ਬਾਪੂ ਗੋਪਾਲ ਸਿੰਘ ਸਿੱਧੂ ਕਾਹਨੇਵਾਲਾ ਨੂੰ ਵੱਡੀ ਗਿਣਤੀ 'ਚ ਪੁੱਜੇ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Tags: 

ਫ਼ਤਿਹਗੜ੍ਹ ਪੰਜਤੂਰ/ ਧਰਮਕੋਟ,7ਸਤੰਬਰ (ਜਸ਼ਨ)  ਸ਼੍ਰੋਮਣੀ ਅਕਾਲੀ ਦਲ ਕਿਸਾਨ ਸੈੱਲ ਦੇ ਸੂਬਾ ਸਕੱਤਰ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਅਤੇ ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ ਦੇ ਪਿਤਾ ਸ. ਗੋਪਾਲ ਸਿੰਘ ਜੋ ਕੱਲ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਉਨ੍ਹਾਂ ਨੂੰ ਅੱਜ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ ਗੁਰਦੁਆਰਾ ਪਿੰਡ ਲਲਿਹਾਂਦੀ ਵਿਖੇ ਹੋਈ, ਜਿੱਥੇ ਰਾਗੀ ਜਥੇ ਭਾਈ ਦਵਿੰਦਰ ਸਿੰਘ ਬੇਰ ਸਾਹਿਬ ਵਾਲਿਆਂ ਨੇ ਕੀਰਤਨ ਕੀਤਾ ।ਸ਼ਰਧਾਂਜਲੀ ਸਮਾਗਮ ਦੌਰਾਨ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਗੋਪਾਲ ਸਿੰਘ ਨੇ ਜੋ ਆਪਣੇ ਜੀਵਨ ਦੌਰਾਨ ਮੁਸ਼ੱਕਤ ਕਰਕੇ ਪਰਿਵਾਰ ਨੂੰ ਬੁਲੰਦੀਆਂ ਤੇ ਪੁੰਹਚਾਇਆ ਉਸ ਦੀ ਮਿਸਾਲ ਨਹੀਂ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਗੋਪਾਲ ਸਿੰਘ ਦੇ ਪਰਿਵਾਰ ਨੇ ਉਸ ਦੀ ਸੇਵਾ ਸਰਵਨ ਪੁੱਤਰਾਂ ਵਾਂਗ ਕਰਕੇ ਸਮਾਜ ਦੇ ਲਈ ਇੱਕ ਚੰਗਾ ਸੁਨੇਹਾ ਦਿੱਤਾ। ਇਸ ਮੌਕੇ ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਨੇ ਜਥੇਦਾਰ ਤੋਤਾ ਸਿੰਘ ਵੱਲੋਂ ਹਾਜ਼ਰੀ ਲਗਾਉਂਦਿਆਂ ਕਿਹਾ ਕਿ ਇਸ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਦੇਣ ਹੈ। ਅੱਜ ਦੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ , ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ,ਰਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ ਪੀ. ਏ., ਆੜ੍ਹਤੀ ਜਸਵੰਤ ਸਿੰਘ ਸੰਧੂ ਜ਼ਿਲ੍ਹਾ ਜਨਰਲ ਸਕੱਤਰ,ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਅਮਰਜੀਤ ਸਿੰਘ ਗਿੱਲ ਲੰਢੇਕੇ ਜਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ , ਸਰਕਲ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ,ਸ਼ਮਸ਼ੇਰ ਸਿੰਘ ਲਹਿਰਾ ਸਾਬਕਾ ਚੇਅਰਮੈਨ, ਜੋਗਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ ਸਾਬਕਾ, ਸਰਕਲ ਪ੍ਰਧਾਨ ਗੁਰਮੇਲ ਸਿੰਘ ਸਿੱਧੂ,ਪਰਮਜੀਤ ਸਿੰਘ ਵਿਰਕ ਜਲਾਲਾਬਾਦ ਸਰਕਲ ਪ੍ਰਧਾਨ ਭਿੰਡਰ, ਮਨਦੀਪ ਕੌਰ ਖੰਭੇ ਜਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ,ਮਨਜਿੰਦਰ ਸਿੰਘ ਬਾਬਾ ਸਰਕਲ ਪ੍ਰਧਾਨ, ਸਰਕਲ ਪ੍ਰਧਾਨ ਸੁਰਜੀਤ ਸਿੰਘ ਰਾਮਗੜ੍ਹ, ਸਰਕਲ ਪ੍ਰਧਾਨ ਗੁਰਦੇਵ  ਸਿੰਘ ਭੋਲਾ, ਸਾਬਕਾ ਉਪ ਚੇਅਰਮੈਨ ਸਰਪੰਚ ਮਹਿੰਦਰ ਸਿੰਘ ਫਤਿਹਗੜ੍ਹ,ਸਾਬਕਾ ਸਰਪੰਚ ਸਰਬਜੀਤ ਸਿੰਘ ਬੂਹ,ਦਿਲਬਾਗ ਸਿੰਘ ਹੈਪੀ ਭੁੱਲਰ ਸਰਕਲ ਪ੍ਰਧਾਨ ਯੂਥ ਅਕਾਲ਼ੀ ਦਲ, ਸਰਕਲ ਜ਼ੀਰਾ ਦੇ ਪ੍ਰਧਾਨ ਕੁਲਦੀਪ ਸਿੰਘ ਵਿਰਕ , ਲਖਵਿੰਦਰ ਸਿੰਘ ਸੁੱਖੇਵਾਲਾ ਸਰਕਲ ਪ੍ਰਧਾਨ ,ਪ੍ਰਧਾਨ ਪਰਮਪਾਲ ਸਿੰਘ ਚੁੱਘਾ,ਪ੍ਰਧਾਨ  ਮਨਫੂਲ ਸਿੰਘ ਲਾਡੀ, ਪ੍ਰਧਾਨ ਨਿਸ਼ਾਨ ਮੂਸੇਵਾਲ,ਸੀਨੀਅਰ ਆਗੂ ਮੇਹਰ ਸਿੰਘ ਕੜਿਆਲ,ਸੀਨੀਅਰ ਅਕਾਲੀ ਆਗੂ ਗੁਰਚਰਨ ਸਿੰਘ ਲਲਿਹਾਂਦੀ,ਸਾਬਕਾ ਪ੍ਰਧਾਨ ਜਗਤਾਰ ਸਿੰਘ ਮੰਝਰ, ਜਸਵਿੰਦਰ ਸਿੰਘ ਮਨੇਸ ਖੰਭੇ,ਯੂਥ ਅਕਾਲੀ ਦਲ,ਗੁਰਬਖਸ਼ ਸਿੰਘ ਕੁੱਕੂ ਕਮਾਲਕੇ ਸੀਨੀ.ਮੀਤ ਪ੍ਰਧਾਨ, ਗੁਰਜੰਟ ਸਿੰਘ ਚਾਹਲ ਸੀਨੀਅਰ ਆਗੂ, ਰਾਜਵਿੰਦਰ ਸਿੰਘ ਕੜਾਹੇਵਾਲਾ, ਗੁਰਜੀਤ ਸਿੰਘ ਖੰਬੇ,ਰਵਿੰਦਰ ਸਿੰਘ ਲਾਡੀ ਨੂਰਪੁਰ,ਨੰਬਰਦਾਰ ਨਛੱਤਰ ਸਿੰਘ ਢੋਲਣੀਆਂ,ਦਿਲਭਾਗ ਸਿੰਘ ਢੋਲਣੀਆਂ,ਗੁਰਭੇਜ ਸਿੰਘ ਕਾਦਰਵਾਲਾ,ਬਲਦੇਵ ਸਿੰਘ ਬਹਾਦਰਵਾਲਾ ,ਹਰਮਨ ਗੋਲੂਵਾਲਾ,  ਜਸਪ੍ਰਤਾਪ ਸਿੰਘ ਰਾਜਾਂ ਵਾਲਾ,ਗੁਰਮੇਲ ਸਿੰਘ ਖੰਭੇ,ਦਿਲਬਾਗ ਸਿੰਘ ਸਿੱਧੂ ਸੁਸਾਇਟੀ ਪ੍ਰਧਾਨ ਤਲਵੰਡੀ ਜੱਲੇ ਖਾਂ,ਬੋਹੜ ਸਿੰਘ ਰਟੌਲ ਸਾਬਕਾ ਸਰਪੰਚ,ਆੜ੍ਹਤੀ ਗੋਬਿੰਦ  ਨਾਰਾਇਣ, ਮੀਤ ਪ੍ਰਧਾਨ ਸਵਰਨ ਸਿੰਘ ਗਜਲੀਆਂ,ਆੜ੍ਹਤੀ ਗੁਰਦੇਵ ਸਿੰਘ,ਉਪਚੇਅਰਮੈਨ ਦਰਸ਼ਨ ਸਿੰਘ ਲਾਲਿਹਾਂਦੀ,ਸਾਬਕਾ ਸਰਪੰਚ ਬਲਜੀਤ ਸਿੰਘ ਲਲਿਹਾਂਦੀ, ਰਣਜੀਤ ਸਿੰਘ ਵਸਤੀ, ਸੁਖਵਿੰਦਰ ਸਿੰਘ ਮਾਛੀ ਵਾਲਾ , ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ, ਸੁੱਖਾ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ, ਗੁਰਨਾਮ ਸਿੰਘ ਸ਼ਾਹ ਵਾਲਾ, ਤਰਸੇਮ ਸਿੰਘ ਜੰਗ ਸ਼ਾਹਵਾਲ,ਗੁਰਚੈਨ ਸਿੰਘ ਕਾਲਾ,ਨੰਬਰਦਾਰ ਲਖਵਿੰਦਰ ਸਿੰਘ ਉਮਰੀਆਨਾ, ਕਾਕਾ ਮੁੰਨਣ, ਰਮਨਦੀਪ ਸਿੰਘ ਰਿੰਪੀ ਖੋਸਾ ਸਾਬਕਾ ਸਰਪੰਚ, ਜਸਵੀਰ ਸਿੰਘ ਖੋਸਾ ਰਣਧੀਰ ਸਰਕਲ ਪ੍ਰਧਾਨ, ਨਛੱਤਰ ਸਿੰਘ ਰਸੂਲਪੁਰ, ਮਨਤੇਜ ਸਿੰਘ ਜੰਬਾ ਰੌਲੀ, ਜਗਰਾਜ ਸਿੰਘ ਵਿਰਕ ਫੈਡਰੇਸ਼ਨ ਪ੍ਰਧਾਨ, ਗੁਰਦਿਆਲ ਸਿੰਘ ਵਿਰਕ ਰਿਟਾਇਰ ਐਸਡੀਓ,ਡਾ. ਕੁਲਵੰਤ ਸਿੰਘ ਬਘੇਲੇਵਾਲਾ, ਪ੍ਰੀਤਮ ਸਿੰਘ ਕਾਦਰਵਾਲਾ, ਪ੍ਰਤਾਪ ਸਿੰਘ ਕਾਦਰਵਾਲਾ, ਗੁਰਮੁਖ ਸਿੰਘ ਸੰਧੂ ਮੱਲੂਬਾਣੀਆਂ,ਗੁਰਬਖ਼ਸ਼ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ,ਆੜਤੀ ਪੁਸ਼ਪਿੰਦਰ  ਸਿੰਘ ਢਿੱਲੋਂ  ਦੌਲੇਵਾਲਾ,  ਨੰਬਰਦਾਰ ਗੁਰਜਿੰਦਰਪਾਲ ਸਿੰਘ ਸੋਨਾ ਉੱਪਲ, ਕਾਰਜ ਸਿੰਘ ਧਰਮ ਸਿੰਘ ਵਾਲਾ, ਲਖਜਿੰਦਰ ਸਿੰਘ ਪੱਪੂ,ਰਣਜੀਤ ਸਿੰਘ ਭਾਊ ਨੈਸਲੇ, ਜਸਵੰਤ ਸਿੰਘ ਕੜਾਹੇਵਾਲਾ, ਪੱਤਰਕਾਰ ਇਕਬਾਲ ਸਿੰਘ ਹੀਰੋ, ਵਿਜੇ ਗਰੋਵਰ ਫਤਿਹਗੜ੍ਹ ਪੰਜਤੂਰ, ਬਾਜ ਸਿੰਘ ਸ਼ੇਰੇਵਾਲਾ, ਇੰਦਰਜੀਤ ਸਿੰਘ ਸ਼ੇਰੇ ਵਾਲਾ, ਬਚਿੱਤਰ ਸਿੰਘ ਮੰਦਰ ਕਲਾਂ, ਸਰਪੰਚ ਸੁਖਜਿੰਦਰ ਸਿੰਘ ਭੈਣੀ, ਨੈਬ ਸਿੰਘ ਮੇਲਕ ਕੰਗਾਂ,ਪ੍ਰਗਟ ਸਿੰਘ ਮੇਲਕ, ਪ੍ਰਧਾਨ ਕਰਨਜੀਤ ਸਿੰਘ ਪੱਪੂ, ਬਾਬਾ ਹਜੂਰਾ ਸਿੰਘ, ਭਾਊ ਦਵਿੰਦਰ ਸਿੰਘ ,ਅਮਨਦੀਪ ਕੌਰ ਕੜਾਹੇ ਵਾਲਾ ਜਥੇਬੰਦਕ ਸਕੱਤਰ ਇਸਤਰੀ ਅਕਾਲੀ ਦਲ ਜ਼ਿਲ੍ਹਾ ਮੋਗਾ, ਗੁਰਨਾਮ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਕਲ ਫਤਿਹਗੜ੍ਹ ਪੰਜਤੂਰ ,ਦਿਲਬਾਗ ਸਿੰਘ, ਨਿਸ਼ਾਨ ਸਿੰਘ ਮੂਸੇਵਾਲਾ ਯੂਥ ਅਕਾਲੀ ਪ੍ਰਧਾਨ ,ਜੋਸਨ ਯੂਥ ਅਕਾਲੀ ਆਗੂ ਦਿਲਪ੍ਰੀਤ ਅਰੌੜਾ, ਯੂਥ ਅਕਾਲੀ ਆਗੂ ਬਲਵੀਰ ਸਿੰਘ ਸੰਧੂ, ਸੁੱਖ ਗਿੱਲ ,ਯੂਥ ਅਕਾਲੀ ਆਗੂ ਗੁਰਚਰਨ ਸਿੰਘ ਲਿਲਹਾਦੀ ਸਾਬਕਾ ਸਰਪੰਚ ਕੜਾਹੇ ਵਾਲਾ ,ਜਸਵੰਤ ਸਿੰਘ ਸੰਧੂ ਸਾਬਕਾ ਸਰਪੰਚ ਕੜਾਹੇ ਵਾਲਾ ,ਜਸਵਿੰਦਰ ਸਿੰਘ ਸਰਾਂ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸਰਕਲ ਫਤਿਹਗੜ੍ਹ ਪੰਜਤੂਰ ,ਅਵਤਾਰ ਸਿੰਘ ਵਿਰਕ ,ਮੰਗਲ ਸਿੰਘ ਵਸਤੀ ਸਾਹ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਭਰ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਹਾਜ਼ਰ ਹੋਏ। ----------------------