ਸ਼ਾਈਨਿੰਗ ਸਟਾਰਜ਼ ਸਕੂਲ ਦੇ ਵਿਦਿਆਰਥੀਆਂ ਨੇ ਨੈਸ਼ਨਲ ਸਾਇੰਸ ਓਲੰਪੀਆਡ ‘ਚ ਜਿੱਤੇ 5 ਮੈਡਲ

ਮੋਗਾ,28 ਦਸੰਬਰ (ਜਸ਼ਨ): ਸ਼ਾਈਨਿੰਗ ਸਟਾਰਜ਼ ਸਕੂਲ ਨੇ ਇਸੇ ਸਾਲ ਦੇ ਨਵੰਬਰ ਮਹੀਨੇ ‘ ਐੱਸ ਓ ਐੱਫ’ ਵੱਲੋਂ ਕਰਵਾਏ ਗਏ ਨੈਸ਼ਨਲ ਸਾਇੰਸ ਓਲੰਪੀਆਡ ‘ਚ ਅਪਣਾ ਝੰਡਾ ਲਹਿਰਾਇਆ। ਇਹਨਾਂ ਮੁਕਾਬਲਿਆਂ ‘ਚ ਸਕੂਲ ਦੀ ਚੌਥੀ ਕਲਾਸ ਦੀ ਨਵਰੀਤ ਕੌਰ ਨੇ ਅੰਤਰਰਾਸ਼ਟਰੀ ਪੱਧਰ ’ਤੇ 65ਵਾਂ ਰੈਂਕ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ ਹੈ । ਇਸ ਤਰਾਂ 5ਵੀਂ  ਕਲਾਸ ਦੀ ਜੈਸਮੀਨ ਕੌਰ ਨੇ 80 ਵੇਂ ਰੈਂਕ ਦੇ ਨਾਲ ਗੋਲਡ ਮੈਡਲ ,ਛੇਵੀਂ ਕਲਾਸ ਦੇ ਸੁਖਚੈਨ ਸਿੰਘ ਨੇ ਵੀ ਗੋਲਡ ਮੈਡਲ ਹਾਸਲ ਕੀਤਾ। ਸਤਵੀਂ ਕਲਾਸ ਦੀ ਮਨਜੋਤ ਕੌਰ ਵੀ 248 ਵੇਂ ਰੈਕ ’ਤੇ ਰਹੀ । ਸਕੂਲ ਮੈਨੇਜਮੈਂਟ ਨੇ ਦੱਸਿਆ ਕਿ ਸਾਰੇ ਬੱਚੇ ਆਈ ਐੱਸ ਓ ਦੇ ਲੈਵਲ 2 ‘ਚ ਪ੍ਰਵੇਸ਼ ਕਰ ਗਏ ਹਨ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਨਵੀਰ ਕੌਰ ਨੇ ਚਾਂਦੀ ਦਾ ਤਗਮਾ ਅਤੇ ਕੋਮਲਪ੍ਰੀਤ ਨੇ ਕਾਂਸੇ ਦਾ ਪਦਕ ਜਿੱਤਿਆ ਹੈ । ਇਸ ਮੌਕੇ ’ਤੇ ਸਕੂਲ ਦੇ ਐੱਮ ਡੀ ਕੈਪਟਨ ਅਮਰਜੀਤ ਸਿੰਘ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ ।

ਇਸ ਮੌਕੇ ਡਾ: ਹਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਹੋਰ ਜ਼ਿਆਦਾ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ।