ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਸੁਰੀਲੀ ਧੀ ਲਾਚੀ ਬਾਵਾ ਸੁਰਗਵਾਸ

Tags: 

ਅਮਿ੍ਰਤਸਰ,12 ਫਰਵਰੀ(ਜਸ਼ਨ): ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਤੇ ਸ੍ਰੀ ਕਿਰਪਾਲ ਬਾਵਾ ਦੀ ਪਲੇਠੀ ਬੇਟੀ ਲਾਚੀ ਬਾਵਾ ਕਰੋੜਾਂ ਪੰਜਾਬੀ ਪਿਆਰਿਆਂ ਨੂੰ ਸਦੀਵੀ ਵਿਛੋੜਾ ਦੇ ਗਈ । ਲਾਚੀ ਬਾਵਾ ਦੀ ਨਿੱਕੀ ਭੈਣ ਗਲੋਰੀ ਬਾਵਾ ਦੇ ਦੱਸਣ ਅਨੁਸਾਰ ਪਿਛਲੇ ਪੰਜ ਮਹੀਨਿਆਂ ਤੋਂ ਉਸ ਦੀ ਭੈਣ ਨਾਮੁਰਾਦ ਜਾਨ ਲੇਵਾ ਬੀਮਾਰੀ ਨਾਲ ਜੂਝ ਰਹੀ ਸੀ ਅਤੇ ਉਹ ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿਚ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ, 12 ਫਰਵਰੀ ਦੀ ਸ਼ਾਮ ਉਸ ਨੇ ਹਸਪਤਾਲ ਵਿਚ ਹੀ ਅੰਤਿਮ ਸਾਹ ਲਏ। ਲਾਚੀ ਦੀ ਮਿ੍ਰਤਕ ਦੇਹ ਅੰਮਿ੍ਰਤਸਰ ਵਿਖੇ ਲਿਜਾਈ ਗਈ, ਜਿੱਥੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।   ਜ਼ਿਕਰਯੋਗ ਹੈ ਕਿ ਆਪਣੀ ਮਾਤਾ ਗੁਰਮੀਤ ਬਾਵਾ ਦੀ ਤਰਾਂ ਲਾਚੀ ਬਾਵਾ ਵੀ ਲੰਬੀ ਹੇਕ ਦੇ ਗੀਤ ਗਾ ਕੇ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਦੀ ਸੀ।