ਸਾਬਕਾ ਸਰਪੰਚ ਕਰਤਾਰ ਸਿੰਘ ਨੰਬਰਦਾਰ ਨਮਿੱਤ ਹੋਈ ਅੰਤਿਮ ਅਰਦਾਸ ਮੌਕੇ ਹਜ਼ਾਰਾਂ ਸੰਗਤਾਂ ਨੇ ਕੀਤੀਆਂ ਸ਼ਰਧਾਂਜਲੀਆਂ ਭੇਂਟ
ਮੋਗਾ,5 ਜਨਵਰੀ (ਜਸ਼ਨ): ਮੋਗਾ ਜ਼ਿਲ੍ਹੇ ਦੀ ਸਿਰਮੌਰ ਪੰਥਕ ਸ਼ਖਸੀਅਤ ਅਤੇ ਦਰਵੇਸ਼ ਸਿਆਸਤਦਾਨ ਨੰਬਰਦਾਰ ਸ. ਕਰਤਾਰ ਸਿੰਘ ਨਮਿੱਤ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਉੱਚਾ ਵਿਖੇ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੇ ਸ਼ਾਮਲ ਹੋ ਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ । ਇਸ ਮੌਕੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਵਿਚ ਪੰਥਕ ਆਗੂਆਂ ਤੋਂ ਇਲਾਵਾ ਰਾਜਸੀ ਅਤੇ ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਭਾਈ ਜਸਵਿੰਦਰ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ । ਜਥੇ ਨੂੰ ਸਨਮਾਨਿਤ ਕਰਨ ਦੀਆਂ ਰਸਮਾਂ ਨੰਬਰਦਾਰ ਸ. ਕਰਤਾਰ ਸਿੰਘ ਦੇ ਸਪੁੱਤਰ ਗੁਰਦੀਪ ਸਿੰਘ ਸਾਬਕਾ ਸਰਪੰਚ ਨੇ ਨਿਭਾਈਆਂ । ਇਸ ਮੌਕੇ ਸੰਤ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲਿਆਂ ਨੇ ਕਥਾ ਕਰਦਿਆਂ ਸੰਗਤਾਂ ਨੂੰ ਨੰਬਰਦਾਰ ਕਰਤਾਰ ਸਿੰਘ ਦੇ ਜੀਵਨ ਤੋਂ ਸੇਧ ਲੈਣ ਦੀ ਪ੍ਰੇਰਨਾ ਕੀਤੀ।
ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ,ਚੇਅਰਮੈਨ ਜਗਤਾਰ ਸਿੰਘ ਰਾਜੇਆਣਾ,ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ, ਨਿੱਧੜਕ ਸਿੰਘ ਬਰਾੜ ਸੂਚਨਾ ਕਮਿਸ਼ਨਰ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਨੰਬਰਦਾਰ ਕਰਤਾਰ ਸਿੰਘ ਨੇ ਆਪਣੇ ਸੱਚੇ ਸੁੱਚੇ ਜੀਵਨ ਸਦਕਾ ਤਮਾਮ ਉਮਰ ਸਮਾਜ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਰੱਖੀ । ਉਹਨਾਂ ਆਖਿਆ ਕਿ ਨੰਬਰਦਾਰ ਕਰਤਾਰ ਸਿੰਘ ਲੋਕਾਂ ਨੂੰ ਸਮਰਪਿਤ ਆਗੂ ਹੀ ਨਹੀਂ ਸਗੋਂ ਇਕ ਸੰਸਥਾ ਸਨ ਜਿਹਨਾਂ ਨੇ ਜਿੰਦਗੀ ਦੇ ਹਰ ਖੇਤਰ ਵਿਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ । ਉਹਨਾਂ ਆਖਿਆ ਕਿ ਉੁਹਨਾਂ ਦੇ ਦਿੱਤੇ ਸੰਸਕਾਰਾਂ ਸਦਕਾ ਹੀ ਉਹਨਾਂ ਦੇ ਸਪੁੱਤਰ ,ਪੋਤਰੇ ਅਤੇ ਪੜਪੋਤਰੇ ਘਾਲਣਾ ਘਾਲ ਕੇ ਦੇਸ਼ ਵਿਦੇਸ਼ ਵਿਚ ਨਾਮਣਾ ਖੱਟ ਰਹੇ ਹਨ । ਉਹਨਾਂ ਆਖਿਆ ਕਿ ਆਜ਼ਾਦੀ ਤੋਂ ਬਾਅਦ ਪਿੰਡ ਦੇ ਪਹਿਲੇ ਸਰਪੰਚ ਕਰਤਾਰ ਸਿੰਘ ਰੱਬ ਨਾਲ ਜੁੜੀ ਰੂਹ ਸਨ ਜਿਹਨਾਂ 15 ਸਾਲ ਸਰਪੰਚੀ ਕੀਤੀ ਅਤੇ ਆਪਣੇ ਪਰਿਵਾਰ ਵਿਚ ਵੀ ਉਹਨਾਂ 7 ਪੀੜ੍ਹੀਆਂ ਦੇਖੀਆਂ। ਉਹਨਾਂ ਕਿਹਾ ਕਿ ਸਿਆਸੀ ਸਰਮਰਮੀਆਂ ਹੋਣ ਜਾਂ ਸਮਾਜ ਸੇਵਾ,ਕਰਤਾਰ ਸਿੰਘ ਦੇ ਪਰਿਵਾਰ ਨੇ ਮੋਹਰੀ ਹੋ ਕੇ ਸੇਵਾ ਨਿਭਾਈ ਅਤੇ ਕਦੇ ਵੀ ਆਪਣੇ ਪਰਿਵਾਰ ਲਈ ਕੋਈ ਮੰਗ ਨਹੀਂ ਕੀਤੀ। ਮਨੁੱਖਤਾਵਾਦੀ ਅਤੇ ਦਰਵੇਸ਼ ਤਬੀਅਤ ਦੇ ਮਾਲਕ ਨੰਬਰਦਾਰ ਕਰਤਾਰ ਸਿੰਘ ਵੱਲੋਂ ਦਿੱਤੇ ਸੰਸਕਾਰਾਂ ਸਦਕਾ ਉਹਨਾਂ ਦੇ ਪੁੱਤਰ ਗੁਰਦੀਪ ਸਿੰਘ ਸਰਪੰਚ ਨੇ ਵੀ ਇਲਾਕੇ ਅਤੇ ਪੰਥ ਦੀ ਦਿਲੋਂ ਸੇਵਾ ਕਰਕੇ ਪਰਿਵਾਰ ਦਾ ਮਾਣ ਵਧਾਇਆ। ਇਸ ਮੌਕੇ ਅਵਤਾਰ ਸਿੰਘ ਮਿੰਨਾ ਸਾਬਕਾ ਵਿਧਾਇਕ ਜੀਰਾ, ਜੱਥੇਦਾਰ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਅਮਰਜੀਤ ਸਿੰਘ ਲੰਢੇਕੇ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ,ਡਾ: ਜਰਨੈਲ ਸਿੰਘ ਦੁੱਨੇਕੇ ਡਿਪਟੀ ਮੇਅਰ ਨਗਰ ਨਿਗਮ, ਅਜਮੇਰ ਸਿੰਘ ਲੱਖੋਵਾਲ ਸਾਬਕਾ ਚੇਅਰਮੈਨ ਮੰਡੀਬੋਰਡ, ਅਜਮੇਰ ਸਿੰਘ ਭਾਗਪੁਰ, ਬੂਟਾ ਸਿੰਘ ਸੋਸਣ ਸਾਬਕਾ ਸਰਪੰਚ,ਸਰਕਲ ਪ੍ਰਧਾਨ ਰਵਦੀਪ ਸਿੰਘ ਸੰਘਾ,ਬਲਦੇਵ ਸਿੰਘ ਖੁਖਰਾਣਾ ਸਰਪੰਚ ,ਕਿਰਨਪਾਲ ਸੋਢੀ ਭਾਰਤੀ ਕਿਸਾਨ ਯੂਨੀਅਨ,ਕਰਨਲ ਦਰਸ਼ਨ ਸਿੰਘ ਸਮਾਧਭਾਈ,ਭੁਪਿੰਦਰ ਸਿੰਘ ਚੋਟੀਆਂ,ਬੂਟਾ ਸਿੰਘ ਸਰਪੰਚ ਰਾਮੂੰਵਾਲਾ,ਰਣਵਿੰਦਰ ਸਿੰਘ ਰਾਮੂੰਵਾਲਾ,ਬਲਜੀਤ ਸਿੰਘ ਜੱਸ ਮੰਗੇਵਾਲਾ,ਗੁਰਚਰਨ ਸਿੰਘ,ਕਾਲਾ ਸਿੰਘ ਸਰਪੰਚ ਕਾਲੀਏਵਾਲਾ, ਜਗਰੂਪ ਸਿੰਘ ਘੱਲਕਲਾਂ, ਜਗਤਾਰ ਸਿੰਘ ਚੋਟੀਆਂ,ਕੁਲਵੰਤ ਸਿੰਘ ਚੋਟੀਆਂ,ਕੁਲਵੰਤ ਸਿੰਘ ਕਾਲੀਏ ਵਾਲਾ,ਪਰਮਿੰਦਰ ਸਿੰਘ ਸਰਪੰਚ ਮਨਾਵਾਂ,ਰੇਸ਼ਮ ਸਿੰਘ ਨਾਇਬ ਤਹਿਸੀਲਦਾਰ,ਏ ਐੱਸ ਆਈ ਕਾਬਲ ਸਿੰਘ,ਗੁਰਤੇਜ ਸਿੰਘ ਪੀ ਏ ਸਾਬਕਾ ਵਿਧਾਇਕ ਸਾਧੂ ਸਿੰਘ ਰਾਜੇਆਣਾ,ਨੱਥਾ ਸਿੰਘ ਮਾਨ ਰਾਜੇਆਣਾ,ਭੁਪਿੰਦਰ ਸਿੰਘ ਬੱਬਲੂ ਗਿੱਲ ਦੁੱਨੇਕੇ,ਜਤਿੰਦਰਪਾਲ ਸਿੰਘ ਖੋਸਾ,ਧੀਰਾ ਸਿੰਘ ਸਰਪੰਚ ਦੌਲਤਪੁਰਾ,ਸਤਨਾਮ ਸਿੰਘ ਬਰਾੜ ਗੱਜਣਵਾਲਾ,ਜਗਰਾਜ ਸਿੰਘ ਸਰਪੰਚ ਮਹੇਸ਼ਰੀ,ਭਾਈ ਕੁਲਦੀਪ ਸਿੰਘ ਕੜਿਆਲ ਕਨੇਡਾ, ਤੇਜਿੰਦਰ ਸਿੰਘ ਸਰਪੰਚ ਕਾਹਨ ਸਿੰਘ ਵਾਲਾ,ਮਨੇਹਰ ਸਿੰਘ ਘੱਲਕਲਾਂ,ਭੁਪਿੰਦਰ ਸਿੰਘ ਮਾਨ,ਅੰਗਰੇਜ ਸਿੰਘ, ਰੇਸ਼ਮ ਸਿੰਘ ਚੇਅਰਮੈਨ, ਬਲਵਿੰਦਰ ਸਿੰਘ ਦੌਲਤਪੁਰਾ,ਸਰਬਜੀਤ ਸਿੰਘ,ਮੱਖਣ ਸਮਾਧਭਾਈ,ਸੁਖਵਿੰਦਰ ਸਿੰਘ ਬਰਾੜ,ਗੁਰਜੰਟ ਸਿੰਘ ਗੋਗੋਆਣੀ ,ਜਗਰੂਪ ਸਿੰਘ,ਗੁਰਮੀਤ ਸਿੰਘ ਵਿਰਕ,ਗੁਰਜੰਟ ਸਿੰਘ ਮਾਨ ,ਜੀਤ ਸਿੰਘ ਪ੍ਰਧਾਨ ,ਗੁਰਭੇਜ ਸਿੰਘ ਬਾਠ,ਜੋਗਿੰਦਰ ਸਿੰਘ ਬਰਾੜ,ਸਾਧੂ ਸਿੰਘ ਮਿਸਤਰੀ,ਬਸੰਤ ਸਿੰਘ ਖਾਲਸਾ,ਸੀਰਾ ਵਿਰਕ ,ਬਾਵਾ ਨਈਅਰ,ਕੁਲਤਾਰ ਬਰਾੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਅਤੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਦੇ ਸ਼ੋਕ ਸੰਦੇਸ਼ ਵੀ ਪੜ੍ਹ ਕੇ ਸੁਣਾਏ ਗਏ।ਪਰਿਵਾਰਕ ਮੈਂਬਰ ਸੁਰਜੀਤ ਸਿੰਘ ,ਕਰਮ ਸਿੰਘ ,ਸਰਦੂਲ ਸਿੰਘ ਤੋਂ ਇਲਾਵਾ ਬਾਪੂ ਜੀ ਦੇ ਸਪੁੱਤਰ ਗੁਰਦੀਪ ਸਿੰਘ ਯੂ ਐੱਸ ਏ, ਪੋਤਰੇ ਬੇਅੰਤ ਸਿੰਘ ,ਸਤਿਨਾਮ ਸਿੰਘ,ਅਮਰੀਕ ਸਿੰਘ ,ਤਲਵਿੰਦਰ ਸਿੰਘ ਯੂ ਐੱਸ ਏ,ਪੜਪੋਤਰੇ ਮਨਵੀਰ ਸਿੰਘ ਕਨੇਡਾ,ਅੰਗਦ ਸਿੰਘ ਕਨੇਡਾ,ਗੁਰਸ਼ਰਨ ਸਿੰਘ ਕਨੇਡਾ ,ਅਭੈ ਪ੍ਰਤਾਪ ਸਿੰਘ ਯੂ ਐੱਸ ਏ,ਰਣਬੀਰ ਸਿੰਘ ਯੂ ਐੱਸ ਏ , ਗੁਰਪ੍ਰੀਤ ਸਿੰਘ ਅਤੇ ਪ੍ਰਭਦਿਆਲ ਸਿੰਘ ਆਸਟਰੇਲੀਆ ਤੋਂ ਇਲਾਵਾ ਨੱਤੇ ਅਜੈਬਵੀਰ ਸਿੰਘ ਅਤੇ ਪਰਿਵਾਰ ਦੀਆਂ ਧੀਆਂ ਅਤੇ ਪੜਪੋਤਰੀਆਂ ਨਾਲ ਸਾਕ ਸੰਬਧੀਆਂ ਨੇ ਹਮਦਰਦੀ ਦਾ ਇਜ਼ਹਾਰ ਕੀਤਾ।
ਇਸ ਮੌਕੇ ਪਰਿਵਾਰ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ’ਤੇ ਸੋਲਰ ਸਿਸਟਮ ਲਗਵਾਉਣ ਵਾਸਤੇ 51 ਹਜ਼ਾਰ,ਬਾਬਾ ਦੀਵਾਨ ਸਿੰਘ ਗੁਰਦੁਆਰਾ ਸਾਹਿਬ ਲਈ ਗੱਦਿਆਂ ਦੀ ਸੇਵਾ ,ਗੁਰਦੁਆਰਾ ਬਾਬਾ ਮਹਿੰਗਾ ਸਿੰਘ ਲਈ 5100 ਰੁਪਏ ,ਗੁਰਦੁਆਰਾ ਸਾਹਿਬ ਪਿੰਡ ਜੋਗੇਵਾਲਾ ਲਈ 5100 ਰੁਪਏ ,ਗੁਰਦੁਆਰਾ ਸਾਹਿਬ ਖੋਸਾ ਕੋਟਲਾ ਲਈ 5100 ਰੁਪਏ ,ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਲਈ ਜਨਰੇਟਰ ਲਈ 25000, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰਾ ਲਈ 5100 ਰੁਪਏ ਦੀ ਰਾਸ਼ੀ ਦਾਨ ਵਜੋਂ ਦਿੱਤੀ ਗਈ। ਇਸ ਮੌਕੇ ਨੰਬਰਦਾਰ ਸ. ਕਰਤਾਰ ਸਿੰਘ ਦੇ ਦੋਹਤੇ ਦਰਸ਼ਨ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ