ਨੈਸਲੇ ਅਧਿਕਾਰੀ ਬਲਜੀਤ ਸਿੰਘ ਬਾਹਬਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Tags: 

ਮੋਗਾ,8 ਜਨਵਰੀ (ਜਸ਼ਨ): ਨੈਸਲੇ ਅਧਿਕਾਰੀ ਅਤੇ ਉੱਘੇ ਸਮਾਜ ਸੇਵੀ ਬਲਜੀਤ ਸਿੰਘ ਬਾਹਬਾਂ ਨੂੰ ਅੱਜ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਹੋਏ ਅੰਤਿਮ ਸਸਕਾਰ ਮੌਕੇ ਨੈਸਲੇ ਕਰਮਚਾਰੀ ,ਸਿਆਸੀ ਆਗੂ ਅਤੇ ਧਾਰਮਿਕ ਸ਼ਖਸੀਅਤਾਂ ਨੇ ਬਲਜੀਤ ਸਿੰਘ ਸਪੁੱਤਰਾਂ ਕਿਰਨਦੀਪ ਸਿੰਘ ਬਾਹਬਾਂ ,ਲਵਪ੍ਰੀਤ ਸਿੰਘ ਬਾਹਬਾਂ ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਮੌਕੇ ਨੈਸਲੇ ਦੇ ਮੈਨੇਜਰ ਸਟੈਨਲੇ ਸਰ,ਸਾਬਕਾ ਡਾਇਰੈਕਟਰ ਰਾਜਵੰਤ ਸਿੰਘ ਮਾਹਲਾ,ਨੈਸਲੇ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਜੌਹਲ ,ਰਾਜੀਵ ਕੁਮਾਰ ਜਨਰਲ ਸਕੱਤਰ ,ਬਲਬੀਰ ਸਿੰਘ ਰਾਮੂੰਵਾਲਾ ਮੀਤ ਪ੍ਰਧਾਨ,ਡਾ: ਨਵਦੀਪ ਬਰਾੜ,ਬੂਟਾ ਸਿੰਘ ਬੈਂਕ ਮਨੈਜਰ,ਬਾਬੂ ਲਾਲ ਸਾਬਕਾ ਸੀ ਈ ਓ,ਹਜੂਰਾ ਸਿੰਘ ਸਾਬਕਾ ਜ਼ਿਲ੍ਹਾ ਭਲਾਈ ਅਫਸਰ,ਹਰਜੀਤ ਸਿੰਘ, ਕੇਵਲ ਸਿੰਘ,ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਮੀਨੀਆਂ,ਦਲਜੀਤ ਸਿੰਘ ਰਵੀ ਸਾਬਕਾ ਪ੍ਰਧਾਨ,ਪਰਮਜੀਤ ਸਿੰਘ ਦੌਧਰ,ਦਰਸ਼ਨ ਸਿੰਘ ਭੁੱਲਰ,ਰਵਿੰਦਰ ਸਿੰਘ ਸੱਦੇਵਾਲਾ,ਗੁਰਦਰਸ਼ਨ ਸਿੰਘ,ਸੁਖਬੀਰ ਸਿੰਘ,ਜੋਗਿੰਦਰ ਸਿੰਘ,ਪ੍ਰੀਤਮ ਸਿੰਘ ਮਨਾਵਾਂ,ਜਸਵੀਰ ਸਿੰਘ,ਜਸਵਿੰਦਰ ਸਿੰਘ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।