ਮੋਗਾ ‘ਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਨਾਲ ਸਿੱਖ ਹਲਕਿਆਂ ‘ਚ ਰੋਸ

ਮੋਗਾ,6 ਜੂਨ (ਜਸ਼ਨ): ਅੱਜ ਮੋਗਾ ਦੇ ਖੂਨੀ ਮਸੀਤ ਇਲਾਕੇ ਨੇੜੇ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਵਾਪਰਨ ਨਾਲ ਸਿੱਖ ਜਗਤ ਵਿਚ ਰੋਸ ਦੀ ਲਹਿਰ ਪੈਦਾ ਹੋ ਗਈ । ਜ਼ਿਕਰਯੋਗ ਹੈ ਕਿ ਗੁਟਕਾ ਸਾਹਿਬ ਦੇ ਅੰਗ ਉਸੇ ਰਸਤੇ ’ਤੇ ਖਿਲਾਰੇ ਗਏ ਜਿਸ ਰਸਤੇ ਤੋਂ ਨਗਰ ਕੀਰਤਨ ਗੁਜ਼ਰਨਾ ਸੀ। ਜਿਵੇਂ ਹੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਸਿੱਖ ਜਥੇਬੰਦੀਆਂ ਘਟਨਾ ਸਥਾਨ ’ਤੇ ਇਕੱਤਰ ਹੋ ਗਈਆਂ । ਇਹਨਾਂ ਜੱਥੇਬੰਦੀਆਂ ਵਿਚ ਸਤਿਕਾਰ ਕਮੇਟੀ ,ਤਰਨਾ ਦਲ ,ਰਾਗੀ ਗਰੰਥੀ ਸਭਾ ,ਜਨੇਰ ਟਕਸਾਲ ,ਖਾਲਸਾ ਸੇਵਾ ਸੁਸਾਇਟੀ ਆਦਿ ਸ਼ਾਮਲ ਸਨ। ਇਸ ਮੌਕੇ ਨਿਹੰਗ ਸਿੰਘ ਤਰਨਾ ਦਲ ਦੇ ਆਗੂ ਬਾਬਾ ਅਰਸ਼ਦੀਪ ਸਿੰਘ ਅਤੇ ਸਤਿਕਾਰ ਕਮੇਟੀ ਦੇ ਮੀਤ ਪ੍ਰਧਾਨ ਹਰਦੀਪ ਸਿੰਘ ਖਾਲਸਾ ਅਤੇ ਹੋਰਨਾਂ ਸਿੰਘਾਂ ਨੇ ਗੁਟਕਾ ਸਾਹਿਬ ਦੇ ਅੰਗਾਂ ਨੂੰ ਇਕੱਤਰ ਕਰਕੇ ਇਸ਼ਨਾਨ ਕਰਵਾ ਕੇ ਖਾਲਸਾ ਸੇਵਾ ਸੁਸਾਇਟੀ ਨੂੰ ਸੌਂਪ ਦਿੱਤਾ। ਬਾਅਦ ਵਿਚ ਮੋਗਾ ਦੇ ਮੁੱਖ ਚੌਂਕ ਵਿਚ ਇਕੱਤਰ ਹੋਈਆਂ ਸਿੱਖ ਜਥੇਬੰਦੀਆਂ ਨੇ ਸ਼ਰਾਰਤੀ ਅਨਸਰਾਂ ਨੂੰ ਗਿ੍ਰਫਤਾਰ ਕਰਨ ਦੀ ਮੰਗ ਕਰਦਿਆਂ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ । ਇਸ ਮੌਕੇ ਬਾਬਾ ਅਰਸ਼ਦੀਪ ਸਿੰਘ ,ਬਾਬਾ ਮਹਿੰਦਰ ਸਿੰਘ ਜਨੇਰ,ਹਰਦੀਪ ਸਿੰਘ ਖਾਲਸਾ ਅਤੇ ਰਾਜਾ ਖੁਖਰਾਣਾ ਆਦਿ ਨੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਸੋਮਵਾਰ ਤੱਕ ਕਾਰਵਾਈ ਨਾ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


