ਚੈਅਰਮੈਨ ਗੁਰਬੀਰ ਸਿੰਘ ਗੋਗਾ ਨੂੰ ਡੂੰਘਾ ਸਦਮਾ ,ਮਾਤਾ ਦੀ ਮੌਤ, ਅੰਤਿਮ ਸੰਸਕਾਰ ਅੱਜ 12 ਵਜੇ ਪਿੰਡ ਸੰਗਲਾ ਵਿਖੇ ਹੋਵੇਗਾ

Tags: 

ਮੋਗਾ, 8 ਅਕਤੂਬਰ (ਜਸ਼ਨ) : ਹਲਕਾ ਧਰਮਕੋਟ ਦੇ ਵਿਧਾਇਕ  ਸ. ਸੁਖਜੀਤ ਸਿੰਘ ਕਾਕਾ ਲੋਹਗੜ੍ਹ  ਦੇ ਅਤਿ ਨਜਦੀਕੀ ਸਾਥੀ, ਸੀਨੀਅਰ ਕਾਂਗਰਸੀ  ਆਗੂ, ਚੈਅਰਮੈਨ ਗੁਰਬੀਰ ਸਿੰਘ ਗੋਗਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ, ਜਦੋਂ ਸੰਖੇਪ ਬਿਮਾਰੀ ਪਿੱਛੋਂ ਉਹਨਾਂ ਦੀ ਮਾਤਾ ਸੁਰਜੀਤ ਕੌਰ, ਅਕਾਲ ਚਲਾਣਾ ਕਰ ਗਏ । ਸ. ਸੁਖਜੀਤ ਸਿੰਘ ਕਾਕਾ ਲੋਹਗੜ੍ਹ  ਦੇ ਪੀ ਏ ਸੋਹਣਾ ਖੇਲਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਮਾਤਾ ਸੁਰਜੀਤ ਕੌਰ ਦਾ ਅੰਤਿਮ ਸੰਸਕਾਰ ਪਿੰਡ ਸੰਗਲਾ ਵਿਖੇ ਅੱਜ 12 ਵਜੇ ਕੀਤਾ ਜਾਵੇਗਾ।  ਇਸ ਖ਼ਬਰ ਨਾਲ ਮੋਗਾ ਜ਼ਿਲੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਵੱਖ ਵੱਖ ਧਾਰਮਿਕ ,ਸਿਆਸੀ ਅਤੇ ਸਮਾਜਸੇਵੀ ਸ਼ਖਸੀਅਤਾਂ ਨੇ ਗੋਗਾ ਸੰਗਲਾ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਦਾ ਇਜ਼ਹਾਰ ਕੀਤਾ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ