ਸ਼ੀਲਾ ਦੀਕਸ਼ਿਤ ਦੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਨਾਲ ਕਾਂਗਰਸ ਅਤੇ ਦੇਸ਼ ਨੂੰ ਵੱਡਾ ਘਾਟਾ -ਵਿਧਾਇਕ ਡਾ ਹਰਜੋਤ ਕਮਲ

ਮੋਗਾ,20ਜੁਲਾਈ (ਜਸ਼ਨ) ਹਲਕਾ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਨੇ ਅੱਜ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਸ਼ੀਲਾ ਦੀਕਸ਼ਤ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ  ਸ਼ੀਲਾ ਦੀਕਸ਼ਤ ਦੇ ਇਸ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਨਾਲ ਨਾ ਸਿਰਫ ਕਾਂਗਰਸ ਨੂੰ ਵੱਡਾ ਘਾਟਾ ਪਿਆ ਹੈ ,ਬਲਕਿ ਦੇਸ਼ ਇੱਕ ਸੂਝਵਾਨ ਅਤੇ ਦੂਰਅੰਦੇਸ਼ੀ ਸਿਆਸਤਦਾਨ ਅਤੇ ਅਗਵਾਈ ਕਰਨ ਵਾਲੇ ਆਗੂ ਤੋਂ ਵਿਰਵਾ ਹੋ ਗਿਆ ਹੈ । ਡਾ ਹਰਜੋਤ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੀਲਾ ਦੀਕਸ਼ਿਤ ਨਾ ਸਿਰਫ ਅਹਿਮ ਅਹੁਦਿਆਂ ਤੇ ਰਹੇ ਬਲਕਿ ਕਾਂਗਰਸ ਵਿੱਚ ਹੁੰਦਿਆਂ ਵੀ ਅਤੇ ਦੇਸ਼ ਦੇ ਆਮ ਮਸਲਿਆਂ ਤੇ ਵੀ ਪੱਥ ਪਰਦਰਸ਼ਕ ਦਾ ਰੋਲ ਅਦਾ ਕਰਦੇ ਰਹੇ ।ਉਨ੍ਹਾਂ ਸ਼ੀਲਾ ਦੀਕਸ਼ਤ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨੂੰ ਸ਼ਕਤੀ ਬਖਸ਼ੇ ਕਿ ਇਹ ਦੁੱਖ ਸਹਿਣ ਕਰ ਸਕਣ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ