ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨ ਸੰਘਰਸ਼ ਕਮੇਟੀ ਵਲੋਂ ਕੀਤਾ ਗਿਆ ਅਰਥੀ ਫ਼ੂਕ ਮੁਜ਼ਾਹਰਾ

ਫ਼ਿਰੋਜ਼ਪੁਰ, ਫਾਜਿਲਕਾ 1 ਫਰਵਰੀ (ਸੰਦੀਪ ਕੰਬੋਜ ਜਈਆ) :ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਕਮੇਟੀ ਪੰਜਾਬ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਡੀ.ਸੀ. ਦਫ਼ਤਰ ਸਾਹਮਣੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ ਅਤੇ ਮੁਜ਼ਾਹਰੇ ਉਪਰੰਤ ਮਾਰਚ ਵੀ ਕੀਤਾ ਗਿਆ। ਇਸ ਰੈਲੀ ਦੀ ਅਗਵਾਈ ਕਨਵੀਨਰ ਰਵਿੰਦਰ ਲੂਥਰਾ, ਕਿਸ਼ਨ ਚੰਦ ਜਾਗੋਵਾਲੀਆ, ਸੁਰਿੰਦਰਪਾਲ ਸ਼ਰਮਾ, ਸੰਤ ਰਾਮ, ਜਸਵਿੰਦਰ ਸਿੰਘ, ਮਾਸਟਰ ਅਵਤਾਰ ਸਿੰਘ ਵੱਲੋ ਕੀਤੀ ਗਈ। ਇਸ ਮੋਕੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਵਿਭਾਗ ਵਿਚ ਠੇਕੇਦਾਰੀ ਸਿਸਟਮ, ਕੰਟਰੈਕਟ ਸਿਸਟਮ, ਡੇਲੀਵੇਜਿਜ਼, ਆਊਟ ਸੋਰਸਿੰਗ ਅਤੇ ਵੱਖ-ਵੱਖ ਸਕੀਮਾਂ ਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਰੈਗੂਲਰ ਕੀਤਾ ਜਾਵੇ ਤੇ ਹੋਰ ਕਈ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ।ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਰਮਨ ਅੱਤਰੀ, ਨਰੇਸ਼ ਸੈਣੀ, ਹਰਪ੍ਰੀਤ ਥਿੰਦ, ਰਾਮ ਪ੍ਰਸ਼ਾਦ, ਵਿਜੈ ਹੈਪੀ, ਸ਼ੇਰ ਸਿੰਘ, ਸੁਖਜੀਤ ਸਿੰਘ ਉੱਪਲ ਕੜਮਾ, ਦਵਿੰਦਰ ਟੀਟੂ, ਅਮਰੀਕ ਸਿੰਘ, ਅਸ਼ਵਨੀ ਕੁਮਾਰ, ਸੁਖਦੇਵ ਸਿੰਘ, ਬਲਵੀਰ ਸਿੰਘ, ਵਿਨੋਦ ਕੁਮਾਰ, ਰਾਕੇਸ਼ ਦੇਵਗਨ, ਕੁਲਵਿੰਦਰ ਸਿੰਘ, ਫਰਾਂਸਿਸ ਭੱਟੀ, ਤਾਰਾ ਸਿੰਘ, ਨਰਿੰਦਰ ਕੁਮਾਰ, ਜਸਪਾਲ ਸਿੰਘ, ਨਰਿੰਦਰ ਸ਼ਰਮਾ, ਓਮ ਪ੍ਰਕਾਸ਼, ਬੂਟਾ, ਰਾਜ ਕੁਮਾਰ, ਸ਼ੇਖਰ, ਰਾਜਵੰਤ ਕੌਰ, ਸੰਤੋਸ਼ ਕੁਮਾਰੀ, ਦੇਸ ਰਾਜ, ਜੰਗੀਰ ਸਿੰਘ ਉਪਰੋਕਤ ਆਗੂਆਂ ਨੂੰ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਮਹਿਕਮਿਆਂ ਦਾ ਨਿੱਜੀ ਕਰਨ ਬੰਦ ਨਾ ਕੀਤਾ ਗਿਆ ਤਾਂ ਬਜਟ ਸੈਸ਼ਨ ਦੇ ਦੂਜੇ ਦਿਨ ਮੋਹਾਲੀ ਵਿਖੇ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਵਲੋਂ ਲਏ ਜਾ ਰਹੇ ਮੁਲਾਜ਼ਮ ਵਿਰੋਧੀ ਅਤੇ ਲੋਕ ਵਿਰੋਧੀ ਫ਼ੈਸਲੇ ਲੋਕ ਸਭਾ ਦੀਆਂ ਚੋਣਾਂ ਵਿਚ ਲੋਕਾਂ ਦੀ ਕਚਹਿਰੀ ਵਿਚ ਲੈ ਕੇ ਜਾਏ ਜਾਣਗੇ।