ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਸੰਤ ਵੀਰ ਸਿੰਘ ਮੱਦੋਕੇ ਦੀਆਂ ਅਸਥੀਆਂ ਕੀਰਤਪੁਰ ਸਾਹਿਬ ਵਿਖੇ ਜਲਪ੍ਰਵਾਹ
ਮੋਗਾ,26 ਫਰਵਰੀ (ਜਸ਼ਨ): ਮਹਾਨ ਪੰਥਕ ਸ਼ਖਸੀਅਤ ਅਤੇ ਸਾਬਕਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੰਤ ਵੀਰ ਸਿੰਘ ਮੱਦੋਕੇ ਦੇ ਅੰਗੀਠਾ ਸੰਭਾਲਣ ਦੀਆਂ ਰਸਮਾਂ ਅੱਜ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਗੁਰੂਸਰ ਮੱਦੋਕੇ ਵਿਖੇ ਹੋਈਆਂ । ਇਸ ਮੌਕੇ ਜੁਗਰਾਜ ਸਿੰਘ ਦੌਧਰ ਸ਼ੋ੍ਰਮਣੀ ਕਮੇਟੀ ਮੈਂਬਰ, ਲੋਕਲ ਕਮੇਟੀ ਮੈਂਬਰ ਜਥੇਦਾਰ ਸ. ਰਾਮ ਸਿੰਘ,ਸੁਖਮੰਦਰ ਸਿੰਘ ਗਿੱਲ,ਜੋਗਾ ਸਿੰਘ,ਚਰਨਜੀਤ ਸਿੰਘ ਚੰਨੀ ,ਬੁੱਗਾ ਸਿੰਘ,ਜਗਤਾਰ ਸਿੰਘ ਲੰਗਰਾਂ ਵਾਲੇ,ਭਰਪੂਰ ਸਿੰਘ ਪੱਪੀ,ਜਗਦੀਪ ਸਿੰਘ ਜੱਗਾ,ਕੁਲਰਾਜ ਸਿੰਘ,ਜਸਵੰਤ ਸਿੰਘ ਤੋਂ ਇਲਾਵਾ ਸੰਤ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ,ਸੰਤ ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਪਰਦੀਪ ਸਿੰਘ ਗਊਸ਼ਾਲਾ ਬੱਧਣੀ,ਭਾਈ ਅਵਤਾਰ ਸਿੰਘ ਦੌਧਰ ,ਗਿਆਨੀ ਹਰਜਿੰਦਰ ਸਿੰਘ ਮੱਦੋਕੇ ,ਜਗਤਾਰ ਸਿੰਘ ਲੰਗਰਾਂ ਵਾਲੇ,ਮਨਜੀਤ ਸਿੰਘ ਗਰੰਥੀ,ਗਿਆਨੀ ਚਮਕੌਰ,ਗਿਆਨੀ ਹਰਭਜਨ ਸਿੰਘ ਢੁੱਡੀਕੇ, ਕਮਲਜੀਤ ਸਿੰਘ ਮੈਨੇਜਰ ਰਾਏਕੋਟ,ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਭਾਈ ਸਰਬਜੀਤ ਸਿੰਘ,ਸਾਬਕਾ ਸਰਪੰਚ ਗੁਰਮੀਤ ਸਿੰਘ ,ਸੁਖਮੰਦਰ ਸਿੰਘ ਸੇਖੋਂ,ਬਾਬਾ ਮਨਜੀਤ ਸਿੰਘ,ਸ਼ਮਸ਼ੇਰ ਡਾਂਗੀਆ,ਬਾਬਾ ਰਣਜੀਤ ਸਿੰਘ ਰਾਣਾ ਢੁੱਡੀਕੇ ,ਮਨਜੀਤ ਸਿੰਘ,ਸਰਪੰਚ ਜਗਸੀਰ ਸਿੰਘ ਮੱਦੋਕੇ, ਰਾਗੀ ਜਥਾ ਸਰਬਜੀਤ ਸਿੰਘ ਢੁੱਡੀਕੇ, ਰਾਗੀ ਹਰਦੀਪ ਸਿੰਘ ਰਣੀਆ ਅਤੇ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ। ਸੇਜ਼ਲ ਅੱਖਾਂ ਨਾਲ ਸੰਤਾਂ ਦਾ ਅੰਗੀਠਾ ਸੰਭਾਲਿਆ ਗਿਆ ਅਤੇ ਪਵਿੱਤਰਤਾ ਨਾਲ ਸੰਭਾਲੇ ਅੰਗੀਠੇ ਨੂੰ ਲੈ ਕੇ ਸੰਗਤਾਂ 12 ਬੱਸਾਂ ਅਤੇ ਅਨੇਕਾਂ ਮੋਟਰ ਗੱਡੀਆਂ ਦੇ ਕਾਫ਼ਲੇ ਦੇ ਰੂਪ ਵਿਚ ਕੀਰਤਪੁਰ ਸਾਹਿਬ ਲਈ ਰਵਾਨਾ ਹੋਈਆਂ। ਕੀਰਤਪੁਰ ਸਾਹਿਬ ਪਹੰੁਚ ਕੇ ਪਵਿੱਤਰ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਸੰਤ ਬਾਬਾ ਵੀਰ ਸਿੰਘ ਜੀ ਦੀਆਂ ਅਸਥੀਆਂ ਪਤਾਲਪੁਰੀ ਜਲ ਪ੍ਰਵਾਹ ਕੀਤੀਆਂ ਗਈਆਂ । ਇਸ ਮੌਕੇ ਮਾਹੌਲ ਬੜਾ ਭਾਵੁਕ ਸੀ । ਸੰਗਤਾਂ ਵਿਚੋਂ ਕਈਆਂ ਅੱਖਾਂ ਵਿਚੋਂ ਹੰਝੂ ਵਹਿ ਰਹੇ ਸਨ ,ਖਾਸਕਰ ਜਿਹਨਾਂ ਸਿੰਘਾਂ ਨੇ ਮਹਾਪੁਰਖਾਂ ਤੋਂ ਗੁਰਬਾਣੀ ਦੀ ਸੰਥਿਆ ਲਈ ਸੀ ਉਹਨਾਂ ਵਾਸਤੇ ਇਹ ਪਲ ਬਹੁਤ ਦੁਖਦਾਈ ਸਨ । ਇਸ ਮੌਕੇ ਜਥੇਦਾਰ ਰਾਮ ਸਿੰਘ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਥ ਨੇ ਅੱਜ ਇਕ ਅਨਮੋਲ ਹੀਰਾ ਗਵਾਅ ਲਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।