ਹਰੀ ਸਿੰਘ ਖਾਈ ਨੂੰ ਸਦਮਾ, ਕਨੇਡਾ ਰਹਿੰਦੇ 23 ਸਾਲਾ ਭਾਣਜੇ ਦੀ ਹਾਦਸੇ ‘ਚ ਮੌਤ, ਦੋ ਭੈਣਾਂ ਦਾ ਇਕਲੌਤਾ ਸੀ ਭਰਾ

Tags: 

ਮੋਗਾ,19 ਸਤੰਬਰ (ਜਸ਼ਨ) : ਜਾਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਹਰੀ ਸਿੰਘ ਖਾਈ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਭਾਣਜੇ ਇਕਬਾਲ ਸਿੰਘ ਗਰੇਵਾਲ ਦੀ ਕਨੇਡਾ ‘ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ।  ਹਰੀ ਖਾਈ ਨੇ ‘ਸਾਡਾ ਮੋਗਾ ਡੌਟ ਕੌਮ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ 17 ਸਤੰਬਰ ਨੂੰ ਉਹਨਾਂ ਦੀ ਵੱਡੀ ਭੈਣ ਦਾ 23 ਸਾਲਾ ਪੁੱਤਰ ਇਕਬਾਲ ਸਿੰਘ ਵੈਨਕੂਵਰ ਤੋਂ ਆਪਣੇ ਘਰ ਸਰੀ ਪਰਤ ਰਿਹਾ ਸੀ ਜਦੋਂ ਉਸ ਦੀ ਕਾਰ ਨੂੰ ਹਾਦਸਾ ਪੇਸ਼ ਆਇਆ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ । ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ  ਇਕਬਾਲ ਸਿੰਘ ਦੀਆਂ ਦੋ ਵੱਡੀਆਂ ਭੈਣਾਂ ਹਨ ਜੋ ਕਨੇਡਾ ਵਿਚ ਹੀ ਬਤੌਰ ਡਾਕਟਰ ਸੇਵਾਵਾਂ ਨਿਭਾਅ  ਰਹੀਆਂ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਭਾਣਜਾ ਇਕਬਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਦੁਰਘਟਨਾ ਨਾਲ ਸਮੁੱਚਾ ਪਰਿਵਾਰ ਸਦਮੇਂ ਵਿਚ ਹੈ।