ਸਾਬਕਾ ਸਰਪੰਚ ਗੁਰਦੀਪ ਸਿੰਘ ਨੂੰ ਸਦਮਾ,ਪਿਤਾ ਨੰਬਰਦਾਰ ਕਰਤਾਰ ਸਿੰਘ ਸਾਬਕਾ ਸਰਪੰਚ ਦੀ ਮੌਤ,ਸੰਸਕਾਰ 31 ਦਸੰਬਰ ਨੂੰ

Tags: 

ਮੋਗਾ,29 ਦਸੰਬਰ (ਜਸ਼ਨ): ਮੋਗਾ ਦੇ ਪਿੰਡ ਦੌਲਤਪੁਰਾ ਦੇ ਸਾਬਕਾ ਸਰਪੰਚ ਸ. ਗੁਰਦੀਪ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਨੰਬਰਦਾਰ ਕਰਤਾਰ ਸਿੰਘ ਦੌਲਤਪੁਰਾ ਅਕਾਲ  ਚਲਾਣਾ ਕਰ ਗਏ । ਨੰਬਰਦਾਰ ਕਰਤਾਰ ਸਿੰਘ 104 ਵਰ੍ਹਿਆਂ ਦੇ ਸਨ। ਉਹਨਾਂ ਦੀ ਮੌਤ ਦੀ ਖਬਰ ਸੁਣਦਿਆਂ ਹੀ ਸ਼ੋਕ ਦੀ ਲਹਿਰ ਦੋੜ ਗਈ । ਇਲਾਕੇ ਦੀਆਂ ਉੱਘੀਆਂ ਧਾਰਮਿਕ,ਸਮਾਜਿਕ  ਅਤੇ ਸਿਆਸੀ ਸ਼ਖਸੀਅਤਾਂ ਨੇ ਨੰਬਰਦਾਰ ਕਰਤਾਰ ਸਿੰਘ ਦੇ ਸਪੁੱਤਰ ਸਾਬਕਾ ਸਰਪੰਚ ਗੁਰਦੀਪ ਸਿੰਘ ਅਤੇ ਪੋਤਰਿਆਂ ਸ. ਬੇਅੰਤ ਸਿੰਘ ,ਸਤਨਾਮ ਸਿੰਘ ,ਅਮਰੀਕ ਸਿੰਘ ਕਨੇਡਾ ਅਤੇ ਤਲਵਿੰਦਰ ਸਿੰਘ ਯੂ ਐੱਸ ਏ ਆਦਿ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਪਿੰਡ ਦੌਲਤਪੁਰਾ ਦੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੌਲਤਪੁਰਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨੂੰ ਦੱਸਿਆ ਕਿ ਨੰਬਰਦਾਰ ਕਰਤਾਰ ਸਿੰਘ ਦਾ ਅੰਤਿਮ ਸੰਸਕਾਰ 31 ਦਸੰਬਰ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ  ਦੌਲਤਪੁਰਾ ਉੱਚਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।