ਆਲ ਇੰਡੀਆ ਰੇਡੀਓ ਦੇ ਸੇਵਾ ਮੁਕਤ ਸਟੇਸ਼ਨ ਡਾਇਰੈਕਟਰ ਵਿਨੋਦ ਧੀਰ ਨੂੰ ਸਦਮਾ,ਮਾਤਾ ਦਾ ਦੇਹਾਂਤ,ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਸਟਾਫ਼ ਵੱਲੋਂ ਹਮਦਰਦੀ ਦਾ ਇਜ਼ਹਾਰ

ਜਲੰਧਰ,25 ਜੂਨ (ਜਸ਼ਨ) : ਆਲ ਇੰਡੀਆ ਰੇਡੀਓ ਹਮੀਰਪੁਰ ‘ਚ ਬਤੌਰ ਸੇਵਾ ਮੁਕਤ ਸਟੇਸ਼ਨ ਡਾਇਰੈਕਟਰ ਸੇਵਾਵਾਂ ਨਿਭਾਅ ਰਹੇ ਸ਼੍ਰੀ ਵਿਨੋਦ ਧੀਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ । ਇਸ ਦੁੱਖ ਦੀ ਘੜੀ ਵਿਚ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੇ ਆਰਟਿਸਟਾਂ ਵੱਲੋਂ ਸ਼੍ਰੀ ਵਿਨੋਦ ਧੀਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਹਨਾਂ ਦੇ ਮਾਤਾ ਜੀ 17 ਜੂਨ ਨੂੰ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ। ਦੂਰਦਰਸ਼ਨ ਦੇ ਹੈੱਡ ਆਫ਼ ਪ੍ਰੋਗਰਾਮਜ਼ ਪੁਨੀਤ ਸਹਿਗਲ ,ਆਲ ਇੰਡੀਆ ਰੇਡੀਓ ਜਲੰਧਰ ਦੇ ਪ੍ਰੋਗਰਾਮ ਅਫ਼ਸਰ ਸੰਤੋਸ਼ ਰਿਸ਼ੀ ,ਕੇਵਲ ਕਿ੍ਰਸ਼ਨ ਪ੍ਰੋਗਰਾਮ ਅਫਸਰ ਦੂਰਦਰਸ਼ਨ, ਮੈਡਮ ਗਗਨ ਦੇਵਗਨ ਪੀ ਆਰ ਓ ਡਿਫੈਂਸ ,ਵਰਿੰਦਰ ਚੈਰੀ ਅਕਾਊਟੈਂਟ ,ਸਰਦਾਰਜੀਤ ਬਾਵਾ, ਗੁਰਮੇਲ ਸਿੰਘ, ਨਿਰਮਾਤਾ ਦਵਿੰਦਰ ਬੱਬੂ,ਨਿਰਮਾਤਾ ਰਾਜ ਕੁਮਾਰ ਗਰੇਵਾਲ,ਨਿਰਮਾਤਾ ਅਤੇ ਐਡੀਟਰ ਸੁਰਿੰਦਰ ਬਾਲੀ,ਕੁਲਵਿੰਦਰ ਸਿੰਘ ਭਟੋਆ ਸਹਾਇਕ ਨਿਰਮਾਤਾ, ਸੀਨੀਅਰ ਆਰਟਿਸਟ ਰਾਜ ਕੁਮਾਰ ਤੁਲੀ ,ਸੀਨੀਅਰ ਆਰਟਿਸਟ ਸੁਖਵਿੰਦਰ ਸੁੱਖੀ,ਨਿਰਮਾਤਾ ਪਰਮਜੀਤ ਸਿੰਘ,ਨਿਰਮਾਤਾ ਗੁਰਵਿੰਦਰ ਸਿੰਘ ਸੰਧੂ ਤੋਂ ਇਲਾਵਾ ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਦੇ ਸਮੁੱਚੇ ਸਟਾਫ਼ ਵੱਲੋਂ ਵਿਨੋਦ ਧੀਰ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ