ਗੋਲੀਆਂ ਮਾਰ ਕੇ ਡੇਰਾ ਪਰੇਮੀ ਦੇ ਪਿਤਾ ਦਾ ਕਤਲ,ਘਟਨਾ ਸੀ ਸੀ ਟੀ ਵੀ ਚ ਹੋਈ ਰਿਕਾਰਡ

ਮੋਗਾ,20 ਨਵੰਬਰ (ਜਸ਼ਨ): (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ) ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਬੇਅਦਬੀ ਨਾਲ ਸਬੰਧੀ ਇਕ ਮਾਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਇਕ ਡੇਰਾ ਪਰੇਮੀ ਦੇ ਪਿਤਾ ਨੂੰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਸ਼ਾਮ 5 ਵਜੇ ਦੇ ਕਰੀਬ ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਵਿਖੇ ਵਾਪਰੀ ਜਿੱਥੇ ਡੇਰਾ ਪਰੇਮੀ ਜਤਿੰਦਰ ਜਿੰਮੀ ਦੇ ਪਿਤਾ ਡੇਰਾ ਪਰੇਮੀ ਮਨੋਹਰ ਲਾਲ ਆਪਣੀ ਮਨੀ ਐਕਸਚੇਂਜਰ ਦੀ ਦੁਕਾਨ ‘ਤੇ ਬੈਠੇ ਸਨ । 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਦੋ ਨੌਜਵਾਨ ਆਏ ਅਤੇ ਉਹਨਾਂ ਮਨੋਹਰ ਲਾਲ ਅਰੋੜਾ ਨੂੰ ਗੋਲੀ ਮਾਰ ਦਿੱਤੀ । ਸਿਰ ਵਿਚ ਗੋਲੀ ਲੱਗਣ ਕਾਰਨ ਮਨੋਹਰ ਲਾਲ ਅਰੋੜਾ ਨੂੰ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਅਤੇ ਫੇਰ ਬਠਿੰਡਾ ਲੈ ਜਾਇਆ ਗਿਆ ਪਰ ਉਹਨਾਂ ਦੀ ਮੌਤ ਹੋ ਗਈ। ਗੋਲੀ ਮਾਰਨ ਵਾਲੇ ਨੌਜਵਾਨ ਘਟਨਾ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਸੀ ਸੀ ਟੀ ਵੀ ਚ ਹੋਈ ਰਿਕਾਰਡ ਘਟਨਾ ਚ ਦੋ ਨੌਜਵਾਨ ਫਾਇਰਿੰਗ ਕਰਦੇ ਦਿਖਾਈ ਦਿੰਦੇ ਨੇ ਪਰ ਉਹਨਾਂ ਦੇ ਮੂੰਹ ਢਕੇ ਹੋਏ ਨੇ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


