ਮਾਤਾ ਸੋਮਾ ਦੇਵੀ ਬਾਂਸਲ ਨਮਿੱਤ ਹੋਈ ਅੰਤਿਮ ਅਰਦਾਸ ‘ਚ ਰਾਜਸੀ ਅਤੇ ਸਮਾਜਸੇਵੀ ਸ਼ਖਸੀਅਤਾਂ ਨੇ ਭੇਂਟ ਕੀਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ,ਕਿਹਾ ਮਾਤਾ ਜੀ ਦੇ ਆਦਰਸ਼ ਜੀਵਨ ਜਾਚ ਨੇ ਬਾਂਸਲ ਪਰਿਵਾਰ ਦਾ ਨਾਮ ਸਮਾਜ ‘ਚ ਰੁਸ਼ਨਾਇਆ

Tags: 

ਬਾਘਾਪੁਰਾਣਾ,8 ਮਾਰਚ (ਜਸ਼ਨ/ਰਜਿੰਦਰ ਕੋਟਲਾ): ਬਾਘਾਪੁਰਾਣਾ ਸ਼ਹਿਰ ਦੇ ਉੱਘੇ ਕਾਰੋਬਾਰੀ ਪਰਿਵਾਰ ਦੇ ਵਿਜੇ ਬਾਂਸਲ ਪ੍ਰਧਾਨ ਅਗਰਵਾਲ ਸਭਾ, ਪ੍ਰਧਾਨ ਜੈਨ ਸਭਾ, ਕਮਲ ਬਾਂਸਲ, ਪ੍ਰਦੀਪ ਬਾਂਸਲ, ਅਸ਼ਵਨੀ ਬਾਂਸਲ ਦੇ ਮਾਤਾ ਸ਼੍ਰੀਮਤੀ ਸੋਮਾ ਦੇਵੀ ਬਾਂਸਲ ਨਮਿੱਤ ਅੱਜ ਸਥਾਨਕ ਨਵੀਂ ਦਾਣਾ ਮੰਡੀ ਵਿਚ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਗਿਆ। ਸ਼੍ਰੀਮਤੀ ਸੋਮਾ ਦੇਵੀ ਬਾਂਸਲ ਧਰਮ-ਪਤਨੀ ਸਵ: ਬਾਊ ਚਮਨ ਲਾਲ ਬਾਂਸਲ ਬਾਘਾਪੁਰਾਣਾ ਨਮਿੱਤ ਹੋਈ ਅਰਦਾਸ ਉਪਰੰਤ ਦਿਵਿਆ ਜੋਤੀ ਜਾਗਰਿਤੀ ਸੰਸਥਾ ਮੋਗਾ ਆਸ਼ਰਮ ਦੀਆਂ ਸਾਧਵੀਆਂ ਅਤੇ ਉੱਘੇ ਸ਼ਾਸ਼ਤਰੀ ਪੰਡਿਤ ਰਾਮ ਕੁਮਾਰ ਵਲੋਂ ਆਰਤੀ ਕਰਨ ਤੋਂ ਬਾਅਦ ਸਮੂਹ ਪੁੱਜੀਆਂ ਸੰਗਤਾਂ ਨੂੰ ਮਨੁੱਖੀ ਜੀਵਨ ਦੇ ਫਲਸਫੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਇਸ ਮੌਕੇ ਸਟੇਜ ਸੰਚਾਲਨ ਵਿਜੇ ਸ਼ਰਮਾ ਵਲੋਂ ਕੀਤਾ ਗਿਆ । ਉਹਨਾਂ ਮਾਤਾ ਸੋਮਾ ਦੇਵੀ ਬਾਂਸਲ ਦੇ ਆਦਰਸ਼ਮਈ ਜੀਵਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਹਨਾਂ ਅਹਿਮ ਸੰਸਥਾਨਾਂ ਅਤੇ ਵੱਖ ਵੱਖ ਸਮਾਜਸੇਵੀਆਂ ਵੱਲੋਂ ਭੇਜੇ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ।

ਸ਼ਰਧਾਂਜਲੀ ਸਮਾਗਮ ਦੌਰਾਨ ਮਾਲ ਵਿਭਾਗ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਦਰਸ਼ਨ ਸਿੰਘ ਬਰਾੜ, ਬਾਲ ਕਰਿਸ਼ਨ ਬਾਲੀ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਹਰਸ਼ ਗੋਇਲ ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ ਅਤੇ ਅਹਿਮ ਸ਼ਖਸੀਅਤਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾ ਸੋਮਾ ਦੇਵੀ ਬਾਂਸਲ ਬਹੁਤ ਹੀ ਦੂਰਅੰਦੇਸ਼ੀ ਸੋਚ ਦੇ ਧਾਰਨੀ ਹੋਣ ਦੇ ਨਾਲ ਨਾਲ ਦਾਨ ਪੁੰਨ ਕਰਨ ਵਾਲੀ ਅਤੇ ਵਿਸ਼ੇਸ਼ਕਰ ਗਊ ਸੇਵਾ ਕਰਨ ਵਾਲੀ ਸ਼ਖਸੀਅਤ ਦੇ ਮਾਲਕ ਸਨ। ਉਹਨਾਂ ਕਿਹਾ ਕਿ ਮਾਤਾ ਸੋਮਾ ਦੇਵੀ ਵੱਲੋਂ ਦਿੱਤੇ ਸੰਸਕਾਰਾਂ ਦੀ ਬਦੌਲਤ ਬਾਂਸਲ ਪਰਿਵਾਰ ਦੀ ਫੁਲਵਾੜੀ ਨੇ ਸਮਾਜ ਵਿਚ ਅਹਿਮ ਸਥਾਨ ਬਣਾਇਆ ਹੈ । ਇਸ ਮੌਕੇ ਐਮ.ਡੀ. ਨਵਜੋਤ ਸਿੰਘ ਬਰਾੜ, ਸੰਸਥਾਪਕ ਕੁਲਦੀਪ ਸਿੰਘ ਬਰਾੜ ਡਰੀਮ ਬਿਲਡਰਜ਼ ਵਾਲੇ, ਬਿਪਨ ਜੈਨ ਸ਼ਰਮਨ ਸਵੀਟਸ ਵਾਲੇ, ਹਰਸ਼ ਬਾਂਸਲ ਡੱਬਵਾਲੀ ਟਰਾਂਸਪੋਰਟ, ਰਮਨ ਗੁਪਤਾ, ਪਵਨ ਗੁਪਤਾ, ਪ੍ਰਦੀਪ ਕੁਮਾਰ ਗਰਗ, ਸੰਜੀਵ ਕੁਮਾਰ ਗਰਗ, ਆਈ.ਜੀ ਅਰੁਣ ਮਿੱਤਲ ਬਠਿੰਡਾ, ਏ.ਆਈ.ਜੀ ਹਰਜੀਤ ਸਿੰਘ ਪੰਨੂੰ, ਐਸ.ਪੀ. ਬਲਵੀਰ ਸਿੰਘ ਖਹਿਰਾ, ਚੇਅਰਮੈਨ ਪਵਨ ਗੋਇਲ ਜੈਤੋ, ਗੁਰਬਖਸੀਸ ਸਿੰਘ ਡੀ.ਐਸ.ਪੀ., ਡੀ.ਐਸ.ਪੀ. ਕੇਸਰ ਸਿੰਘ, ਸਾਬਕਾ ਵਿਧਾਇਕ ਮਹੇਸਇੰਦਰ ਸਿੰਘ, ਜਲ੍ਹਿਾ ਪ੍ਰਧਾਨ ਜਥੇਦਾਰ ਤੀਰਥ ਸਿੰਘ ਮਾਹਲਾ ਅਕਾਲੀ ਦਲ, ਅਮਰਜੀਤ ਸਿੰਘ ਰਾਜੇਆਣਾ, ਸੂਬੇਦਾਰ ਗੁਰਚਰਨ ਸਿੰਘ ਬਰਾੜ, ਸਾਬਕਾ ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ, ਜ਼ਿਲ੍ਹਾ ਪ੍ਰਧਾਨ ਅਜੇ ਕਾਂਸਲ, ਸੁਖਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਕਾਂਗੜ, ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ, ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ, ਪਰਮਿੰਦਰ ਸਿੰਘ ਮੌੜ, ਕਾਨੂੰਗੋ ਭੂਸਨ ਕੁਮਾਰ ਗੋਇਲ, ਚੇਅਰਮੈਨ ਜਗਸੀਰ ਸਿੰਘ ਕਾਲੇਕੇ, ਉਪ ਚੇਅਰਮੈਨ ਸੁਭਾਸ ਚੰਦਰ ਗੋਇਲ, ਕਰਨਲ ਦਰਸਨ ਸਿੰਘ ਸਮਾਧ ਭਾਈ, ਬਲਤੇਜ ਸਿੰਘ ਲੰਗੇਆਣਾ, ਜਗਦੀਪ ਸਿੰਘ ਗਟਰਾ ਨਿਹਾਲ ਸਿੰਘ ਵਾਲਾ, ਜਲ੍ਹਿਾ ਪ੍ਰਧਾਨ ਰਿੰਪੀ ਮਿੱਤਲ, ਸੁਰਿੰਦਰ ਗਰਗ, ਪ੍ਰਧਾਨ ਰਾਮ ਲਾਲ ਜੈਨ, ਜੋਧਾ ਸਿੰਘ ਬਰਾੜ, ਭੋਲਾ ਸਿੰਘ ਬਰਾੜ ਸਮਾਧ ਭਾਈ,ਅ ਮਰਜੀਤ ਸਿੰਘ ਮਾਣੂੰਕੇ, ਸੁਖਦਰਸਨ ਸਿੰਗਲਾ, ਜਗਦੀਸ ਸਿੰਘ ਚੋਟੀਆਂ, ਅਸੋਕ ਬਾਂਸਲ, ਰਘੁ ਭੂਸਨ ਜੈਨ, ਹਰਚਰਨ ਸਿੰਘ ਲੰਗੇਆਣਾ, ਇੰਸ: ਰਤਿੰਦਰ ਸਿੰਘ, ਪ੍ਰਧਾਨ ਅਨੂੰ ਮਿੱਤਲ, ਬਿੱਟੂ ਮਿੱਤਲ, ਪਿ੍ੰ: ਗੁਰਦੇਵ ਸਿੰਘ, ਸੰਦੀਪ ਮਹਿਤਾ, ਤਰੁਨ ਮਿੱਤਲ, ਮਿਲਨ ਗਰਗ, ਮਨਦੀਪ ਕੱਕੜ, ਕੇਵਲ ਗਰਗ, ਯਾਦਵਿੰਦਰ ਬਾਂਸਲ, ਰਾਜੀਵ ਬਾਂਸਲ, ਅਮਰਜੀਤ ਸਿੰਘ ਘੋਲੀਆ, ਪ੍ਰਧਾਨ ਕੇਵਲ ਕਿ੍ਸਨ ਬਾਂਸਲ, ਡਾ: ਗੁਲਸਨ ਕੁਮਾਰ, ਕਿ੍ਸਨ ਕਾਂਸਲ ਐਸ.ਡੀ.ਓ., ਪਵਨ ਗੋਇਲ, ਐਡਵੋਕੇਟ ਜਸਵਿੰਦਰ ਸਿੰਘ, ਸਰਪੰਚ ਮੇਜਰ ਸਿੰਘ, ਪ੍ਰਧਾਨ ਆਤਮਾ ਸਿੰਘ ਬਰਾੜ, ਤਰਸੇਮ ਲਾਲ ਸੇਤੀਆ, ਪ੍ਰਧਾਨ ਮੱਖਣ ਬਰਾੜ, ਐਸ.ਡੀ.ਓ. ਰਕੇਸ ਕੁਮਾਰ, ਤਰਲੋਚਨ ਕਾਲੇਕੇ, ਸੁਲੱਖਣ ਸਿੰਘ ਕਾਲੇਕੇ, ਸੁਰਿੰਦਰ ਬਾਂਸਲ ਡੀ. ਐਮ. ਵਾਲੇ, ਪਰਮਜੀਤ ਪੰਮਾ ਗਰੀਨ ਵਾਲੇ, ਬਲਵਿੰਦਰ ਗਰੀਨ ਵਾਲੇ, ਦੀਪਕ ਮਿੱਤਲ, ਬਲਵਿੰਦਰ ਗਰਗ, ਦਵਿੰਦਰ ਕੁਮਾਰ ਚੀਕਾ ਅਤੇ ਹੋਰ ਰਾਜਸੀ, ਗੈਰ ਰਾਜਸੀ, ਧਾਰਮਿਕ, ਸਮਾਜਸੇਵੀ ਅਤੇ ਵੱਖ-ਵੱਖ ਵਿਭਾਗਾਂ ਦੀਆਂ ਅਹਿਮ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ।