ਸਾਬਕਾ ਕੌਂਸਲਰ ਦੇ ਪਤੀ ਦੀ ਮੌਤ
ਮੋਗਾ, 15 ਨਵੰਬਰ (ਜਸ਼ਨ): ਵਾਰਡ ਨੰਬਰ 30 ਦੀ ਸਾਬਕਾ ਕੌਂਸਲਰ ਗੀਤਾ ਰਾਣੀ ਦੇ ਪਤੀ ਕੁਲਦੀਪ ਸਿੰਘ ਦੀ ਮੌਤ ਹੋ ਜਾਣ ਕਾਰਨ ਕਾਂਗਰਸ ਪਾਰਟੀ ਦੇ ਖੇਮੇ ਵਿਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ । 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਸੁਬ੍ਹਾ ਤਕਰੀਬਨ ਦੋ ਵਜੇ ਕੁਲਦੀਪ ਸਿੰਘ ਦੇ ਸੀਨੇ ਚ ਦਰਦ ਹੋਇਆ ਜਿਸ ਕਰਕੇ ਪਰਿਵਾਰ ਵਾਲੇ ਉਹਨਾਂ ਨੂੰ ਹਸਪਤਾਲ ਲੈ ਗਏ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ । ਕੁਲਦੀਪ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ, ਵਿਧਾਇਕ ਡਾ.ਹਰਜੋਤ ਕਮਲ ਨੇ ਆਖਿਆ ਕਿ ਕੁਲਦੀਪ ਸਿੰਘ ਕਾਂਗਰਸ ਦਾ ਅਣਥੱਕ ਯੋਧਾ ਸੀ ਜਿਸ ਨੇ ਨਿਰਸਵਾਰਥ ਸੇਵਾਵਾਂ ਨਿਭਾਉਂਦਿਆਂ, ਮੋਗਾ ਵਿਚ ਕਾਂਗਰਸ ਦੀ ਮਜਬੂਤੀ ਲਈ ਦਿਨ ਰਾਤ ਕੰਮ ਕੀਤਾ। ਉਹਨਾਂ ਆਖਿਆ ਕਿ ਉਹ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਖੜੇ ਹਨ ।ਸੀਨੀਅਰ ਕਾਂਗਰਸੀ ਆਗੂ ਕੁਲਦੀਪ ਸਿੰਘ ਦੀ ਮੌਤ ਤੇ ਹਮਦਰਦੀ ਦਾ ਇਜ਼ਹਾਰ ਕਰਨ ਵਾਲਿਆਂ ਵਿਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ,ਸਰਵਜੀਤ ਸਿੰਘ ਹਨੀ ਸੋਢੀ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ,ਕੌਂਸਲਰ ਪ੍ਰਵੀਨ ਪੀਨਾ,ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ, ਕੌਂਸਲਰ ਵਿਜੈ ਭੂਸ਼ਣ ਟੀਟੂ,ਕੌਂਸਲਰ ਨਰਿੰਦਰ ਬਾਲੀ,ਜਗਰਾਜ ਸਿੰਘ ਜੱਗਾ ਰੌਲੀ, ਧੀਰਜ ਸ਼ਰਮਾ ਧੀਰਾ,ਗੌਰਵ ਗਰਗ ਪ੍ਰਧਾਨ ਅੱਗਰਵਾਲ ਸਭਾ ਸ਼ਹਿਰੀ ,ਕੁਲਦੀਪ ਬੱਸੀਆਂ, ਪ੍ਰਵੀਨ ਮੱਕੜ,ਸੁਨੀਲ ਜੋਇਲ ਭੋਲਾ,ਜਸਵਿੰਦਰ ਸਿੰਘ ਕਾਕਾ ਲੰਢੇ ਕੇ,ਵਿਜੇ ਖੁਰਾਣਾ,ਬਲਵੰਤ ਰਾਏ ਪੰਮਾ,ਭਾਨੂੰ ਪ੍ਰਤਾਪ,ਦੀਪਕ ਭੱਲਾ,ਜਗਜੀਤ ਸਿੰਘ ਜੀਤਾ,ਛਿੰਦਾ ਬਰਾੜ ਆਦਿ ਸ਼ਾਮਲ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ