ਵਿਜੇ ਬਾਂਸਲ ਦੇ ਮਾਤਾ ਸੋਮਾ ਦੇਵੀ ਨਮਿੱਤ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠਾਂ ਦੇ ਭੋਗ 8 ਮਾਰਚ ਦਿਨ ਐਤਵਾਰ ਨੂੰ

Tags: 

ਬਾਘਾਪੁਰਾਣਾ ,6 ਮਾਰਚ (ਜਸ਼ਨ): ਬਾਘਾਪੁਰਾਣਾ ਇਲਾਕੇ ਦੀ ਸਮਾਜਸੇਵੀ ਸ਼ਖਸੀਅਤ ਅਤੇ ਅਗਰਵਾਲ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਵਿਜੇ ਬਾਂਸਲ ਦੇ ਮਾਤਾ ਸੋਮਾ ਦੇਵੀ ਧਰਮਪਤਨੀ ਸਵਰਗੀ ਸ਼੍ਰੀ ਚਮਨ ਲਾਲ ਬਾਂਸਲ ਨਮਿੱਤ ਸ਼੍ਰੀ ਗਰੁੜ ਪੁਰਾਣ ਜੀ ਦੇ ਪਾਠਾਂ ਦੇ ਭੋਗ 8 ਮਾਰਚ ਦਿਨ ਐਤਵਾਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਬਾਘਾਪੁਰਾਣਾ ਦੀ ਨਵੀਂ ਅਨਾਜ ਮੰਡੀ ,ਕੋਟਕਪੂਰਾ ਰੋਡ ਵਿਖੇ ਕਰਵਾਏ ਜਾਣਗੇ । ਜ਼ਿਕਰਯੋਗ ਹੈ ਕਿ ਸ਼੍ਰੀ ਕਮਲ ਬਾਂਸਲ ,ਵਿਜੇ ਬਾਂਸਲ ਪ੍ਰਧਾਨ ਜੈਨ ਸਭਾ ਬਾਘਾਪੁਰਾਣਾ ,ਪ੍ਰਦੀਪ ਬਾਂਸਲ ,ਅਸ਼ਵਨੀ ਬਾਂਸਲ ਦੇ ਮਾਤਾ ਸ਼੍ਰੀਮਤੀ ਸੋਮਾ ਦੇਵੀ ਜੀ ਬੀਤੀ 24 ਫਰਵਰੀ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿਚ ਵਿਲੀਨ ਹੋ ਗਏ ਸਨ । ਉਹਨਾਂ ਦੀ ਆਤਮਿਕ ਸ਼ਾਂਤੀ ਲਈ ਸਮੁੱਚੇ ਬਾਂਸਲ ਪਰਿਵਾਰ ਵੱਲੋਂ ਪਾਠਾਂ ਦੇ ਭੋਗ ਅਤੇ ਪ੍ਰਾਥਨਾ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ।