ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਨੂੰ ਸਦਮਾ, ਛੋਟੇ ਭਰਾ ਦੀ ਮੌਤ ,ਅੰਤਿਮ ਸੰਸਕਾਰ ਅੱਜ 26 ਦਸੰਬਰ ਨੂੰ ਜਗਰਾਓਂ ਵਿਖੇ ਹੋਵੇਗਾ

Tags: 

ਮੋਗਾ,26 ਦਸੰਬਰ (ਜਸ਼ਨ): ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਅਜੀਤਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਛੋਟੇ  ਭਰਾ ਸੁਖਦੀਪ ਸਿੰਘ ਕਾਕਾ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ । ਸੁਖਦੀਪ ਸਿੰਘ ਕਾਕਾ ਜਿੰਨ੍ਹਾਂ ਦੀ ਉਮਰ ਮਹਿਜ਼ 43 ਸਾਲ ਦੀ ਸੀ ,ਪਿਛਲੇ ਕੁਝ ਦਿਨਾਂ ਤੋਂ ਜਿਗਰ ਦੀ ਬੀਮਾਰੀ ਕਾਰਨ ਸੀ ਐਮ ਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ । ਇਹ ਖਬਰ ਮਿਲਦਿਆਂ ਹੀ ਪੱਤਰਕਾਰ ਭਾਈਚਾਰੇ ਵਿਚ ਸ਼ੋਕ ਦੀ ਲਹਿਰ ਦੌੜ ਗਈ। ਸ਼ਮਸ਼ੇਰ ਸਿੰਘ ਗਾਲਿਬ ਨੇ ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਦੀਪ ਸਿੰਘ ਦਾ ਅੰਤਿਮ ਸੰਸਕਾਰ ਸ਼ੇਰਪੁਰਾ ਰੋਡ, ਸਾਹਮਣੇ ਦਾਣਾ ਮੰਡੀ ,ਜਗਰਾਓਂ  ਵਿਖੇ ਅੱਜ 26 ਦਸੰਬਰ, ਸ਼ਾਮ 4:30 ਵਜੇ ਕੀਤਾ ਜਾਵੇਗਾ ।