ਸੀਨੀਅਰ ਕਾਂਗਰਸੀ ਆਗੂ ਗੁਰਸੇਵਕ ਸਿੰਘ ਚੀਮਾ ਦੀ ਮਾਤਾ ਦੀ ਮੌਤ ’ਤੇ ਵੱਖ ਵੱਖ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

Tags: 

ਮੋਗਾ,21 ਦਸੰਬਰ (ਜਸ਼ਨ): ਸੀਨੀਅਰ ਕਾਂਗਰਸੀ ਆਗੂ ਸ. ਗੁਰਸੇਵਕ ਸਿੰਘ ਚੀਮਾ ,ਗੁਰਪ੍ਰੀਤਮ ਸਿੰਘ ਚੀਮਾ ਦੀ ਮਾਤਾ ਸਰਦਾਰਨੀ ਦਲੀਪ ਕੌਰ ਪਤਨੀ ਸਵਰਗੀ ਠੇਕੇਦਾਰ ਕਰਨੈਲ ਸਿੰਘ ਦੀ ਮੌਤ ਬੀਤੀ 18 ਦਸੰਬਰ ਨੂੰ ਹੋ ਗਈ ਸੀ ਅਤੇ ਉਹਨਾਂ ਦੇ ਅਕਾਲ ਚਲਾਣੇ ’ਤੇ ਵੱਖ ਵੱਖ ਸ਼ਖਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ । ਮਾਤਾ ਦਲੀਪ ਕੌਰ ਦੇ ਵੱਡੇ ਸਪੁੱਤਰ ਸ. ਗੁਰਸੇਵਕ ਸਿੰਘ ਚੀਮਾ ਸੀਨੀਅਰ ਵਾਈਸ ਚੇਅਰਮੈਨ ਪਲੈਨਿੰਗ ਐਂਡ ਕੋਆਰਡੀਏਸ਼ਨ ਸੈੱਲ ਪੰਜਾਬ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ, ਅਜੀਤ ਸਿੰਘ ਸ਼ਾਂਤ ਸਾਬਕਾ ਵਿਧਾਇਕ,ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਪ੍ਰਧਾਨ ਕਾਂਗਰਸ,ਇੰਦਰਜੀਤ ਸਿੰਘ ਸੰਧਵਾ (ਪੋਤਰਾ ਗਿਆਨੀ ਜੈਲ ਸਿੰਘ ) ,ਗੁਰਬਚਨ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਕਾਂਗਰਸ, ਸੋਹਣ ਸਿੰਘ ਸੱਗੂ ਵਾਈਸ ਚੇਅਰਮੈਨ ਓ ਬੀ ਸੀ ਪੰਜਾਬ ,ਨਰਿੰਦਰਪਾਲ ਸਿੰਘ ਸਿੱਧੂ ਕੌਂਸਲਰ,ਚਮਕੌਰ ਸਿੰਘ ਮੋਗਾ,ਬਿੱਟੂ ਕੌਂਸਲਰ,ਗੋਗਾ ਕੌਂਸਲਰ, ਰਵੀ ਪੰਡਿਤ ਸਕੱਤਰ ਪੰਜਾਬ ਕਾਂਗਰਸ,ਰਾਜਪਾਲ ਸਿੰਘ ਜਨਰਲ ਸਕੱਤਰ ਪੰਜਾਬ ਕਾਂਗਰਸ ,ਮੁਕੰਦ ਸਿੰਘ ਠੇਕੇਦਾਰ,ਹਰਦੇਵ ਸਿੰਘ,ਜੰਗੀਰ ਸਿੰਘ ਡੀ ਐੱਫ ਐੱਸ ਓ(ਰਿਟਾ:),ਇੰਦਰਪਾਲ ਸਿੰਘ ਮਲਹੋਤਰਾ,ਮਹਿੰਦਰ ਸਿੰਘ ਚਹਿਲ,ਗੁਰਜੰਟ ਸਿੰਘ ਵਕੀਲ,ਸੁਰਿੰਦਰ ਬਾਸ਼ਾ,ਸੁਭਾਸ਼ ਸ਼ਰਮਾ,ਬਾਲ ਕਰਿਸ਼ਨ ,ਤਰਸੇਮ ਸਿੰਘ,ਅਮਰਜੀਤ ਅੰਬੀ,ਦਵਿੰਦਰ ਸਿੰਘ ਬਰਾੜ,ਅਵਤਾਰ ਸਿੰਘ ਸੈਕਟਰੀ,ਸਾਧੂ ਸਿੰਘ ਆਰੇਵਾਲਾ,ਸਵਰਨ ਸਿੰਘ ਆਦੀਵਾਲ,ਨਰਿੰਦਰ ਸਿੰਘ ਸਹਾਰਨ ਸਾਬਕਾ ਐੱਮ ਸੀ, ਗੁਰਪ੍ਰੀਤ ਸਿੰਘ ਸੱਚਦੇਵਾ ਕੌਂਸਲਰ,ਡਾ: ਗੁਰਕੀਰਤ ਸਿੰਘ ਗਿੱਲ ਤੋਂ ਇਲਾਵਾ ਕਾਂਗਰਸ ਦੇ ਅਹਿਮ ਆਗੂਆਂ ਅਤੇ ਵਰਕਰਾਂ ਨੇ ਆਖਿਆ ਕਿ ਮਾਤਾ ਦਲੀਪ ਕੌਰ ਵੱਲੋਂ ਆਪਣੇ ਬੱਚਿਆਂ ਨੂੰ ਸਿੱਖਿਅਤ ਕਰਕੇ ਸਮਾਜ ਵਿਚ ਅਹਿਮ ਸਥਾਨਾਂ ’ਤੇ ਪਹੁੰਚਾਉਣ ਤੋਂ ਪਤਾ ਚੱਲਦਾ ਹੈ ਕਿ ਉਹਨਾਂ ਮਹਾਨ ਮਾਂਵਾਂ ਵਾਂਗ ਆਪਣੇ ਫਰਜ਼ਾਂ ਦੀ ਪੂਰਤੀ ਤਨਦੇਹੀ ਨਾਲ ਕੀਤੀ। ਸ. ਗੁਰਸੇਵਕ ਸਿੰਘ ਚੀਮਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਮਾਤਾ ਦਲੀਪ ਕੌਰ ਨਮਿੱਤ ਪਾਠਾਂ ਦੇ ਭੋਗ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12 ਵਜੇ ਪਿੰਡ ਚੀਮਾ (ਕੜਿਆਲ) ਵਿਖੇ ਪਾਏ ਜਾਣਗੇ।