ਸਕਾਈਰਿੱਗ ਰਿਸੋਰਟ ਵਿਖੇ ਹੋਏ ਤੀਆਂ ਦੇ ਪ੍ਰੋਗਰਾਮ ਦੌਰਾਨ ਡਾ: ਰਜਿੰਦਰ ਕੌਰ ਨੇ ਆਖਿਆ ‘‘ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਵਾਸਤੇ ਅਜਿਹੇ ਵਿਰਾਸਤੀ ਸਮਾਗਮ ਸਮੇਂ ਦੀ ਮੁੱਖ ਲੋੜ’’

ਮੋਗਾ,11 ਅਗਸਤ (ਜਸ਼ਨ): ਪੰਜਾਬ ਦੀਆਂ ਮੁਟਿਆਰਾਂ ਦਾ ਹਰਮਨਪਿਆਰਾ ਅਤੇ ਵਿਰਾਸਤੀ ਤਿਓਹਾਰ ‘ਤੀਆਂ ਤੀਜ ਦੀਆਂ ’ ਸਕਾਈਰਿੱਗ ਰਿਸੋਰਟ ਵਿਖੇ ਕਰਵਾਇਆ ਗਿਆ । ਸਕਾਈਰਿੱਗ ਵੱਲੋਂ ‘ਪੰਜਾਬਣ ਫੈਸ਼ਨ ਬੁਟੀਕ’ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੀ ਸਰਪ੍ਰਸਤੀ ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ ਦੀ ਪਤਨੀ ਹਰਜਿੰਦਰ ਕੌਰ ਤਖਤੂਪੁਰਾ ਨੇ ਕੀਤੀ ਜਦਕਿ ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਸਮਾਗਮ ਦੌਰਾਨ  ਡਾ: ਰਜਿੰਦਰ ਕੌਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਤਖਤੂਪੁਰਾ ਪਰਿਵਾਰ ਵੱਲੋਂ ਸੱਭਿਆਚਾਰ ਦੀ ਸੰਭਾਲ ਲਈ ਕੀਤਾ ਨਿਵੇਕਲਾ ਯਤਨ ਬੇਹੱਦ ਸ਼ਲਾਘਾਯੋਗ ਹੈ । ਉਹਨਾਂ ਆਖਿਆ ਕਿ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਅਸੀਂ ਆਪਣੀ ਵਿਰਾਸਤ ਨੂੰ ਭੁੱਲਦੇ ਜਾ ਰਹੇ ਹਾਂ ਇਸ ਕਰਕੇ ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਵਾਸਤੇ ਅਜਿਹੇ ਵਿਰਾਸਤੀ ਸਮਾਗਮ ਸਮੇਂ ਦੀ ਮੁੱਖ ਲੋੜ ਹਨ। ਇਸ ਮੌਕੇ ਲੜਕੀਆਂ ਦੇ ਵੱਖ ਵੱਖ ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਦੀ ਸੁਪਤਨੀ ਨਵਪਾਹੁਲਜੀਤ ਕੌਰ ਤਖਤੂਪੁਰਾ,ਸ਼੍ਰੀਮਤੀ ਖਹਿਰਾ,ਪ੍ਰੋ: ਵਰਿੰਦਰ ਕੌਰ ਅਤੇ ਪ੍ਰੋ:ਜਗਵੀਰਨ ਕੌਰ ਨੇ ਨਿਭਾਈ । ਇਸ ਮੌਕੇ ਮਿਸਿਜ ਪੰਜਾਬਣ 2014 ਜੱਸਪ੍ਰੀਤ ਕੌਰ ਢਿੱਲੋਂ ਦੀ ਅਗਵਾਈ ਵਿਚ ਕਰਵਾਏ ਲਿਟਲ ਪੰਜਾਬਣ ਅਤੇ ਮਿਸ ਪੰਜਾਬਣ ਮੁਕਾਬਲਿਆਂ ਦੌਰਾਨ ਮੁਟਿਆਰਾਂ ਨੇ ਪੰਜਾਬੀ ਪਹਿਰਾਵੇ ਵਿਚ ਲੋਕ ਗੀਤਾਂ ’ਤੇ ਪੇਸ਼ਕਾਰੀ ਦਿੰਦਿਆਂ ਸਭ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਤੋਹਫ਼ੇ ਦਿੱਤੇ ਗਏ। ਤੀਆਂ ਦੇ ਇਸ ਸਮਾਗਮ ਵਿਚ ਪਹੁੰਚੀਆਂ ਮੁਟਿਆਰਾਂ ਵੱਲੋਂ ਪੰਜਾਬੀ ਪਹਿਰਾਵੇ ਵਿਚ ਆਉਣ ਸਦਕਾ ਸਕਾਈਰਿੱਗ ਦਾ ਸਮੁੱਚਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗ ਵਿਚ ਰੰਗਿਆ ਗਿਆ । ਮੁਟਿਆਰਾਂ ਦੀ ਆਓ ਭਗਤ ਲਈ ਸਕਾਈਰਿੱਗ ਦੇ ਪ੍ਰਬੰਧਕਾਂ ਵੱਲੋਂ ਖੀਰ ਪੂੜੇ ਅਤੇ ਹੋਰਨਾਂ ਵਿਅੰਜਣਾਂ ਨਾਲ ਭਰਪੂਰ ਸੇਵਾ ਕੀਤੀ ਗਈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ