ਕੌਂਸਲਰ ਪਰਵੀਨ ਸ਼ਰਮਾ ਦੀ ਮਾਤਾ ਹਰਸ਼ ਰਾਣੀ ਨਮਿੱਤ ਅੰਤਿਮ ਅਰਦਾਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀਆਂ

Tags: 

ਮੋਗਾ,9 ਜਨਵਰੀ (ਜਸ਼ਨ): ਨਗਰ ਨਿਗਮ ਦੇ ਸਾਬਕਾ ਐੱਮ ਸੀ ਪਰਵੀਨ ਸ਼ਰਮਾ ਅਤੇ ਬਲਰਾਜ ਕੁਮਾਰ ਬਿੱਟੂ ਸ਼ਰਮਾ ਦੀ ਮਾਤਾ ਸ਼੍ਰੀਮਤੀ ਹਰਸ਼ ਰਾਣੀ ਨਮਿੱਤ ਕਰਵਾਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਮੌਕੇ ਮੋਗਾ ਇਲਾਕੇ ਦੀਆਂ ਸਿਆਸੀ ,ਧਾਰਮਿਕ ,ਸਮਾਜਸੇਵੀ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਖੇਤਰਾਂ ਦੀਆਂ ਅਹਿਮ  ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪੰਡਿਤ ਪਵਨ ਗੌਤਮ,ਪੰਡਿਤ ਅਰੁਨ ਕੁਮਾਰ ਸ਼ੁਕਲਾ, ਪੰਡਿਤ ਪਵਨ ਕੁਮਾਰ ਗੌੜ ਅਤੇ ਪੰਡਿਤ ਕਿਸ਼ਨ ਕੁਮਾਰ ਗੌੜ ਨੇ ਕਥਾ ਕਰਦਿਆਂ ਜੀਵਨ ਅਤੇ ਮੌਤ ਦੇ ਫਲਸਫ਼ੇ ’ਤੇ ਚਾਨਣਾ ਪਾਉਂਦਿਆਂ ਸੰਗਤ ਨੂੰ ਮਨੁੱਖਾ ਜੀਵਨ ਵਿਚ ਪਰਿਪੂਰਨਤਾ ਹਾਸਲ ਕਰਨ ਲਈ ਮਹਾਨ ਗਰੰਥਾਂ ਅਤੇ ਰਿਸ਼ੀ ਮੁਨੀਆਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਪੇ੍ਰਰਨਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਇੰਪਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਮਾਂ ਬਾਪ ਦਾ ਆਪਣੇ ਬੱਚਿਆਂ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ ਅਤੇ ਮਾਪੇ ਹੀ ਆਪਣੇ ਬੱਚਿਆਂ ਨੂੰ ਨੈਤਿਕਤਾ ਭਰਪੂਰ ਸੰਸਕਾਰ ਦਿੰਦੇ ਹਨ ਜਿਹਨਾਂ ਸਦਕਾ ਬੱਚੇ ਸਮਾਜ ਵਿਚ ਸਤਿਕਾਰਤ ਰੁਤਬਾ ਹਾਸਲ ਕਰਦੇ ਹਨ ਜਿਸ ਦੀ ਪ੍ਰਤੱਖ ਮਿਸਾਲ ਕੌਂਸਲਰ ਪ੍ਰਵੀਨ ਪੀਨਾ ਅਤੇ ਸਮੁੱਚੇ ਪਰਿਵਾਰ ਵਿਚ ਦਿਖਾਈ ਦਿੰਦੀ ਹੈ  ਤੇ ਇਸ ਕਰਕੇ ਸਾਨੂੰ ਵੀ ਆਪਣੇ ਮਾਤਾ ਪਿਤਾ ਦਾ ਹਮੇਸ਼ਾ ਦਿਲੋਂ ਸਤਿਕਾਰ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। ਉਹਨਾਂ ਸਮੁੱਚੀ ਕਾਂਗਰਸ ਪਾਰਟੀ ਅਤੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਮੇਸ਼ਾ ਉਹਨਾਂ ਨਾਲ ਖੜ੍ਹੇ ਹੋਣ ਦਾ ਵਿਸ਼ਵਾਸ਼ ਦਿਵਾਇਆ। ਕਾਂਗਰਸ ਦੇ ਜ਼ਿਲਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ,ਸਾਬਕਾ ਵਿਧਾਇਕ ਵਿਜੇ ਸਾਥੀ ਅਤੇ ਇੰਟਕ ਆਗੂ ਵਿਜੇ ਧੀਰ ਨੇ ਆਖਿਆ ਕਿ ਸਭ ਧਰਮਾਂ ਵਿਚ ਮਾਂ ਨੂੰ ਸਭ ਤੋਂ ਵੱਡਾ ਰੁਤਬਾ ਦਿੱਤਾ ਗਿਆ ਹੈ ਅਤੇ ਮਾਂ ਹਮੇਸ਼ਾ ਆਪਣੇ ਹੱਸਦੇ ਵੱਸਦੇ ਪਰਿਵਾਰ ਨੂੰ ਦੇਖ ਕੇ ਖੁਸ਼ੀ ਮਹਿਸੂਸ ਕਰਦੀ ਹੈ ਜਿਸ ਤਰਾਂ ਇਕ ਮਾਲੀ ਬਾਗ ਵਿਚ ਖਿੜ੍ਹੇ ਫੁੱਲਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ । ਉਹਨਾਂ ਆਖਿਆ ਕਿ ਮਾਤਾ ਹਰਸ਼ ਰਾਣੀ ਨੇ ਨਾ ਸਿਰਫ਼ ਪਰਿਵਾਰ ਲਈ ਸਮਰਪਿਤ ਹੋ ਕੇ ਫਰਜ਼ਾ ਦੀ ਪੂਰਤੀ ਕੀਤੀ ਬਲਕਿ ਸਮਾਜਸੇਵਾ ਲਈ ਵੀ ਹਮੇਸ਼ਾ ਤੱਤਪਰ ਰਹੇ ਇਸ ਕਰਕੇ ਉਹਨਾਂ ਦੀ ਯਾਦ ਚਿਰਸਦੀਵੀ ਬਣੀ ਰਹੇਗੀ। ਇਸ ਮੌਕੇ ਐੱਮ ਸੀ ਪਰਵੀਨ ਸ਼ਰਮਾ, ਕਮਲੇਸ਼ ਰਾਣੀ ਸ਼ਰਮਾ ਕੌਂਸਲਰ ਨਗਰ ਨਿਗਮ,ਬਲਰਾਜ ਕੁਮਾਰ ਬਿੱਟੂ ਸ਼ਰਮਾ, ਦੀਪਾਲੀ ਸ਼ਰਮਾ, ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਅਤੇ ਮਾਤਾ ਹਰਸ਼ ਰਾਣੀ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਬਰਾੜ,ਯੋਜਨਾਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ,ਪੰਜਾਬ ਕਾਂਗਰਸ ਦੇ ਸਕੱਤਰ ਰਮੇਸ਼ ਕੁੱਕੂ,ਮੇਅਰ ਅਕਸ਼ਿਤ ਜੈਨ, ਵਿਨੇ ਸ਼ਰਮਾ ਜ਼ਿਲਾ ਪ੍ਰਧਾਨ ਭਾਜਪਾ,ਡਿਪਟੀ ਮੇਅਰ ਅਨਿਲ ਬਾਂਸਲ, ਉਪਿੰਦਰ ਗਿੱਲ,ਯੂਥ ਕਾਂਗਰਸੀ ਆਗੂ ਹਨੀ ਸੋਢੀ,ਐਡਵੋਕੇਟ ਬੋਧਰਾਜ ਮਜੀਠੀਆ,ਐਡਵੋਕੇਟ ਅਨੀਸ਼ ਕਾਂਤ ਸ਼ਰਮਾ,ਐਡਵੋਕੇਟ ਦੀਪਕ ਗਰੋਵਰ,ਗੁਰਸ਼ਰਨਬੀਰ ਸਿੰਘ ਪੈਗੀ ਹੁੰਦਲ, ਜਸਵਿੰਦਰ ਕਾਕਾ ਬਲਖੰਡੀ, ਨਸੀਬ ਬਾਵਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ,ਜ਼ਿਲ੍ਹਾ ਪ੍ਰੀਸ਼ਦ ਜਗਰੂਪ ਸਿੰਘ ਤਖਤੂਪੁਰਾ, ,ਡਾ: ਪਵਨ ਥਾਪਰ,ਚਰਨਜੀਤ ਸਿੰਘ ਝੰਡੇਆਣਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਬੀ ਸੀ ਵਿੰਗ, ਨਵੀਨ ਸਿੰਗਲਾ ਐੱਮ ਡੀ ਨਿਊ ਪੰਜਾਬ ਪਿ੍ਰਟਰਜ਼, ਕੌਂਸਲਰ ਨਰਿੰਦਰਪਾਲ ਸਿੰਘ ਸਿੱਧੂ,ਗੁਰਮਿੰਦਰ ਸਿੰਘ ਬਬਲੂ ਕੌਂਸਲਰ,ਦਵਿੰਦਰ ਤਿਵਾੜੀ ਕੌਂਸਲਰ,ਦੀਪਇੰਦਰ ਸਿੰਘ ਸਿੰਧੂ ਕੌਂਸਲਰ, ਪਰਮਿੰਦਰ ਸਫ਼ਰੀ ਕੌਂਸਲਰ,ਕਾਲਾ ਬਜਾਜ ਕੌਂਸਲਰ,ਮਨਜੀਤ ਸਿੰਘ ਮਾਨ ਕੌਂਸਲਰ,ਅਸ਼ਵਨੀ ਮੱਟੂ,ਅਸ਼ੋਕ ਕਾਲੀਆ ਕੌਂਸਲਰ,ਕੁਸਮ ਬਾਲਾ ਐੱਮ ਸੀ,ਬਿੱਟੂ ਐੱਮ ਸੀ,ਛਿੰਦਰਪਾਲ ਸਿੰਘ ਕੌਂਸਲਰ,ਗੋਵਰਧਨ ਪੋਪਲੀ,ਮਨਜੀਤ ਧੰਮੂ,ਪਰੇਮ ਚੱਕੀਵਾਲਾ,ਰਾਮਪਾਲ ਧਵਨ,ਕਰਿਸ਼ਨ ਸੂਦ,ਹੈਪੀ ਘਈ,ਰਾਜੇਸ਼ ਭਾਰਦਵਾਜ ਅਤੇ ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਰਾਕੇਸ਼ ਕੁਮਾਰ ਸਿਤਾਰਾ ਨੇ ਵੀ ਮਾਤਾ ਹਰਸ਼ ਰਾਣੀ ਦੀ ਸ਼ਖਸੀਅਤ ਬਾਰੇ ਚਾਣਨਾ ਪਾਇਆ ਅਤੇ ਉਹਨਾਂ ਵੱਖ ਵੱਖ ਸੰਸਥਾਵਾਂ ਤੋਂ ਆਏ ਸ਼ੋਕ ਮਤੇ ਵੀ ਪੜ੍ਹ ਕੇ ਸੁਣਾਏ। ਇਸ ਮੌਕੇ ਮਾਤਾ ਹਰਸ਼ ਰਾਣੀ ਦੀ ਯਾਦ ਵਿਚ ਪਰਿਵਾਰ ਵੱਲੋਂ ਨਿਰਧਨ ਨਿਕੇਤਨ ਹਰਿਦੁਆਰ,ਸ਼ਮਸ਼ਾਨਘਾਟ ਗਾਂਧੀ ਰੋਡ,ਭਗਵਾਨ ਪਰਸ਼ੂਰਾਮ ਮੰਦਰ ਦੁਸਾਂਝ ਰੋਡ ਅਤੇ ਅਪਾਹਜ ਗਊਸ਼ਾਲਾ ਲਈ ਧੰਨਰਾਸ਼ੀ ਦਾਨ ਵਜੋਂ ਭੇਟਾ ਕੀਤੀ ਗਈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ