ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਦਾ ਵਿਛੋੜਾ ਬੇ-ਹਦ ਦੁਖਦਾਇਕ:-ਰਬਾਬੀ ਸਿੰਘ ਲੋਪੋ ਵਾਲੇ
ਮੋਗਾ, 18 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਸਿੱਖ ਪੰਥ ਦੇ ਮਹਾਨ ਕੀਰਤਨੀਏ,ਰਾਗਾਂ ਦੇ ਧਨੀ,ਦਮਦਾਰ ਔਰ ਮਿਠੀ ਆਵਾਜ਼ ਦੇ ਮਾਲਿਕ,ਬਾ-ਕਮਾਲ ਗਵਾਈਏ,ਗੁਰੂ ਰਾਮਦਾਸ ਜੀ ਦੇ ਦਰ ਘਰ,ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ,ਦੇ ਸਰੀਰਕ ਵਿਛੋੜੇ ਨੇ ਸਮੁਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਖ਼ਾਲਸਾ ਜੀ ਅਤੇ ਉਹਨਾਂ ਦੀ ਮੌਸੀਕੀ (ਸੰਗੀਤਕ ਕਲਾ)ਨੂੰ ਮੁਹੱਬਤ ਕਰਨ ਵਾਲਾ,ਹਰ ਇੱਕ ਇਨਸਾਨ,ਭਾਈ ਸਾਹਿਬ ਜੀ ਦੇ ਵਿਛੋੜੇ ਤੇ ਅਤਿਅੰਤ ਦੁਖੀ ਹੈ।ਉਸਤਾਦ ਨਿਰਮਲ ਸਿੰਘ ਜੀ ਖਾਲਸਾ,ਸਿਖ ਪੰਥ ਦੇ ਓਹ ਅਮੋਲਕ ਹੀਰੇ ਸਨ,ਜਿੰਨਾ ਦੀ ਚਮਕ ਰਹਿਦੀ ਦੁਨੀਆਂ ਤਕ ਕਾਇਮ ਰਹੇਗੀ। ਭਾਈ ਸਾਹਿਬ ਸਿਖ ਪੰਥ ਦੇ ਪਹਿਲੇ ਐਸੇ ਕੀਰਤਨੀਏ ਸਨ,ਜਿੰਨਾਂਨੂੰ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਭਾਈ ਖਾਲਸਾ ਜੀ ਸਿਖ ਜਗਤ ਨੂੰ ਬਹੁਤ ਹੀ ਅਣਮੁੱਲੀ ਦੇਣ ਦੇ ਕੇ ਗਏ ਹਨ।ਗੁਰੂ ਸਾਹਿਬ ਦੀ ਮੁਕੱਦਸ(ਪਵਿੱਤਰ) ਗੁਰਬਾਣੀ ਨੂੰ 31 ਰਾਗਾਂ ਵਿੱਚ ਗਾਇਨ ਕਰਕੇ,ਸਿਖ ਜਗਤ ਦੀ ਝੋਲੀ ਵਿੱਚ ਪਾਇਆ ਅਤੇ ਆਨੰਦ ਭਰਪੂਰ ਬੰਦਿਸ਼ਾਂ,ਬਾ-ਕਮਾਲ ਰੀਤਾਂ ਜੋ ਸੰਗਤ ਨੂੰ ਆਨੰਦ ਦੀ ਅਵਸਥਾ ਵਿੱਚ ਪਹੁੰਚਾ ਦਿੰਦੀਆਂ ਹਨ।ਭਾਈ ਖ਼ਾਲਸਾ ਜੀ ਉਮਦਾ( ਬਹੁਤ ਵਧੀਆ)ਗਵਾਈਏ ਹੋਣ ਦੇ ਨਾਲ ਨਾਲ,ਕਲਮ ਦੇ ਧਨੀ ਵੀ ਸਨ,ਬੇ-ਸੁਮਾਰ ਲਿਖਤਾਂ ਸਭਨਾ ਝੋਲੀ ਵਿਚ ਪਾ ਕੇ ਗਏ ਹਨ।ਅਤੇ ਉਹਨਾਂ ਵੱਲੋਂ ਰਚਿਤ ਕਿਤੀਆਂ ਦੋ ਪੁਸਤਕਾਂ,ਪਟਿਆਲਾ ਯੁਨੀਵਰਸਿਟੀ ਵਿੱਚ ਗੁਰਮਿਤ ਸੰਗੀਤ ਦਾ ਅਹਿਮ ਹਿੱਸਾ ਹਨ।ਭਾਈ ਖ਼ਾਲਸਾ ਜੀ ਨੇ ਪੰਜਾਬ ਜਾ ਭਾਰਤ ਵਿੱਚ ਹੀ ਨਹੀਂ ਸਗੋਂ,ਦੁਨੀਆਂ ਭਰ ਦੇ ਤਕਰੀਬਨ 71 ਦੇਸ਼ਾਂ ਵਿੱਚ ਜਾ ਕੇ,ਇਲਾਹੀ ਗੁਰਬਾਣੀ ਦਾ,ਸੁਰਮਈਕੀਰਤਨ ਦੁਆਰਾ ਪ੍ਰਚਾਰ ਕੀਤਾ। ਇਕ ਹੋਰ ਬਹੁਤ ਵੱਡੀ ਦੇਣ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੀ,ਜਿਥੇ ਖ਼ਾਲਸਾ ਜੀ ਦੁਆਰਾ ਗਾਇਨ ਕੀਤਾ ਕੀਰਤਨ ਸਰਵਣ ਕਰਨ ਵਾਲੇ ਸਰੋਤਿਆਂ ਦੀ ਬੇ-ਤਾਦ ਗਿਣਤੀ ਹੈ,ਉਥੇ ਹੀ ਭਾਈ ਸਾਹਿਬ ਦੀ ਕੀਰਤਨ ਸ਼ੈਲੀ ਤੋ ਪਰਭਾਵਿਤ ਹੋ ਕੇ ਅਣਗਿਣਤ ਕੀਰਤਨੀ ਸਿੰਘ,ਗੁਰੂ ਸਾਹਿਬ ਦੇ ਚਰਨਾ ਨਾਲ ਜੁੜ ਕੇ,ਗੁਰੂ ਨਾਨਕ ਦੇ ਦਰ ਘਰ ਦੇ ਕੀਰਤਨੀਏ ਬਣੇ। ਖਾਕਸਾਰ ਵੀ ਜਿੰਨਾ ਵਿਚੋਂ ਇੱਕ ਹਨ।ਮੇਰੇ ਪਰਮਪੂਜਨੀਕ ਪਿਤਾ ਰਬਾਬੀ ਭਾਈ ਇਕਬਾਲ ਜੀ ਲੋਪੋੰ ਵਾਲੇ,ਭਾਈ ਨਿਰਮਲ ਸਿੰਘ ਜੀ ਖਾਲਸਾ ਦੇ ਸੰਗੀਤਕ ਅੰਦਾਜ਼ ਤੋ ਬਹੁਤ ਮੁਤਾਸਿਰ ਸਨ,ਉਹਨਾਂ ਕਹਿਣਾ ਕਿ ਅਗਰ::--ਚੰਗਾ ਸੁਣੋਗੇ ਤਾਂ ਹੀ ਤਾਂ ਚੰਗਾ ਗਾਓਗੇ।ਕਰਾਮਾਤ ਸ਼ਬਦ ਦੀ ਔਰ ਜਾਦੂ ਸੰਗੀਤ ਦਾ।।ਪਹਿਲੇ ਸ਼ਬਦ ਦੀ ਕਮਾਈ ਤੇ ਫੇਰ ਸੁਰੀਲੇ ਲੋਗਾਂ ਨੂੰ ਸੁਣੋ।।ਜਿਵੇ:-ਉਸਤਾਦ ਨੁਸਰਤ ਫ਼ਤਹਿ ਅਲੀ ਖਾਨ ਸਾਬ। :-ਉਸਤਾਦ ਗੁਲਾਮ ਅਲੀ ਜੀ।-ਭਾਈ ਨਿਰਮਲ ਸਿੰਘ ਜੀ ਖਾਲਸਾ।-ਭਾਈ ਜਸਵੀਰ ਸਿੰਘ ਜੀ ਪਾਉਂਟਾ ਸਾਹਿਬ ਵਾਲੇ।ਭਾਈ ਨਿਰਮਲ ਸਿੰਘ ਜੀ ਖਾਲਸਾ ਵੀ ਗੁਲਾਮ ਅਲੀ ਖਾਨ ਸਾਬ ਨੂੰ ਬਹੁਤ ਸੁਣਦੇ ਸਨ।ਹਜ਼ਰਤ ਬਾਬਾ ਨਾਨਕ ਜੀ ਦੀ ਬਹੁਤ ਰਹਿਮਤ ਸੀ,ਗੁਰਬਾਣੀ ਨੂੰ ਮਿਠੀਆਂ ਸੁਰਾਂ ਵਿਚ ਇਸ ਤਰਾਂ ਗਾਇਨ ਕਰਦੇ ਸਨ।।ਹਰ ਹਿਰਦਾ ਅਨੰਦਿਤ ਹੋ ਉਠਦਾ ਸੀ।1/9/2019 ਜਦ ਖ਼ਾਕਸਾਰਾ ਦਾ ਪਹਿਲਾ ਸ਼ਬਦ (ਰਾਗ ਵਡਹੰਸੁ ਮ:3)ਇਕ ਸਜਣ ਚਲੇ ਸਤਿਯੋਗ ਸ:ਬਬਲੀ ਸਿੰਘ ਦਿੱਲੀ ਵਾਲਿਆਂ ਵਲੋਂ ਰਿਲੀਜ਼ ਕੀਤਾ ਗਿਆ।। ਉਸ ਤੋ ਬਾਅਦ ਉਸਤਾਦ ਨਿਰਮਲ ਸਿੰਘ ਜੀ ਖਾਲਸਾ ਨਾਲ ਕਈ ਵਾਰ ਫੋਨ ਤੇ ਗਲ ਕਰਨ ਦਾ ਤੇ ਆਸਿਰਬਾਦ ਲੈਣ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ।।ਭਾਈ ਖ਼ਾਲਸਾ ਜੀ ਦੇ ਅਚਾਨਕ ਅਕਾਲ ਚਲਾਣੇ ਦੀ ਖਬਰ ਸੁਣ ਕੇ,ਸਾਰਾ ਸਿਖ ਜਗਤ ਹੀ ਸੋਗ ਵਿਚ ਹੈ। ਭਾਈ ਸਾਬ ਹਮੇਸ਼ਾ ਹੀ ਸਿਖ ਸੰਗਤਾਂ ਦੇ ਦਿਲਾਂ ਵਿਚ ਜਿੰਦਾ ਰਹਿਣਗੇ। ਸਮੁਚੇ ਸਿਖ ਜਗਤ ਵਲੋਂ ਔਰ ਖ਼ਾਕਸਾਰਾ ਵਲੋ,ਓਸ ਪਰਵਰਦਿਗਾਰ ਦੀ ਰਜ਼ਾ ਵਿਚ ਰਹਿੰਦੇ ਹੋਏ,ਭਾਈ ਸਾਹਿਬ ਜੀ ਨੂੰ ਸਰਧਾਜ਼ਲ਼ੀ ਭੇਟ ਕਰਦੇ ਹਾਂ।।
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥
ਪੇਸ਼ਕਸ਼ ----- ਰਬਾਬੀ ਸਿੰਘ ਲੋਪੋ ਵਾਲੇ