ਕੌਂਸਲਰ ਪਰਵੀਨ ਸ਼ਰਮਾ ਦੀ ਮਾਤਾ ਦੇ ਦੇਹਾਂਤ ’ਤੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਹਮਦਰਦੀ ਦਾ ਪ੍ਰਗਟਾਵਾ
ਮੋਗਾ,6 ਜਨਵਰੀ (ਜਸ਼ਨ): ਨਗਰ ਨਿਗਮ ਦੇ ਸਾਬਕਾ ਐੱਮ ਸੀ ਪਰਵੀਨ ਸ਼ਰਮਾ ਅਤੇ ਬਲਰਾਜ ਕੁਮਾਰ ਬਿੱਟੂ ਸ਼ਰਮਾ ਦੀ ਮਾਤਾ ਸ਼੍ਰੀਮਤੀ ਹਰਸ਼ ਰਾਣੀ ਦੇ ਅਕਾਲ ਚਲਾਣੇ ’ਤੇ ਮੋਗਾ ਇਲਾਕੇ ਦੀਆਂ ਸਿਆਸੀ ,ਧਾਰਮਿਕ ਅਤੇ ਸਮਾਜਸੇਵੀ ਸ਼ਖਸੀਅਤਾਂ ਵੱਲੋਂ ਦੁੱਢ ਦਾ ਪ੍ਰਗਟਾਵਾ ਕੀਤਾ ਗਿਆ । ਐੱਮ ਸੀ ਪਰਵੀਨ ਸ਼ਰਮਾ, ਕਮਲੇਸ਼ ਰਾਣੀ ਸ਼ਰਮਾ ਕੌਂਸਲਰ ਨਗਰ ਨਿਗਮ,ਬਲਰਾਜ ਕੁਮਾਰ ਬਿੱਟੂ ਸ਼ਰਮਾ, ਦੀਪਾਲੀ ਸ਼ਰਮਾ, ਅਤੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਡਾ.ਹਰਜੋਤ ਕਮਲ ਸਿੰਘ,ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਨੋਦ ਬਾਂਸਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੋਗਾ,ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ,ਯੋਜਨਾਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ,ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ,ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ, ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ,ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ,ਛਿੰਦਰ ਐੱਮ ਸੀ,ਕੌਂਸਲਰ ਗੁਰਮਿੰਦਰ ਬਬਲੂ ,ਕੌਂਸਲਰ ਗੋਵਰਧਨ ਪੋਪਲੀ,ਕੌਂਸਲਰ ਦੀਪਇੰਦਰ ਸੰਧੂ,ਕੌਂਸਲਰ ਪਰੇਮ ਚੱਕੀ ਵਾਲੇ,ਰਵੀ ਬਾਂਸਲ,ਕੌਂਸਲਰ ਮਨਜੀਤ ਧਮੂੰ, ਕੌਂਸਲਰ ਕਾਲਾ ਬਜਾਜ ਤੋਂ ਇਲਾਵਾ ਸਮਾਜ ਦੇ ਵੱਖ ਵੱਖ ਖੇਤਾਂ ਦੀਆਂ ਅਹਿਮ ਸ਼ਖਸੀਅਤਾਂ ਅਤੇ ਕੌਂਸਲਰਾਂ ਨੇ ਆਖਿਆ ਕਿ ਮਾਤਾ ਹਰਸ਼ ਰਾਣੀ ਅਜਿਹੇ ਸਮਾਜ ਸੇਵੀ ਸਨ ਜਿਹਨਾਂ ਪੂਰਾ ਜੀਵਨ ਲੋਕ ਸੇਵਾ ਲਈ ਅਰਪਿਤ ਕੀਤਾ । ਉਹਨਾਂ ਆਖਿਆ ਕਿ ਮਾਤਾ ਜੀ ਦੇ ਅਕਾਲ ਚਲਾਣੇ ਨਾਲ ਨਾ ਸਿਰਫ਼ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ ਹੈ ਬਲਕਿ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਐੱਮ ਸੀ ਪਰਵੀਨ ਸ਼ਰਮਾ ਨੇ ‘ਸਾਡਾ ਮੋਗਾ ਡੌਟ ਕੌਮ ’ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਦੇ ਮਾਤਾ ਜੀ ਨਮਿੱਤ ਗਰੁੜ ਪੁਰਾਣ ਦੇ ਭੋਗ 9 ਜਨਵਰੀ ਦਿਨ ਵੀਰਵਾਰ ਨੂੰ ਚੋਖਾ ਕੰਪਲੈਕਸ ਦੇ ਗੇਟ ਨੰਬਰ 1 ਅਤੇ 2 ਵਿਖੇ ਪਾਏ ਜਾਣਗੇ।