ਗੀਤ
ਤੂੰ ਹੀ ਮੇਰਾ ਪੁੱਤ ਅਤੇ ਤੂੰ ਹੀ ਮੇਰੀ ਧੀ ਨੀ
ਸਾਂਭ ਰੱਖਾਂ ਦੱਸ ਤੇਰੇ ਲਈ ਕੀ ਕੀ ਨੀ।
ਸਾਂਭਾਂ ਤੇਰੇ ਚਾਅ ਅਤੇ ਰੀਝਾਂ ਵੀ ਕੁਆਰੀਆਂ
ਸਾਂਭਾਂ ਤੇਰੇ ਸਾਹ ਜਿੰਨ੍ਹਾਂ ਮਹਿਕਾਂ ਨੇ ਖਿਲਾਰੀਆਂ।
ਤੇਰੇ ਆਉਣ ਨਾਲ ਸਾਡੀ ਕੁੱਲ ਤਰ ਗਈ ਨੀ
ਤੁੰ ਹੀ ਮੇਰਾ ਪੁੱਤ,,,,,,,,,,
ਪੁੱਤਰ ਜੇ ਜੰਮੇ ੋਲੋਕੀਂ ਸ਼ਗਨ ਮਨਾਉਦੇ ਨੇ
ਧੀ ਜੰਮ ਪਵੇ ਲੋਕੀਂ ਮੱਥੇ ਵੱਟ ਪਾਉਦੇ ਨੇ।
ਘਰ ਦਾ ਚਿਰਾਗ ਧੀਆਂ ਰੋਸ਼ਨੀ ਦਾ ਬੀਅ ਨੀ
ਤੂੰ ਹੀ ਮੇਰਾ ਪੁੱਤ,,,,,,,,,,,,,,
ਤੇਰੀ ਹੋਂਦ ਜੱਗ ਵਿਚ ਸੂਰਜਾਂ ਦੇ ਹਾਣ ਦੀ
ਤੂੰ ਹੀ ਸਾਰੀ ਦੁਨੀਆਂ ਦੀ ੳੂਰਜਾ ਦੇ ਤਾਣ ਦੀ।
ਤੇਰੇ ਬਿਨਾ ਖਾਨਦਾਨ ਹੁੰਦਾ ਨਾ ਵਸੀਹ ਨੀ
ਤੂੰ ਹੀ ਮੇਰਾ ਪੁੱਤ,,,,,,,,,,,
ਰੱਬ ਦਾ ਹੈਂ ਰੂਪ ਤੇਰੀ ਪੂਜਾ ਥਾਂ ਥਾਂ ਨੀ
ਜਨਨੀ ਜਹਾਨ ਤੇਰਾ ਕਿੱਡਾ ਵੱਡਾ ਨਾਂ ਨੀ।
ਪੈਦਾ ਕਰੇਂ ਗੁਰੂ ਪੀਰ ਈਸਾ ਤੇ ਮਸੀਹ ਨੀ
ਤੂੰ ਹੀ ਮੇਰਾ ਪੁੱਤ,,,,,,,,,,,,,
ਸਾਂਭ ਰੱਖਾਂ ਧੀਏ ਤੇਰੇ ਗੁੱਡੀਆਂ ਪਟੋਲੇ ਨੀ
ਛੋਟੀ ਹੁੰਦੀ ਜਿੰਨ੍ਹਾਂ ਨਾਲ ਦੁੱਖ ਸੁਖ ਫੋਲੇ ਨੀ।
ਸਾਂਭ ਰੱਖਾਂ ਹੰਝੂ ਤੇਰੇ ਜਦੋਂ ਤੁਰੀ ਸੀ ਨੀ।
ਤੂੰ ਹੀ ਮੇਰਾ ਪੁੱਤ,,,,,,,,,,,,,,,
ਸਾਂਭ ਸਾਂਭ ਰੱਖਾਂ ਤੇਰੇ ਕਿੱੇਸੇ ਤੇ ਕਹਾਣੀਆਂ
ਕਲਪਨਾ ਦੇ ਵਾਂਗ ਲਾਵੇਂ ਅਰਸ਼ੀਂ ਉਡਾਰੀਆਂ।
ਤੇਰੀ ਹੋਂਦ ਬਿਨਾ ਲੱਗੇ ‘ ਕਾਉਕੇ’ ਦਾ ਨਾ ਜੀਅ ਨੀ।
ਤੂੰ ਹੀ ਮੇਰਾ ਪੁੱਤ,,,,,,,,,,,,,
ਸੁਰਜੀਤ ਸਿੰਘ ਕਾਉਕੇ
94179 15615