ਧਰਤੀ ਕੰਬੀ ਅਸਮਾਨ ਰੋਇਆ ਜਦੋਂ ਪੱਤਰਕਾਰ ਜੋਗਿੰਦਰ ਦੀ ਚਿਤਾ ਨੂੰ ਉਸਦੇ ਪੁੱਤਰ ਨੇ ਅਗਨੀ ਦਿਖਾਈ

Tags: 

ਮੋਗਾ, 14 ਸਤੰਬਰ (ਜਸ਼ਨ) :  ਮੋਗਾ ਤੋਂ ਪੱਤਰਕਾਰ ਜੋਗਿੰਦਰ ਸਿੰਘ ਦਾ ਅੱਜ ਉਸ ਦੇ ਪਿੰਡ ਰੁਕਨਪੁਰਾ (ਖੂਹੀਖੇੜਾ) ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।  'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨੂੰ  ਮਿਲੀ ਜਾਣਕਾਰੀ ਮੁਤਾਬਕ ਅੰਤਿਮ ਸਸਕਾਰ ਦੀਆਂ ਰਸਮਾਂ ਜੋਗਿੰਦਰ ਦੇ ਪੁੱਤਰ ਅਰਪਿਤ ,ਭਰਾ ਮੋਹਿੰਦਰ ਸਿੰਘ  ਨੇ ਨਿਭਾਈਆਂ।   ਇਸ ਮੌਕੇ ਜੋਗਿੰਦਰ ਦੇ ਪਿਤਾ  ਨੰਬਰਦਾਰ ਦਰਸ਼ਨ ਸਿੰਘ   ,ਰਿਸ਼ਤੇਦਾਰ ਅਤੇ ਪਿੰਡ ਵਾਸੀ ਹਾਜ਼ਿਰ ਸਨ।   ਮੋਗਾ ਤੋਂ  ਨਵਦੀਪ ਮਹੇਸ਼ਰੀ ,ਗੋਪੀ ਰਾਊਕੇ ,ਸਰਬਜੀਤ ਰੌਲੀ , ਲਖਵੀਰ ਗਿੱਲ, ਚਮਕੌਰ ਲੋਪੋ ਆਦਿ ਪੱਤਰਕਾਰਾਂ ਤੋਂ ਇਲਾਵਾ ਚੇਅਰਮੈਨ  ਜੱਗਾ ਪੰਡਿਤ, ਅੰਗਰੇਜ ਸੰਘਾ ,ਵਜ਼ੀਰ ਸਿੰਘ ਸੈਕਟਰੀ ਮਾਰਕੀਟ ਕਮੇਟੀ,ਪਰਮਿੰਦਰ ਦਾਤਾ ਆਦਿ ਮੋਗਾ ਦੀਆਂ ਅਹਿਮ ਸ਼ਖਸੀਅਤਾਂ ਵੀ ਅੰਤਿਮ ਸਸਕਾਰ  ਦੀਆਂ ਰਸਮਾਂ ਵਿਚ ਸ਼ਾਮਿਲ ਹੋਈਆਂ।     ਇਸ ਮੌਕੇ ਹਰ ਅੱਖ ਹੰਝੂ  ਕੇਰ ਰਹੀ ਸੀ ਖਾਸ ਕਰ ਪਰਿਵਾਰਕ ਮੈਂਬਰਾਂ ਦੀਆਂ ਭੁਬਾਂ ਉਸ ਸਮੇਂ ਅਸਮਾਨੀ ਜਾ ਪੁਜੀਆਂ ਜਦੋਂ ਅੱਲੜ੍ਹ ਉਮਰ ਦੇ ਅਰਪਿਤ ਨੇ ਆਪਣੇ ਪਿਤਾ ਦੀ ਚਿਤਾ ਨੂੰ ਅੱਗਨੀ ਦਿਖਾਈ । ਜ਼ਿਕਰਯੋਗ ਹੈ ਕਿ  ਬੀਤੀ ਰਾਤ ਤਕਰੀਬਨ ਸਾਢੇ 9 ਵਜੇ ਪੱਤਰਕਾਰ ਜੋਗਿੰਦਰ ਸਿੰਘ ਉਮਰ ਕਰੀਬ 43 ਸਾਲ ਆਪਣੇ ਘਰ ਜਾ ਰਿਹਾ ਸੀ, ਹੋਟਲ ਬਿੱਗ ਬੈਨ ਨੇੜੇ ਡਿਪਟੀ ਕਮਿਸ਼ਨਰ ਰਿਹਾਇਸ਼ ਦੇ ਸਾਹਮਣੇ ਜਦੋ ਉਹ ਪੁਲ ਚੜ੍ਹਨ ਲੱਗਾ ਤਾਂ ਕਿਸੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਜੋਗਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਥੋੜੇ ਸਮੇਂ ਬਾਅਦ ਜਦੋ ਪੱਤਰਕਾਰ ਨਿਸ਼ਾਰ ਸੇਠੀ ਉਥੋਂ ਦੀ ਗੁਜ਼ਰ ਰਿਹਾ ਸੀ ਨੇ ਜੋਗਿੰਦਰ ਸਿੰਘ ਨੂੰ ਪਛਾਣ ਲਿਆ ਤੇ ਤੁਰੰਤ ਆਪਣੇ ਸਾਥੀ ਨਵਦੀਪ ਮਹੇਸ਼ਰੀ,ਗੋਪੀ ਰਾਊਕੇ  ਨੂੰ ਫੋਨ ਕੀਤਾ ਅਤੇ ਉਹ ਮੌਕੇ ਤੇ ਪਹੁੰਚੇ। ਪੱਤਰਕਾਰਾਂ ਨੇ ਜੋਗਿੰਦਰ ਸਿੰਘ ਨੂੰ ਐਕਟਿਵਾ ਤੇ ਹੀ ਇੱਕ ਨਿਜ਼ੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।ਅੱਜ ਸਵੇਰੇ ਜੋਗਿੰਦਰ ਦੀ ਮਿਰਤਕ ਦੇਹ ਨੂੰ ਉਸ ਦੇ ਪਿੰਡ ਰਵਾਨਾ ਕਰਨ ਤੋਂ ਪਹਿਲਾਂ ਪੱਤਰਕਾਰ ਭਾਈਚਾਰੇ ਵਲੋਂ  ਜੋਗਿੰਦਰ ਸਿੰਘ ਦੇ ਮ੍ਰਿਤਕ ਸਰੀਰ ਤੇ ਲੋਈ ਪਾ ਕੇ ਅੰਤਿਮ ਵਿਦਾਈ ਦਿਤੀ ਗਈ । ਇਸ ਮੌਕੇ ਸਮੂਹ ਅਖਬਾਰਾਂ ਅਤੇ ਚੈਨਲਾਂ ਦੇ ਜ਼ਿਲ੍ਹਾ ਇੰਚਾਰਜ, ਰਾਜੀਨੀਤਿਕ ਪਾਰਟੀਆਂ ਦੇ ਨੁਮਾਇੰਦੇ  ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ