ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੂੰ ਡੂੰਘਾ ਸਦਮਾ ,ਮਾਤਾ ਦਾ ਦੇਹਾਂਤ ,ਭੋਗ 16 ਫਰਵਰੀ ਨੂੰ

Tags: 

ਨਿਹਾਲ ਸਿੰਘ ਵਾਲਾ,9 ਫਰਵਰੀ(ਜਸ਼ਨ): ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਬੀਬੀ ਸਵਿੰਦਰ ਕੌਰ ਬੀਤੇ ਕੱਲ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ   ਉਹਨਾਂ ਦੇ ਮਾਤਾ ਜੀ ਆਪਣੀ ਦੋਹਤੀ ਦੇ ਵਿਆਹ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਨਿਹਾਲ ਸਿੰਘ ਵਾਲਾ ਵਿਖੇ ਆਏ ਹੋਏ ਸਨ ਅਤੇ ਇਸੇ ਦੌਰਾਨ 1 ਫਰਵਰੀ ਨੂੰ ਅਚਾਨਕ ਉਹਨਾਂ ਦੀ ਤਬੀਅਤ ਨਾਸਾਜ਼ ਹੋ ਗਈ ਅਤੇ ਗੰਭੀਰ ਹਾਲਤ ਵਿਚ ਉਹਨਾਂ ਨੂੰ ਅਮਿ੍ਰਤਸਰ ਦੇ ਮਿਲਟਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਰਹੇ ਪਰ ਬੀਤੇ ਕੱਲ ਉਹਨਾਂ ਦਾ ਦੇਹਾਂਤ ਹੋ ਗਿਆ । ਬੀਬੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਾਤਾ ਸਵਿੰਦਰ ਕੌਰ ਦਾ ਅੱਜ ਸ਼ਾਮ ਤਿੰਨ ਵਜੇ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਸਰਹਾਲੀ ਖੁਰਦ ਜ਼ਿਲ੍ਹਾ ਅਮਿ੍ਰਤਸਰ ਵਿਖੇ ਕਰ ਦਿੱਤਾ ਗਿਆ । ਉਹਨਾਂ ਦੱਸਿਆ ਕਿ ਮਾਤਾ ਜੀ ਨਮਿੱਤ ਪਾਠਾਂ ਦੇ ਭੋਗ  ਅਤੇ ਸ਼ਰਧਾਂਜਲੀ ਸਮਾਗਮ 16 ਫਰਵਰੀ ਦਿਨ ਐਤਵਾਰ ਨੂੰ ਸਰਹਾਲੀ ਖੁਰਦ ਵਿਖੇ ਹੋਵੇਗਾ। ਇਹ ਖਬਰ ਮਿਲਦਿਆਂ ਹੀ ਰਾਜਨੀਤਕ ,ਧਾਰਮਿਕ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ , ਉਹਨਾਂ ਦੇ ਪਿਤਾ ਸ. ਮਲੂਕ ਸਿੰਘ ਅਤੇ ਭਰਾਵਾਂ ਜਸਪਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।