ਅਵਤਾਰ ਸਿੰਘ ਮੋਗਾ ਨੂੰ ਸਦਮਾ ਪਿਤਾ ਸ੍ਰ ਨਗਿੰਦਰ ਸਿੰਘ ਦਾ ਮੋਗਾ ‘ਚ ਦਿਹਾਂਤ,ਭੋਗ ਅਤੇ ਅੰਤਿਮ ਅਰਦਾਸ 26 ਅਪਰੈਲ ਨੂੰ

Tags: 

ਮੋਗਾ,21 ਅਪਰੈਲ (ਜਸ਼ਨ): -ਮੋਗਾ ਸ਼ਹਿਰ ਵਿੱਚ ਏ ਜੀ ਐੱਮ ਅਵਤਾਰ ਸਿੰਘ ਨੂੰ ਉਸ ਸਮੇ ਗਹਿਰਾ ਸਦਮਾ ਪੁੱਜਾ ਜਦ ਉੁਹਨਾਂ ਦੇ ਸਤਿਕਾਰਯੋਗ ਪਿਤਾ ਸ੍ਰ.ਨਗਿੰਦਰ ਸਿੰਘ ਦਾ ਮੋਗਾ ਵਿੱਚ ਅਚਾਨਕ ਦਿਹਾਂਤ  ਹੋ ਗਿਆ ਹੈ। ਉਹ 94 ਸਾਲ ਦੇ ਸਨ । ਸਰਦਾਰ ਨਗਿੰਦਰ ਸਿੰਘ ਧਾਰਮਿਕ ਸ਼ਖਸੀਅਤ ਦੇ ਮਾਲਕ ਸਨ । ਉਹਨਾ ਪੰਜਾਬ ਪੁਲਿਸ ਵਿੱਚ ਸੇਵਾ ਕੀਤੀ ਅਤੇ ਕਾਫ਼ੀ ਸਮਾਂ ਬਾਬਾ ਕਸ਼ਮੀਰਾ ਸਿੰਘ ਜਲੰਧਰ ਵਾਲਿਆ ਦੇ ਸੰਗੀ ਰਹੇ । ਉਹ ਆਪਣੇ ਪਿੱਛੇ ਸਪੁਤਨੀ ਬੀਬੀ ਰਜਿੰਦਰ ਕੌਰ ,ਬੇਟਾ ਅਵਤਾਰ ਸਿੰਘ ,ਬੇਟੀਆਂ ਗੁਰਮੀਤ ਕੌਰ ,ਹਰਦੀਪ ਕੌਰ ,ਨਿਰਮਲ ਕੌਰ ਤੇ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ । ਉਹਨਾ ਨਮਿੱਤ ਰੱਖੇ ਗਏ ਭੋਗ ਸਮਾਗਮ ਅਤੇ  ਅੰਤਿਮ ਅਰਦਾਸ  26 ਅਪਰੈਲ ਦੁਪਿਹਰ 12 ਵਜੇ ਉਹਨਾ ਦੇ ਨਿਵਾਸ ਅਸਥਾਨ ਸਰਦਾਰ ਨਗਰ ਡਾਕਟਰ ਰਜਿੰਦਰ ਵਜਾਨ  ਦੇ ਹਸਪਤਾਲ ਦੇ ਨਾਲ ਅਕਾਲਸਰ ਰੋਡ ਮੋਗਾ ਵਿਖੇ ਹੋਣਗੇ । ਉਹਨਾ ਦੇ ਦਿਹਾਂਤ ਤੇ ਦਵਿੰਦਰਪਾਲ ਸਿੰਘ ਰਿੰਪੀ ,ਗਗਨਦੀਪ ਸਿੰਘ ,ਮਨਜੀਤ ਸਿੰਘ ਹਠੂਰ ,ਡਾ.ਇਕਬਾਲ ਸਿੰਘ ,ਡਾ. ਗੁਰਚਰਨ ਸਿੰਘ ,ਰਜਿੰਦਰ ਲਾਡੀ ,ਨਛੱਤਰ ਸੇਖਾ ,ਗੁਰਤੇਜ ਸੇਖਾ ,ਵਰਿੰਦਰ ਸੇਖਾ ,ਬਲਜੀਤ ਸੇਖਾ ,ਡਾ.ਹਰਨੇਕ ਸਿੰਘ ਸੁਖਾਨੰਦ ,ਜਗਜੀਤ ਸਿੰਘ ਲੁਹਾਰਾ ,ਗਾਗੀ ,ਨਵਨੀਤ ਸੇਖਾ ,ਹਰਿੰਦਰ ਕਨੇਡਾ ,ਕਨੇਡਾ ਤੋ ਅਮਰਜੀਤ ਸਿੰਘ ਸਰਾ, ਜਰਨੈਲ ਸਿੰਘ ਸੇਖਾ ,ਹਰਪ੍ਰੀਤ ਸੇਖਾ ,ਬਲਜਿੰਦਰ ਸੇਖਾ ,ਅਜਮੇਰ ਸਿੰਘ ਸਾਬਕਾ ਏ ਡੀ ਸੀ ,ਮੋਹਨ ਸਿੰਘ ਗਿੱਲ ,,ਜਰਨੈਲ ਸਿੰਘ ਆਰਟਿਸਟ ,ਅਮਰਜੀਤ ਫਰਮਾਹ ,ਮਨਜੀਤ ਫਰਮਾਹ ,ਹਰਵਿੰਦਰ ਦੇਦ, ਅਸ਼ੋਕ ਗੁਪਤਾ,ਡਾ ਸੁਰੇਸ਼ ਸਿੰਗਲਾ ਇੰਜ,ਬਲਦੇਵ ਸਿੰਘ,ਜਸਮਿੰਦਰ ਸਿੰਘ   ਭਵਜੀਤ ਸਿਧੂ ਪ੍ਰਤਾਪ ਸਿੰਘ ਬਾਘਾਪੁਰਾਣਾ, ਸੁਖਦੇਵ ਸਿੰਘ ਲੋਧਰਾ  ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ 
ਪਰਿਵਾਰ ਵੱਲੋਂ ਬੇਨਤੀ ਹੈ ਕਿ ਕਰਫਿਊ ਵਿੱਚ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ , ਸਿਰਫ ਫੋਨ ਤੇ ਹੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਵੇ
ਪੁੱਤਰ-ਅਵਤਾਰ ਸਿੰਘ +91 6207 843 529, 01636228184