ਰਾਮ ਪਾਲ ਧਵਨ ਨਹੀਂ ਰਹੇ

Tags: 

ਮੋਗਾ, 9 ਸਤੰਬਰ (ਜਸ਼ਨ) : ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਾਮ ਪਾਲ ਧਵਨ ਨਹੀਂ ਰਹੇ ।  ਵਿਧਾਇਕ ਡਾਕਟਰ ਹਰਜੋਤ ਕਮਲ ਨੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਧਵਨ ਸਾਬ ਕੁਝ ਦਿਨਾਂ ਤੋਂ ਬਿਮਾਰ ਸਨ ਪਰ ਅੱਜ ਅਚਾਨਕ ਉਹਨਾਂ ਦੀ ਤਬੀਅਤ ਜ਼ਿਆਦਾ ਨਾਸਾਜ਼ ਹੋ ਗਈ ਅਤੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ।  ਉਹਨਾਂ ਆਖਿਆ ਕਿ ਧਵਨ ਦੇ ਜਾਣ ਨਾਲ ਜਿਥੇ ਕਾਂਗਰਸ ਪਾਰਟੀ ਨੂੰ ਜਬਰਦਸਤ ਘਾਟਾ ਪਿਆ ਹੈ ਓਥੇ ਉਹਨਾਂ ਨੂੰ ਨਿੱਜੀ ਤੌਰ ਤੇ ਧਵਨ ਸਾਬ੍ਹ ਦੀ ਕਮੀ ਤਮਾਮ ਉਮਰ ਰੜਕਦੀ ਰਹੇਗੀ।  ਚੇਅਰਮੈਨ ਰਾਮ ਪਾਲ ਧਵਨ ਦੀ ਮੌਤ ਦੀ ਖ਼ਬਰ ਜਿਓਂ ਹੀ ਸੋਸ਼ਲ ਮੀਡਿਆ ਆਈ, ਜੰਗਲ ਦੀ ਅੱਗ ਵਾਂਗ ਵਾਇਰਲ ਹੋ ਗਈ ।  ਲੋਕਾਂ ਨੂੰ ਖ਼ਬਰ ਤੇ ਯਕੀਨ ਨਹੀਂ ਸੀ ਹੋ ਰਿਹਾ ਪਰ ਆਖੀਰ ਵਿਧਾਇਕ ਡਾਕਟਰ ਹਰਜੋਤ ਕਮਲ ਨੇ  ਦੱਸਿਆ ਕਿ ਸੱਚਮੁੱਚ ਇਹ ਭਾਣਾ ਵਪਾਰ ਗਿਆ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ