ਮਾਤਾ ਗੁਰਮੇਲ ਕੌਰ ਗਿੱਲ ਨਮਿੱਤ ਹੋਈ ਅੰਤਿਮ ਅਰਦਾਸ ਉਪਰੰਤ ਵੱਖ ਵੱਖ ਰਾਜਸੀ ਅਤੇ ਧਾਰਮਿਕ ਸ਼ਖਸੀਅਤਾਂ ਨੇ ਭੇਂਟ ਕੀਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ

Tags: 

ਬਾਘਾਪੁਰਾਣਾ,30 ਦਸੰਬਰ(ਜਸ਼ਨ): ਸਾਬਕਾ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਘੋਲੀਆ ਅਤੇ ਨਵਪ੍ਰੀਤ ਸਿੰਘ ਘੋਲੀਆ ਦੇ ਮਾਤਾ ਗੁਰਮੇਲ ਕੌਰ ਗਿੱਲ ਧਰਮਪਤਨੀ ਵਰਿੰਦਰ ਸਿੰਘ ਗਿੱਲ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਆਨੰਦ ਭਵਨ ਸਾਹਿਬ ਘੋਲੀਆ ਖੁਰਦ ਵਿਖੇ ਸ਼੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ।

ਇਸ ਮੌਕੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਗਿਆਨੀ ਜੁਝਾਰ ਸਿੰਘ ਦੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਗਿਆ। ਇਸ ਮੋਕੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਅਤੇ ਵਾਟਰ ਵਰਕਸ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਜਗਬੀਰ ਸਿੰਘ ਨੇ ਮਾਤਾ ਗੁਰਮੇਲ ਕੌਰ ਦੀ ਸ਼ਖਸੀਅਤ ’ਤੇ ਚਾਣਨਾ ਪਾਉਂਦਿਆਂ ਆਖਿਆ ਕਿ ਮਾਤਾ ਜੀ ਦੂਰਅੰਦੇਸ਼ੀ ਸੋਚ ਦੇ ਮਾਲਕ ਸਨ ਅਤੇ ਉਹਨਾਂ ਤਮਾਮ ਉਮਰ ਸਮਾਜ ਸੇਵਾ ਦੇ ਕੰਮ ਕੀਤੇ ।

ਉਹਨਾਂ ਕਿਹਾ ਕਿ ਮਾਤਾ ਗੁਰਮੇਲ ਕੌਰ ਵੱਲੋਂ ਦਿੱਤੇ ਚੰਗੇ ਸੰਸਕਾਰਾਂ ਦੀ ਬਦੌਲਤ ਉਹਨਾਂ ਦੇ ਬੱਚਿਆਂ ਨੇ ਘੋਲੀਆ ਪਰਿਵਾਰ ਦਾ ਨਾਮ  ਚਮਕਾਇਆ ਏ , ਪਰ ਮਾਤਾ ਜੀ ਦੀ ਬੇਵਕਤੀ ਮੌਤ ਨੇ ਉਹਨਾਂ ਦੇ ਪਰਿਵਾਰ ਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਪਰਮਾਤਮਾ ਘੋਲੀਆ ਪਰਿਵਾਰ ਨੂੰ ਇਹ ਅਸਹਿ ਅਤੇ ਅਕਹਿ ਦੁੱਖ ਸਹਿਣ ਕਰਨ ਦੀ ਤਾਕਤ ਬਖ਼ਸ਼ੇ ਤੇ ਉਹ ਮਾਤਾ ਜੀ ਵੱਲੋਂ ਪਾਏ ਪੂਰਨਿਆਂ ’ਤੇ ਚੱਲਦਿਆਂ ਸਮਾਜ ਵਿਚ ਵਿਚਰਦਿਆਂ ਖੂਬ ਤਰੱਕੀ ਕਰਨ । ਇਸ ਮੌਕੇ ਸਟੇਜ ਦਾ ਸੰਚਾਲਨ ਉਪ ਚੇਅਰਮੈਨ ਮਾਰਕੀਟ ਕਮੇਟੀ ਜਤਿੰਦਰ ਸਿੰਘ ਬਿੱਟੂ ਨੇ ਕੀਤਾ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਸੂਬਾ ਸਕੱਤਰ ਭੋਲਾ ਸਿੰਘ ਬਰਾੜ ਸਮਾਧ ਭਾਈ, ਮਹੇਸ਼ਇੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਜਥੇਦਾਰ ਤੀਰਥ ਸਿੰਘ ਮਾਹਲਾ, ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਜਗਦੀਪ ਸਿੰਘ ਗਟਰਾ, ਜੋਗਿੰਦਰ ਸਿੰਘ ਸਾਬਕਾ ਐਸ.ਪੀ., ਜਸਪ੍ਰੀਤ ਸਿੰਘ ਮਾਹਲਾ, ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਜਥੇਦਾਰ ਜੁਗਰਾਜ ਸਿੰਘ ਦੌਧਰ, ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ, ਇਕਬਾਲ ਸਿੰਘ ਜੇਲ੍ਹ ਸੁਪਰਡੈਂਟ, ਜਰਮਲ ਸਿੰਘ ਕੈਨੇਡੀਅਨ, ਸਾਬਕਾ ਸਰਪੰਚ ਅਮਰਜੀਤ ਸਿੰਘ ਹੈਪੀ, ਸਾਬਕਾ ਸਰਪੰਚ ਜਗਜੀਵਨ ਸਿੰਘ ਲੁਹਾਰਾ, ਭੋਲਾ ਸਿੰਘ ਸਮਾਧਭਾਈ ਬਲਾਕ ਪ੍ਰਧਾਨ,ਨੰਬਰਦਾਰ ਕੁਲਵੰਤ ਸਿੰਘ, ਕੌਂਸਲਰ ਵਿਜੇ ਭੂਸ਼ਨ ਟੀਟੂ ਮੋਗਾ, ਐਡਵੋਕੇਟ ਰਾਜਪਾਲ ਸ਼ਰਮਾ ਮੋਗਾ, ਪਰਮਿੰਦਰ ਸਿੰਘ ਮੌੜ, ਸਰਕਾਰੀ ਵਕੀਲ ਸੁਖਦੇਵ ਸਿੰਘ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਚੇਅਰਮੈਨ ਪ੍ਰਦੀਪ ਸਿੰਘ ਸਿਵੀਆ, ਬੂਟਾ ਸਿੰਘ ਰਣਸੀਂਹ, ਕਮਲਜੀਤ ਸਿੰਘ ਬਰਾੜ, ਚੇਅਰਮੈਨ ਜਗਸੀਰ ਸਿੰਘ ਗਿੱਲ ਕਾਲੇ ਕੇ, ਪ੍ਰਧਾਨ ਬਲਤੇਜ ਸਿੰਘ ਲੰਗੇਆਣਾ, ਹਰਵਿੰਦਰ ਸਿੰਘ ਖੱਡੂ ਕਾਲੇ ਕੇ, ਸਰਪੰਚ ਜਸਪ੍ਰੀਤ ਸਿੰਘ ਵਿੱਕੀ ਮੋਗਾ, ਐਡਵੋਕੇਟ ਮਨਪ੍ਰੀਤ ਸਿੰਘ ਕੇਨੀ, ਕੌਂਸਲਰ ਮਨਜੀਤ ਸਿੰਘ ਧੰਮੂ ਮੋਗਾ, ਸੁਖਰਾਜ ਸਿੰਘ ਧੰਮੂ ਮੋਗਾ, ਹਰਮਨਦੀਪ ਸਿੰਘ ਟੋਨੀ ਮੱਲ੍ਹੀਆਂ ਵਾਲਾ, ਸਾਬਕਾ ਸਰਪੰਚ ਮਲਕੀਤ ਸਿੰਘ ਖਾਈ, ਸਾਬਕਾ ਸਰਪੰਚ ਲਵਲੀ ਗੱਜਣ ਵਾਲਾ, ਸਾਬਕਾ ਸਰਪੰਚ ਰੁਪਿੰਦਰ ਸਿੰਘ ਪਿੰਦਾ, ਪ੍ਰਧਾਨ ਰਵਿੰਦਰ ਸਿੰਘ ਖੰਨਾ ਚੰਦ ਨਵਾਂ, ਕਾਕਾ ਚੰਦ ਪੁਰਾਣਾ, ਮੈਂਬਰ ਬਲਜੀਤ ਸਿੰਘ ਚੰਦ ਪੁਰਾਣਾ, ਸਾਬਕਾ ਸਰਪੰਚ ਅਮਰਜੀਤ ਸਿੰਘ ਘੋਲੀਆ, ਸੰਮਤੀ ਮੈਂਬਰ ਹਰਪਾਲ ਸਿੰਘ ਘੋਲੀਆ, ਪਟਵਾਰੀ ਪ੍ਰੀਤਮ ਸਿੰਘ, ਗੁਰਤੇਜ ਸਿੰਘ ਮੱਦਾ, ਪ੍ਰਧਾਨ ਪ੍ਰੀਤਮ ਸਿੰਘ, ਪ੍ਰਧਾਨ ਗੁਰਮੀਤ ਸਿੰਘ ਸੁਸਾਇਟੀ, ਰਣਜੀਤ ਸਿੰਘ ਪੋਲਾ, ਸੈਕਟਰੀ ਸੇਵਕ ਸਿੰਘ, ਸੁਖਪਾਲ ਸਿੰਘ ਗਿੱਲ, ਗੁਰਮੇਲ ਸਿੰਘ ਗੇਲਾ, ਜਗਦੀਸ਼ ਸਿੰਘ ਦੀਸ਼ਾ, ਪ੍ਰਭਜੋਤ ਸਿੰਘ ਗਿੱਲ, ਹੈਪੀ ਘਈ ਮੋਗਾ, ਹਰਮੀਤ ਸਿੰਘ ਘੋਲੀਆ,ਦਰਸ਼ਨ ਘੋਲੀਆ, ਸਰਪੰਚ ਗੁਰਬਾਜ਼ ਸਿੰਘ ਵਿੱਕੀ ਘੋਲੀਆ, ਸਾਬਕਾ ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਸੁਖਦੇਵ ਸਿੰਘ ਪੱਤੋਂ, ਪ੍ਰਧਾਨ ਟੀਟੂ ਮੋਗਾ, ਸੰਜੀਵ ਬਿੱਟੂ ਰੋਡੇ, ਜਗਦੇਵ ਸਿੰਘ ਨਿਗਾਹਾ, ਸੰਤੋਖ ਸਿੰਘ ਬਰਾੜ, ਟੇਕ ਸਿੰਘ ਮਾਹਲਾ, ਰਣਧੀਰ ਸਿੰਘ ਫੂਲੇਵਾਲਾ, ਧੰਨਇੰਦਰ ਸਿੰਘ ਕਿੰਗਰਾ ਸਮਾਧ ਭਾਈ, ਸੁਖਦੀਪ ਸਿੰਘ ਰੋਡੇ, ਅਮਰਜੀਤ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ।