ਮਾਤਾ ਦਲੀਪ ਕੌਰ ਚੀਮਾ ਨੂੰ ਵਿਧਾਇਕ ਡਾ. ਹਰਜੋਤ ਕਮਲ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਨੇ ਅਰਪਿਤ ਕੀਤੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ

Tags: 

28,ਦਸੰਬਰ (ਜਸ਼ਨ): ਸ. ਗੁਰਸੇਵਕ ਸਿੰਘ ਚੀਮਾ ਸੀਨੀਅਰ ਵਾਈਸ ਚੇਅਰਮੈਨ ਪਲੈਨਿੰਗ ਐਂਡ ਕੋਆਰਡੀਏਸ਼ਨ ਸੈੱਲ ਪੰਜਾਬ ,ਗੁਰਪ੍ਰੀਤਮ ਸਿੰਘ ਚੀਮਾ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਉਹਨਾਂ ਦੀ ਮਾਤਾ ਦਲੀਪ ਕੌਰ ਪਤਨੀ ਸਵਰਗੀ ਠੇਕੇਦਾਰ ਕਰਨੈਲ ਸਿੰਘ ਨਮਿੱਤ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਸਮਾਜ ਦੀਆਂ ਰਾਜਨੀਤਕ ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ । ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ ਨੇ ਆਖਿਆ ਕਿ ਮਾਤਾ ਦਲੀਪ ਕੌਰ  ਦੇ ਸੰਸਾਰ ਛੱਡ ਕੇ ਚੱਲੇ ਜਾਣ ਦਾ ਉਹਨਾਂ ਦੇ ਪਰਿਵਾਰ ਅਤੇ ਸਾਕ ਸਬੰਧੀਆਂ ਨੂੰ ਅਸਹਿ ਅਤੇ ਅਕਿਹ ਦੁੱਖ ਹੈ ਪਰ ਮਾਤਾ ਜੀ ਵੱਲੋਂ ਦਿੱਤੇ ਸੰਸਕਾਰਾਂ ਸਦਕਾ ਉਹਨਾਂ ਦੀ ਫੁੱਲਵਾੜੀ ਦੇਸ਼ਾਂ ਵਿਦੇਸ਼ਾਂ ਵਿਚ ਮਿਹਨਤ ਕਰਕੇ ਚੀਮਾ ਪਰਿਵਾਰ ਦਾ ਨਾਮ ਰੁਸ਼ਨਾ ਰਹੀ ਹੈ। ਉਹਨਾਂ ਆਖਿਆ ਕਿ ਮਾਤਾ ਦੇ ਜਾਣ ਨਾਲ ਇਕ ਯੁੱਗ ਦਾ ਅੰਤ ਹੋ ਗਿਆ ਹੈ।  ਉਹਨਾਂ ਆਖਿਆ ਕਿ ਗੁਰਸੇਵਕ ਸਿੰਘ ਚੀਮਾ ਆਪਣੀ ਮਾਤਾ ਤੋਂ ਹੀ ਨੈਤਿਕਤਾ ਦਾ ਪਾਠ ਪੜ੍ਹ ਕੇ ਲੋਕ ਆਗੂ ਵਜੋਂ ਸਥਾਪਿਤ ਹੋ ਸਕੇ ਹਨ ।ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਮਾਂ ਦਰਅਸਲ ਬੱਚੇ ਦੀ ਪਹਿਲੀ ਗੁਰੂ ਹੁੰਦੀ ਹੈ ਅਤੇ ਜੋ ਸ਼ਖਸ ਮਾਤਾ ਪਿਤਾ ਨੂੰ ਗੁਰੂ ਵਾਂਗ ਸਤਿਕਾਰ ਦਿੰਦਾ ਹੈ ਉਹ ਹਮੇਸ਼ਾ ਆਪਣੀ ਜਿੰਦਗੀ ਵਿਚ ਉਚੇਰੀਆਂ ਮੰਜ਼ਿਲਾਂ ਸਰ ਕਰਦਾ ਹੈ।  ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਨੇ ਵੀ ਸੰਬੋਧਨ ਕੀਤਾ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ