ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਅਜੀਤਵਾਲ ਦੇ ਛੋਟੇ ਭਰਾ ਸੁਖਦੀਪ ਸਿੰਘ ਕਾਕਾ ਨਮਿੱਤ ਪਾਠਾਂ ਦੇ ਭੋਗ 4 ਜਨਵਰੀ ਨੂੰ

ਮੋਗਾ,3 ਜਨਵਰੀ (ਜਸ਼ਨ): ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਅਜੀਤਵਾਲ ਦੇ ਛੋਟੇ ਭਰਾ ਸੁਖਦੀਪ ਸਿੰਘ ਕਾਕਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ,ਉਹਨਾਂ ਨਮਿੱਤ ਪਾਠਾਂ ਦੇ ਭੋਗ 4 ਜਨਵਰੀ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸੰਗਤਸਰ ਸ਼ੇਰਪੁਰਾ ਚੌਂਕ ਨੇੜੇ ਜਗਰਾਓਂ ਵਿਖੇ ਪਵੇਗਾ। ਸ਼ਮਸ਼ੇਰ ਸਿੰਘ ਗਾਲਿਬ ਦੇ ਮਾਮਾ ਹਾਕਮ ਸਿੰਘ ਵਹਿਣੀਵਾਲ ਅਤੇ ਕਮਲਜੀਤ ਸਿੰਘ ਈਸੇਵਾਲ ਨੇ ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਦੀਪ ਸਿੰਘ ਕਾਕਾ ਗਿੱਲ ਪਰਿਵਾਰ ਦਾ ਮਿਲਣਸਾਰ ਮੈਂਬਰ ਸੀ ਪਰ ਪਰਮਾਤਮਾ ਦੇ ਭਾਣੇ ਨੂੰ ਟਾਲਿਆ ਨਹੀਂ ਜਾ ਸਕਦਾ ।