ਸੀਨੀਆਰ ਪੱਤਰਕਾਰ ਮਨੋਜ ਭੱਲਾ ਨੂੰ ਸਦਮਾ,ਪਿਤਾ ਦਾ ਦੇਹਾਂਤ

Tags: 

ਨਿਹਾਲ ਸਿੰਘ ਵਾਲਾ,11 ਦਸੰਬਰ (ਜਸ਼ਨ): ਜਗਬਾਣੀ ਅਤੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਸੀਨੀਆਰ ਪੱਤਰਕਾਰ ਮਨੋਜ ਭੱਲਾ ਅਤੇ ਸ਼ਾਇਰ ਦੀਪਕ ਭੱਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਪਰਸ਼ੋਤਮ ਦਾਸ ਭੱਲਾ ਦੀ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ‘ਜਗਬਾਣੀ ਅਤੇ ਪੰਜਾਬ ਕੇਸਰੀ ਪੱਤਰ ਸਮੂਹ’ ਦੇ ਮੋਗਾ ਦਫਤਰ ਦੇ ਇੰਚਾਰਜ ਗੋਪੀ ਰਾਊਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਸ਼ੋਤਮ ਭੱਲਾ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਬੱਧਣੀ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੰੁਚ ਕੇ ਸ਼ੀ੍ਰ ਭੱਲਾ ਨੂੰ ਅੰਤਿਮ ਵਿਦਾਇਗੀ ਦਿੱਤੀ । ਅੰਤਿਮ ਯਾਤਰਾ ‘ਚ ਰਾਜਸੀ ਸ਼ਖਸੀਅਤਾਂ ਤੋਂ ਇਲਾਵਾ ਵੱਖ ਵੱਖ ਅਖਬਾਰਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਸੰਤ ਨਿਰਮਲ ਦਾਸ, ਰਣਵਿੰਦਰ ਸਿੰਘ ਪੱਪੂ ਕੌਮੀ ਮੀਤ ਪ੍ਰਧਾਨ ਸੋ੍ਰਮਣੀ ਅਕਾਲੀ ਦਲ (ਬ), ਖਣਮੁੱਖ ਭਾਰਤੀ ਪੱਤੋ ਸਾਬਕਾ ਚੇਅਰਮੈਨ, ਬਲਦੇਵ ਸਿੰਘ ਧਾਲੀਵਾਲ ਪ੍ਰਧਾਨ ਨਗਰ ਪੰਚਾਇਤ, ਸਵਰਨ ਸਿੰਘ ਭੰਗੂ ਸਾਬਕਾ ਸਰਪੰਚ, ਰਤਨ ਸਿੰਘ ਸਾਬਕਾ ਚੇਅਰਮੈਨ, ਇਕਬਾਲ ਸਿੰਘ ਗਿੱਲ ਸਾਬਕਾ ਪ੍ਰਧਾਨ, ਕੁਲਦੀਪ ਸਿੰਘ ਮਿਆਣਾ ਕੌਾਸਲਰ, ਵਰਿੰਦਰ ਤਾਇਲ, ਸੁਰਜੀਤ ਸਿੰਘ ਦੁੱਨੇਕੇ, ਜਸਵਿੰਦਰ ਸਿੰਘ ਮੱਕੜ, ਜੈ ਚੰਦ ਝਾਂਜੀ, ਮਹਿੰਦਰ ਪਾਲ ਸਭਰਵਾਲ, ਭਗਵੰਤ ਰਾਜ ਸਰਮਾ ਡਾਇਰੈਕਟਰ ਗਰੇਅ ਮੈਟਰਜ, ਪਰਵੀਨ ਚੋਪੜਾ ਮੋਗਾ, ਪ੍ਰਦੀਪ ਭੱਲਾ, ਯਸਪਾਲ ਮਿੱਤਲ, ਹਰਪ੍ਰਕਾਸ ਮੰਗਲਾ, ਰੋਬਿੰਨ ਸਿੰਗਲਾ ਪ੍ਰਧਾਨ ਬੇਦੀ ਮਾਰਕੀਟ, ਵਿਸਾਲ ਮਿੱਤਲ, ਮੁਨੀਸ ਮਿੱਤਲ, ਸਤਪਾਲ ਸਿੰਗਲਾ ਨੰਬਰਦਾਰ, ਜੈਕਸਨ ਸਿੰਗਲਾ, ਲਾਲ ਸਿੰਘ ਮੈਂਬਰ ਸਹਿਕਾਰੀ ਸਭਾ, ਮਦਨ ਗੋਪਾਲ ਮੰਗਲਾ, ਪਵਨ ਮੋਦਗਿਲ, ਵਿਕਾਸ ਕੁਮਾਰ ਗੋਇਲ, ਪਵਨ ਚੋਪੜਾ, ਗੁਰਜੰਟ ਸਿੰਘ ਜੰਟਾ, ਬਲਦੇਵ ਸਿੰਘ ਭੰਗੂ, ਨਰਿੰਦਰ ਤਾਇਲ, ਹਰਦੀਪ ਤਾਇਲ, ਗੁਰਮੇਲ ਮਿਸਤਰੀ, ਸੁਖਦੇਵ ਸਿੰਘ ਧੰਮੂ ਅਤੇ ਵੱਡੀ ਗਿਣਤੀ ‘ਚ ਇਕੱਤਰ ਹੋਏ ਨਗਰ ਨਿਵਾਸੀਆਂ, ਰਿਸਤੇਦਾਰਾਂ ਅਤੇ ਪ੍ਰਮੁੱਖ ਸਖਸੀਅਤਾਂ ਨੇ  ਹਾਜ਼ਰ ਹੋ ਕੇ ਵਿੱਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ  ਪੱਤਰਕਾਰ ਮਨੋਜ ਭੱਲਾ ਨਾਲ ਦੁੱਖ ਦਾ ਇਜ਼ਹਾਰ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੀ ਪਰਸ਼ੋਤਮ ਦਾਸ ਭੱਲਾ ਸਮਾਜ ਸੇਵੀ ਕੰਮਾਂ ਵਿਚ ਅਗਰਸਰ ਰਹਿੰਦੇ ਸਨ ਜਿਸ ਸਦਕਾ ਉਹ ਦੋ ਵਾਰ ਨਗਰ ਪੰਚਾਇਤ ਦੇ ਪ੍ਰਧਾਨ ਵੀ ਰਹੇ ।