰਵੀਨ ਕੁਮਾਰ ,ਸੁਖਦੀਪ ਸਿੰਘ ਗੋਰਾ,ਸੁਖਚੈਨ ਸਿੰਘ,ਡਾ: ਨਰਾਇਣ,ਡਾ: ਰਾਜੀਵ ,ਫਕੀਰ ਚੰਦ ,ਹਰਬੰਸ ਸਿੰਘ,ਅਮਰਜੀਤ ਸਿੰਘ,ਦਰਸ਼ਨ ਸਿੰਘ,ਆਤਮਜੀਤ ਸਿੰਘ ਗਰੇਵਾਲ,ਬਿੱਟੂ ,ਮਨਜੀਤ ਸਿੰਘ,ਰਿੰਪੀ,ਜੰਗ ਸਿੰਘ,ਬਲਦੇਵ ਸਿੰਘ,ਗੁਰਬਚਨ ਸਿੰਘ ਖਾਲਸਾ,ਬੂਟਾ ਸਿੰਘ ਆਦਿ ਹਾਜ਼ਰ ਸਨ।


