ਦਿਲੀ ਮਹਿਮਾਨਨਿਵਾਜ਼ੀ ਲਈ ਜਾਣਿਆ ਜਾਂਦੈ ਮੋਗੇ ਦਾ ਸਕਾਈਰਿੱਗ ਰਿਜ਼ੌਰਟ

ਮੋਗਾ ,31 ਅਗਸਤ : (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਭਾਰਤ ਵਿਚ ਵਿਆਹਾਂ ਦੌਰਾਨ ਸਜਾਵਟ ਅਤੇ ਸਵਾਦਿਸ਼ਟ ਭੋਜਨ ਤੋਂ ਇਲਾਵਾ ਵਿਸ਼ੇਸ਼ ਕਿਸਮ ਦੇ ਮਿਸ਼ਠਾਨ ਵਿਆਹ ਸਮਾਗਮਾਂ ਨੂੰ ਰੌਚਕ ਬਣਾਉਂਦੇ ਹਨ । ਇਸੇ ਕਰਕੇ ਦੋ ਪਰਿਵਾਰਾਂ ਦੇ ਮੇਲ ਨੂੰ ਯਾਦਗਾਰੀ ਬਣਾਉਣ ਲਈ ਵਿਲੱਖਣ ਸਥਾਨ ਦੀ ਚੋਣ ਕੀਤੀ ਜਾਂਦੀ ਹੈ। ਪੰਜਾਬ ਦੇ ਜ਼ਿਲੇ ਮੋਗਾ ‘ਚ ਲੁਧਿਆਣਾ ਮੋਗਾ ਰੋਡ ’ਤੇ ਸਥਿਤ ਸਕਾਈਰਿੱਗ ਪੈਲੇਸ ਦੀ ਪਹਿਚਾਣ ਇਸੇ ਲਈ ਸਭ ਤੋਂ ਵੱਖਰੀ ਹੈ ਕਿਉਂਕਿ ਇੱਥੇ ਸਿਰਫ਼ ਦੋ ਪਰਿਵਾਰ ਹੀ ਇਕ ਦੂਜੇ ਨਾਲ ਨਹੀਂ ਜੁੜਦੇ ਸਗੋਂ ਸ਼ੁੱਭ ਕਾਰਜ ਦੌਰਾਨ ਸਕਾਈਰਿੱਗ ਪਰਿਵਾਰ ਦੀ ਮਹਿਮਾਨਨਿਵਾਜ਼ੀ ਸਦਕਾ ਸਦਾ ਲਈ ਸਕਾਈਰਿੱਗ ਨਾਲ ਜੁੜ ਜਾਂਦੇ ਹਨ । ਚੰਡੀਗੜ ਤੋਂ ਪ੍ਰੋਫੈਸ਼ਨਲ ਈ ਐੱਮ ਸੀ ਟੀਮ ਵੱਲੋਂ ਪੈਲੇਸ ਦੀ ਸਜਾਵਟ ਅਤੇ ਮਾਹਿਰ ਸਟਾਫ਼ ਦੀ ਸੁਚੱਜੀ ਮੈਨੇਜਮੈਂਟ ਕਾਰਨ ਪੰਜ ਤਾਰਾ ਮੈਰਿਜ ਪੈਲੇਸ ‘ਸਕਾਈਰਿੱਗ’ ਬਾਕੀ ਪੈਲੇਸਾਂ ਨਾਲੋਂ ਬਿਲਕੁੱਲ ਵੱਖਰਾ ਪ੍ਰਭਾਵ ਦਿੰਦਾ ਹੈ । ਸਕਾਈਰਿੱਗ ਦੀਆਂ ਦੋ ਵੱਖੋ ਵੱਖਰੀਆਂ ਰਸੋਈਆਂ ਵਿਚ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨ ਅਲੱਗ ਅਲੱਗ ਤਿਆਰ ਕੀਤੇ ਜਾਂਦੇ ਹਨ। ਸਕਾਈਰਿੱਗ ‘ਚ ਮਹਿਮਾਨਾਂ ਦੀ ਸਹੂਲਤ ਲਈ ਸ਼ਾਨਦਾਰ ਅਤੇ ਸਾਫ਼ ਸੁੱਥਰੇ ਬਾਥਰੂਮ ਬਣੇ ਹੋਏ ਹਨ । 500 ਮਹਿਮਾਨਾਂ ਲਈ ਪੈਲੇਸ ਦਾ ਕਿਰਾਇਆ ਪੈਕੇਜ 12 ਲੱਖ ਰੁਪਏ ਤੋਂ ਸ਼ੁਰੂ ਹੰੁਦਾ ਹੈ ਜਿਸ ਵਿਚ ਸਵਾਦੀ ਖਾਣਾ,ਸਜਾਵਟ ਅਤੇ ਸ਼ਾਨਦਾਰ ਸਰਵਿਸ ਮੁਹੱਈਆ ਕਰਵਾਈ ਜਾਂਦੀ ਹੈ । ਪੈਲੇਸ ‘ਚ 500 ਦੇ ਲਗਭਗ ਕਾਰਾਂ ਦੀ ਪਾਰਕਿੰਗ ਦਾ ਪ੍ਰਬੰਧ ਹੈ ਤਾਂ ਕਿ ਮਹਿਮਾਨ ਬੇਫ਼ਿਕਰ ਹੋ ਕੇ ਵਿਆਹ ਦਾ ਆਨੰਦ ਮਾਣ ਸਕਣ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


