ਪ੍ਰਵਾਸੀ ਭਾਰਤੀ ਕਿਰਨਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਸਦਮਾ,ਪਿਤਾ ਸ. ਬਲਜੀਤ ਸਿੰਘ ਬਾਹਬਾਂ ਦਾ ਦੇਹਾਂਤ,ਸੰਸਕਾਰ 8 ਜਨਵਰੀ ਦਿਨ ਬੁੱਧਵਾਰ ਨੂੰ

Tags: 

ਮੋਗਾ,6 ਜਨਵਰੀ (ਜਸ਼ਨ) : ਪ੍ਰਵਾਸੀ ਭਾਰਤੀ ਕਿਰਨਦੀਪ ਸਿੰਘ ਬਾਹਬਾਂ ਅਤੇ ਲਵਪ੍ਰੀਤ ਸਿੰਘ ਬਾਹਬਾਂ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਸ. ਬਲਜੀਤ ਸਿੰਘ ਬਾਹਬਾਂ ਦਾ 5 ਜਨਵਰੀ ਨੂੰ ਅਚਾਨਕ ਦੇਹਾਂਤ ਹੋ ਗਿਆ । ਸ. ਬਲਜੀਤ ਸਿੰਘ 54 ਵਰ੍ਹਿਆਂ ਦੇ ਸਨ ਅਤੇ ਉਹ ਮੋਗਾ ਦੀ ਨੈਸਲੇ ਕੰਪਨੀ ਦੇ ਐਗਰੀਕਲਚਰ ਵਿਭਾਗ ‘ਚ ਕਲਾਸ 1 ਅਫਸਰ ਸਨ । ਸ. ਬਲਜੀਤ ਸਿੰਘ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ 5 ਜਨਵਰੀ ਨੂੰ ਉਹ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਬੇਹੱਦ ਮਿਲਾਪੜੇ ਸੁਭਾਅ ਨਾਲ ਜਾਣੇ ਜਾਂਦੇ ਸ. ਬਲਜੀਤ ਸਿੰਘ ਦੀ ਮੌਤ ਦੀ ਖਬਰ ਨਾਲ ਉਹਨਾਂ ਦੇ ਸਾਕ ਸੰਬਧੀਆਂ ,ਦੋਸਤਾਂ ਮਿਤਰਾਂ ਅਤੇ ਨੈਸਲੇ ਕੰਪਨੀ ਦੇ ਅਧਿਕਾਰੀਆਂ ‘ਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ।ਪਰਿਵਾਰ ਦੇ ਸਨੇਹੀਆਂ ਵੱਲੋਂ ਦਸ਼ਮੇਸ਼ ਨਗਰ ਟੈਂਕੀ ਵਾਲੀ ਗਲੀ ‘ਚ ਸਥਿਤ ਸ. ਬਲਜੀਤ ਸਿੰਘ ਦੀ ਰਿਹਾਇਸ਼ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।  ਉਹਨਾਂ ਦੇ ਛੋਟੇ ਸਪੁੱਤਰ ਲਵਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਸ. ਬਲਜੀਤ ਸਿੰਘ ਬਾਹਬਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਵੱਡੇ ਭਰਾ ਕਿਰਨਦੀਪ ਸਿੰਘ ਅਤੇ ਚਾਚਾ ਭਜਨ ਸਿੰਘ ਦੇ ਪਰਿਵਾਰਾਂ ਦੇ ਕਨੇਡਾ ਤੋਂ ਭਾਰਤ ਪਹੰੁਚਣ ’ਤੇ 8 ਜਨਵਰੀ ਦਿਨ ਬੁੱਧਵਾਰ ਨੂੰ 12 ਵਜੇ ਗਾਂਧੀ ਰੋਡ ’ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।