ਸ਼ਰਮਾ ਡੇਅਰੀ ਵਾਲਿਆਂ ਨੂੰ ਡੂੰਘਾ ਸਦਮਾ, ਮਾਤਾ ਦੀ ਮੌਤ,ਅੰਤਿਮ ਸਸਕਾਰ ਅੱਜ 20 ਦਸੰਬਰ ਨੂੰ
ਮੋਗਾ, 20 ਦਸੰਬਰ (ਜਸ਼ਨ): ਇਲਾਕੇ ਦੇ ਉਘੇ ਕਾਰੋਬਾਰੀ ਸੁਰਜੀਤ ਸ਼ਰਮਾ ਅਤੇ ਰਣਜੀਤ ਸ਼ਰਮਾ (ਸ਼ਰਮਾ ਡੇਅਰੀ ਵਾਲੇ ) ਅਤੇ ਸਮੁੱਚੇ ਪਰਿਵਾਰ ਨੂੰ ਉਸ ਸਮੇ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਸ਼੍ਰੀ ਮਤੀ ਪਦਮਾ ਦੇਵੀ ਬੀਤੀ ਸ਼ਾਮ ਅਕਾਲ ਚਲਾਣਾ ਕਰ ਗਏ । ਸੁਰਜੀਤ ਸ਼ਰਮਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 80 ਸਾਲ ਦੀ ਉਮਰ ਦੇ ਮਾਤਾ ਜੀ ਪੂਰੀ ਤਰਾਂ ਤੰਦਰੁਸਤ ਸਨ ਪਰ ਅਚਾਨਕ ਸ਼ੂਗਰ ਵਧਣ ਕਾਰਨ ਉਹ ਸਦੀਵੀ ਵਿਛੋੜਾ ਦੇ ਗਏ ।ਉਹਨਾਂ ਕਿਹਾ ਕਿ ਮਾਤਾ ਜੀ ਦਾ ਅੰਤਿਮ ਸਸਕਾਰ ਅੱਜ 20 ਦਸੰਬਰ ਨੂੰ 12 ਵਜੇ ਬੇਅੰਤ ਨਗਰ, ਕੈਂਪ ਮਾਰਕੀਟ ਵਾਲੀ ਸ਼ਮਸ਼ਾਨ ਘਾਟ ਵਿੱਖੇ ਕੀਤਾ ਜਾਵੇਗਾ । ਵਿਧਾਇਕ ਡਾ: ਹਰਜੋਤ ਕਮਲ , ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ,ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ,ਸਰਵਜੀਤ ਸਿੰਘ ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ, ਸੀਨੀਅਰ ਕਾਂਗਰਸੀ ਆਗੂ ਜਗਰਾਜ ਸਿੰਘ ਜੱਗਾ ਰੌਲੀ,ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਕਾਕਾ ਲੰਢੇ ਕੇ, ਪੀ ਏ ਬਹਾਦਰ ਬੱਲੀ,ਕੌਂਸਲਰ ਪ੍ਰਵੀਨ ਪੀਨਾ,ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਵਿਜੇ ਖੁਰਾਣਾ, ਕੌਂਸਲਰ ਵਿਜੈ ਭੂਸ਼ਣ ਟੀਟੂ,ਕੌਂਸਲਰ ਨਰਿੰਦਰ ਬਾਲੀ, ਧੀਰਜ ਸ਼ਰਮਾ ਧੀਰਾ,ਗੌਰਵ ਗਰਗ ਪ੍ਰਧਾਨ ਅੱਗਰਵਾਲ ਸਭਾ ਸ਼ਹਿਰੀ ,ਕੁਲਦੀਪ ਬੱਸੀਆਂ, ਪ੍ਰਵੀਨ ਮੱਕੜ,ਸੁਨੀਲ ਜੋਇਲ ਭੋਲਾ,ਬਲਵੰਤ ਰਾਏ ਪੰਮਾ,ਭਾਨੂੰ ਪ੍ਰਤਾਪ,ਦੀਪਕ ਭੱਲਾ ਅਤੇ ਜਤਿੰਦਰ ਅਰੋੜਾ ਨੇ ਆਖਿਆ ਕਿ ਮਾਤਾ ਜੀ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਨਾਲ ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ