ਕਰੋਨਾ ਨੇ ਪੱਤਰਕਾਰ ਦੀ ਜਾਨ ਲਈ,ਪੱਤਰਕਾਰਤਾ ਦੇ ਖੇਤਰ ਵਿਚ ਸ਼ੋਕ ਦੀ ਲਹਿਰ
ਮੋਗਾ, 23 ਅਗਸਤ (ਜਸ਼ਨ) : ਤੇ ਹੁਣ ਕਰੋਨਾ ਨੇ ਨੌਜਵਾਨ ਪੱਤਰਕਾਰ ਜੈਦੀਪ ਬਾਂਸਲ ਦੀ ਜਾਨ ਲੈ ਲਈ। ਕਰਨਾ ਦਾ ਸ਼ਿਕਾਰ ਹੋ ਕੇ ਬੇਸ਼ੱਕ ਕਿੰਨੀਆਂ ਹੈ ਕੀਮਤੀ ਜਾਨਾਂ ਜਾ ਚੁਕੀਆਂ ਨੇ ਜਿਨਾਂ ਚ ਪੱਤਰਕਾਰ ਜੈਦੀਪ ਨੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਅੱਜ ਆਪਣੇ ਆਖਰੀ ਸਾਹ ਲਏ। ਦੈਨਿਕ ਭਾਸਕਰ ਗਰੁੱਪ ਦਾ ਫੋਟੋ ਪੱਤਰਕਾਰ ਜੈਦੀਪ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ । ਫਤਿਹ ਪ੍ਰੈਂਸ ਕਲੱਬ ਸੇਰਪੁਰ ਨੇ ਵੀ ਇਸ ਔਖੀ ਘੜੀ ਮੌਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਜੈਦੀਪ ਸਿਰਫ 27 ਸਾਲਾਂ ਦਾ ਸੀ। ਦੈਨਿਕ ਸਵੇਰਾ ਨਾਲ ਵੀ ਕੰਮ ਕਰ ਰਿਹਾ ਸੀ। 18 ਅਗਸਤ ਨੂੰ ਪਾਜ਼ੇਟਿਵ ਆਉਣ ਤੋਂ ਬਾਅਦ ਜੈਦੀਪ ਨੂੰ ਹਸਤਪਤਾਲ ਭਰਤੀ ਕਰਵਾਇਆ ਗਿਆ। ਸਾਹ ਦੀ ਸ਼ਿਕਾਇਤ ਕਰਕੇ 20 ਨੂੰ ਵੈਂਟੀਲੇਟਰ ਤੇ ਲਗਾਇਆ ਗਿਆ । ਅੱਜ ਸ਼ਾਮ ਉਸਨੇ ਆਪਣੇ ਆਖਰੀ ਸਾਹ ਲਏ। ਸੂਬੇ ਭਰ ਦੀਆਂ ਪੱਤਰਕਾਰ ਜਥੇਬੰਦੀਆਂ ਵਲੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਵੇ । ਫ਼ਰੰਟਲਾਈਨ ਯੋਧੇ ਜੈਦੀਪ ਦੀ ਮੌਤ ਤੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੀ ਸਮੁੱਚੀ ਟੀਮ ਸ਼ਰਧਾਂਜਲੀ ਭੇਂਟ ਕਰਦੀ ਹੈ ।