ਪ੍ਰਿਅੰਕਾ ਗਾਂਧੀ ਦੀ ਗੈਰਕਾਨੂੰਨੀ ਨਜ਼ਰਬੰਦੀ ਖਿਲਾਫ਼ ਕਾਂਗਰਸੀ ਖੇਮਿਆਂ ‘ਚ ਰੋਹ ਦੀ ਲਹਿਰ, ਕਾਂਗਰਸੀਆਂ ਨੇ ਮੋਗਾ ਵਿਖੇ ਮੋਦੀ ਸਰਕਾਰ ਵਿਰੁੱਧ ਦਿੱਤਾ ਰੋਸ ਧਰਨਾ,ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
ਮੋਗਾ,19 ਜੁਲਾਈ (ਜਸ਼ਨ): ਯੂ ਪੀ ਸਰਕਾਰ ਵੱਲੋਂ ਆਲ ਇੰਡੀਆ ਕਾਂਗਰਸ ਦੀ ਸਕੱਤਰ ਜਨਰਲ ਪ੍ਰਿਅੰਕਾ ਗਾਂਧੀ ਦੀ ਗੈਰਕਾਨੂੰਨੀ ਗਿ੍ਰਫਤਾਰੀ ਖਿਲਾਫ਼ ਅੱਜ ਮੋਗਾ ਦੇ ਮੁੱਖ ਚੌਂਕ ਵਿਚ ਜ਼ਿਲਾ ਕਾਂਗਰਸ ਵੱਲੋਂ ਰੋਹ ਭਰਪੂਰ ਰੋਸ ਧਰਨਾ ਦੇਣ ਉਪਰੰਤ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕਤੰਤਰ ਦਾ ਕਤਲ ਕੀਤਾ ਜਾ ਰਿਹੈ ਅਤੇ ਅਣਐਲਾਨੀ ਐਮਰਜੈਂਸੀ ਕਾਰਨ ਲੋਕ ਦੇਸ਼ ਵਿਚ ਘੁਟਨ ਮਹਿਸੂਸ ਕਰ ਰਹੇ ਹਨ । ਉਹਨਾਂ ਆਖਿਆ ਕਿ ਕਾਂਗਰਸ ਦੀ ਰੂਹੇ-ਰਵਾਂਅ ਪ੍ਰਿਅੰਕਾ ਗਾਂਧੀ ਨੂੰ ਨਜ਼ਰਬੰਦ ਕਰਨਾ ਹੀ ਮੌਲਿਕ ਅਧਿਕਾਰਾਂ ’ਤੇ ਛਾਪਾ ਹੈ ਤੇ ਨਾਲ ਦੀ ਨਾਲ ਸਿਤਮਜ਼ਰੀਫ਼ੀ ਇਹ ਹੈ ਕਿ ਮੈਡਮ ਆਦੀਵਾਸੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਜਾ ਰਹੇ ਸਨ । ਉਹਨਾਂ ਆਖਿਆ ਕਿ ਜੇ ਮੈਡਮ ਗਾਂਧੀ ਨੂੰ ਤੁਰੰਤ ਨਜ਼ਰਬੰਦੀ ਤੋਂ ਮੁਕਤ ਨਹੀਂ ਕੀਤਾ ਜਾਂਦਾ ਤਾਂ ਕਾਂਗਰਸ ਹਰ ਗਲੀ ਕੂਚੇ ਕੇਂਦਰ ਦੀ ਮੋਦੀ ਸਰਕਾਰ ਦਾ ਵਿਰੋਧ ਜਾਰੀ ਰੱਖੇਗੀ । ਇਸ ਮੌਕੇ ਕਾਂਗਰਸ ਦੇ ਜ਼ਿਲਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਾਂਗਰਸ ਦਾ ਹਰ ਸਿਪਾਹੀ ਮੋਦੀ ਸਰਕਾਰ ਦੀਆਂ ਜ਼ਿਆਦਤੀਆਂ ਖਿਲਾਫ਼ ਜੂਝਣ ਲਈ ਰਣ ਤੱਤੇ ਵਿਚ ਆ ਚੁੱਕੈ ਤੇ ਹੁਣ ਰੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੌਕੇ ਸਮੂਹ ਕਾਂਗਰਸੀ ਆਗੂਆਂ ਨੇ ਅਕਾਸ਼ ਗੂੰਜਾੳੂ ਨਾਅਰੇ ਲਗਾਏ ਅਤੇ ਮੋਦੀ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਪ੍ਰਧਾਨ ਮੰਤਰੀ ਦਾ ਪੁਤਲਾ ਫੂੱਕਿਆ । ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਨੂੰ ਅੱਗ ਲਗਾਉਣ ਉਪਰੰਤ ਸਮੂਹ ਕਾਂਗਰਸੀਆਂ ਨੇ ਭਵਿੱਖ ਵਿਚ ਕੇਂਦਰ ਦੀ ਬੇਇਨਸਾਫ਼ੀ ਖਿਲਾਫ਼ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਮੌਕੇ ਡਾ: ਮਾਲਤੀ ਥਾਪਰ ਸਾਬਕਾ ਮੰਤਰੀ, ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ,ਜ਼ਿਲਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ, ਸਾਬਕਾ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਗੁਰਬਚਨ ਸਿੰਘ ਬਰਾੜ ਜਨਰਲ ਸਕੱਤਰ ਪੰਜਾਬ ਕਾਂਗਰਸ ,ਜ਼ਿਲਾ ਪ੍ਰੀਸ਼ਦ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਭੋਲਾ ਬਰਾੜ ਸਕੱਤਰ ਪੰਜਾਬ ਕਾਂਗਰਸ, ਚੇਅਰਮੈਨ ਵਿਜੇ ਧੀਰ,ਸੁਮਿੱਤ ਕੁਮਾਰ ਬਿੱਟੂ ਮਲਹੋਤਰਾ ਐੱਮ ਸੀ, ਗੁਰਵਿੰਦਰ ਸਿੰਘ ਬੱਬੂ ਸਰਪੰਚ ਮਸੀਤਾਂ, ਸਾਬਕਾ ਚੇਅਰਮੈਨ ਗੋਗਾ ਸੰਗਲਾ,ਪਰਮਜੀਤ ਕੌਰ ਕਪੂਰੇ, ਐੱਮ ਸੀ ਮਨਜੀਤ ਸਿੰਘ ਮਾਨ, ਸਰਪੰਚ ਕੁਲਬੀਰ ਸਿੰਘ ਲੌਂਗੀਂਵਿੰਡ, ਸਰਪੰਚ ,ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ,ਉਪਿੰਦਰ ਸਿੰਘ,ਸਵਰਨ ਆਦੀਵਾਲ,ਸ਼ਿਵਾਜ ਭੋਲਾ ਮਸਤੇਵਾਲਾ,ਅਮਰਜੀਤ ਸਿੰਘ ਬੀਜਾਪੁਰ,ਜੋਧਾ ਸਿੰਘ ਬਰਾੜ,ਸਰਪੰਚ ਗੁਰਚਰਨ ਸਿੰਘ ਦਾਤੇਵਾਲ,ਗੁਰਪ੍ਰੀਤ ਸਿੰਘ ਸਰਪੰਚ ਪ੍ਰੀਤਮ ਨਗਰ ,ਪੀ ਏ ਸੋਹਣਾ ਖੇਲਾ ਜਲਾਲਾਬਾਦ,ਜਸਵਿੰਦਰ ਸਿੰਘ ਕੁੱਸਾ,ਅਮਨਦੀਪ ਸਿੰਘ ਗਿੱਲ ਪ੍ਰਧਾਨ, ਜਬਰਜੰਗ ਸਿੰਘ ਬਰਾੜ ,ਦਵਿੰਦਰ ਸਿੰਘ ਇੰਟਕ ,ਲਖਵੀਰ ਸਿੰਘ ਚੂਹੜਚੱਕ, ਅਮਰਜੀਤ ਸਿੰਘ ਖੇਲਾ, ਗੁਰਜੰਟ ਸਿੰਘ ਖੋਸਾ, ਲਾਲੂ ਖੋਸਾ, ਹੈਰੀ ਖੋਸਾ, ਪਿੱਪਲ ਸਿੰਘ ਸਰਪੰਚ, ਹਰਨੇਕ ਸਿੰਘ ਬਾਜੇ ਕੇ, ਜੱਜ ਸਿੰਘ ਮੌਜਗੜ, ਰੂਪ ਸਿੰਘ ਸਰਪੰਚ ਕੜਿਆਲ, ਦਲਜੀਤ ਸਿੰਘ ਦਾਇਆ, ਰਜਿੰਦਰਪਾਲ ਸਿੰਘ ਭੰਬਾ, ਸੋਨੀ ਸਰਪੰਚ ਇੰਦਰਗੜ, ਬਲਰਾਜ ਸਿੰਘ ਸਰਪੰਚ ਬੋਹਨਾ, ਅਮਰ ਸਿੰਘ ਸਰਪੰਚ ਮਹਿਰੋ, ਸੁਰਜੀਤ ਸਿੰਘ ਸਰਪੰਚ ਦੁਸਾਂਝ, ਰਪਿੰਦਰ ਸਿੰਘ ਸਰਪੰਚ ਤਲਵੰਡੀ ਭੰਗੇਰੀਆਂ, ਹਰਨੇਕ ਸਿੰਘ ਸਰਪੰਚ ਬੁੱਘੀਪੁਰਾ, ਰਣਜੀਤ ਸਿੰਘ ਸਰਪੰਚ ਮਹਿਣਾ, ਜਗਰਾਜ ਸਰਪੰਚ ਰੌਲੀ, ਹਰਪ੍ਰੀਤ ਸਿੰਘ ਅੌਗੜ, ਨਿੰਦਰ ਸਿੰਘ ਸਰਪੰਚ ਜਫਰਵਾਲਾ, ਕੁਲਦੀਪ ਸਿੰਘ ਮੂਸੇਵਾਲਾ ,ਦਿਲਬਾਗ ਸਿੰਘ ਸਰਪੰਚ, ਕਾਰਜ ਸਿੰਘ ਸਰਪੰਚ, ਹਰਪ੍ਰੀਤ ਸਿੰਘ ਸ਼ੇਰੇਵਾਲਾ ਸਰਪੰਚ, ਅਵਤਾਰ ਸਿੰਘ ਮਹਿਲ ਸਰਪੰਚ ਅਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ - https://www.youtube.com/watch?v=2OQosPbjRYQ&t=33s