ਗਜ਼ਲ
ਬੜੇ.ਖੂਬਸੂਰਤ ਉਹ ਜਦ ਪਾਸ ਆਏ
ਲੱਗਦੇ ਜਿਵੇਂ ਉਹ ਮਿਰੇ ਹਮਸਾਏ।
ਬੋਲੇ ਜਦੋਂ ਉਹ ਫੁੱਲਾਂ ਦੇ ਵਾਂਗਰ
ਕਲੀਆਂ ਦੀ ਲੈਅ ’ਤੇ ਜਦੋਂ ਮੁਸਕਰਾਏ ।
ਖੰਭ ਲਾ ਕੇ ਉੱਡਿਆ ਸੀ ਘੋਰ ਹਨ੍ਹੇਰਾ
ਜੁਗਨੂੰ ਦੇ ਵਾਂਗਰ ਉਹ ਜਦ ਜਗਮਗਾਏ।
ਧੁੰਧ ਵੀ ਕਿੱਧਰੇ ਅਲੋਪ ਹੋ ਗਈ ਸੀ
ਜਦ ਉਹ ਚਾਨਣ ਦੀ ਲੀਕ ਬਣ ਆਏ।
ਅੰਤਾਂ ਦੀ ਪੀੜਾ ਸੁਖਨ ਹੋ ਗਈ ਤਦ
ਮਿਹਰਾਂ ਦੇ ਬੱਦਲ ਸੀ ਜਦ ਬਰਸ ਆਏ।
ਉਠੋ ਜਾਗੋ ਕ੍ਰਾਂਤੀ ਦੇ ਦੂਤੋ
ਗਰਜ ਮੇਘ ਅਰਸ਼ਾਂ ਤੋਂ ਖੁਦ ਬਣਕੇ ਆਏ।
ਝੁੱਗੀਆਂ ‘ਚ ਇੱਕ ਦਮ ਹੋਈ ਜਗਮਗਾਹਟ
ਆਜ਼ਾਦੀ ਦਾ ਪਰਚਮ ਉਹ ਜਦ ਬਣ ਕੇ ਆਏ।
ਲੱਗਿਆ ਸੀ ਮਹਿਲਾਂ ਦੇ ਸਾਹ ਸੁੱਕ ਗਏ ਨੇ
ਝੰਡੇ ਬਗਾਵਤ ਦੇ ਹੜ੍ਹ ਬਣਕੇ ਆਏ।
ਭਰਮ ਨਾ ਭੁਲੇਖਾ, ਨਾ ਸਹਿਮ ਜ਼ਿੰਦਗੀ ਦਾ
ਖਿਜ਼ਾਵਾਂ ਦੀ ਰੁੱਤੇ ਬਹਾਰ ਬਣਕੇ ਆਏ।
ਸੁਰਜੀਤ ਸਿੰਘ ਕਾਉਕੇ
94179 15615