ਸੂਫ਼ੀ ਸੰਤ ਐੱਚ ਕੇ ਜੀ ਐੱਨ ਮਾਨਵ ਸੇਵਾ ਸਮਿਤੀ ਵੱਲੋਂ ਜਸ਼ਨ ਏ ਗਿਆਰਵੀ ਸ਼ਰੀਫ਼ ਦੇ ਸ਼ੁੱਭ ਮੌਕੇ ’ਤੇ ਲੰਗਰ ਲਗਾਇਆ ਗਿਆ

ਮੋਗਾ,19 ਦਸੰਬਰ (ਹਰਵਿੰਦਰ ਬੱਬਲੂ): ਅੱਜ ਮੋਗਾ ਅਮਿ੍ਰਤਸਰ ਰੋਡ ’ਤੇ ਸੂਫ਼ੀ ਸੰਤ ਐੱਚ ਕੇ ਜੀ ਐੱਨ ਮਾਨਵ ਸੇਵਾ ਸਮਿਤੀ ਵੱਲੋਂ ਜਸ਼ਨ ਏ ਗਿਆਰਵੀ ਸ਼ਰੀਫ਼ ਦੇ ਸ਼ੁੱਭ ਮੌਕੇ ’ਤੇ ਲੰਗਰ ਲਗਾਇਆ ਗਿਆ। ਇਸ ਮੌਕੇ ਕਮੇਟੀ ਮੈਂਬਰਾਂ ਨੇ ਸੰਗਤ ਲਈ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਜਿਥੇ ਹਜ਼ਾਰਾਂ ਸੰਗਤਾਂ ਹੁੰਮ ਹੁੰਮਾ ਕੇ ਪਹੰੁਚਿਆਂ। ਚੇਅਰਮੈਨ ਰਾਜ ਕੁਮਾਰ, ਪ੍ਰਧਾਨ ਅਵਤਾਰ ਸਿੰਘ,ਕੈਸ਼ੀਅਰ ਮੋਹਿਤ ਕੁਮਾਰ, ਸੈਕਟਰੀ ਪ੍ਰੀਤ ਕੰਮੋਂ(ਰਾਜੂ),ਪੰਕਜ ਕੁਮਾਰ, ਨੇਤਾ ਜੀ,ਹਰਪਾਲ ਸਿੰਘ ਭਾਗੀ ,ਮੀਡੀਆ ਸਲਾਹਕਾਰ ਹਰਵਿੰਦਰ ਬੱਬਲੂ,ਬੰਗਾਲੀ ਸਵੀਟ ਹਾਊਸ,ਅਰੋੜਾ ਸਵੀਟ ਹਾਊਸ ਅਤੇ ਡਾ: ਜੱਜ ਆਦਿ ਕਮੇਟੀ ਮੈਂਬਰ ਹਾਜ਼ਰ ਸਨ।
ਇਸ ਮੌਕੇ ਚੇਅਰਮੈਨ ਰਾਜ ਕੁਮਾਰ ਨੇ ਸਮੂਹ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨਵ ਸੇਵਾ ਸਮਿਤੀ ਸੰਗਤਾਂ ਲਈ ਲੰਗਰ ਲਗਾਉਣ ਤੋਂ ਇਲਾਵਾ ਹੋਰ ਵੀ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ ਕੇ ਯੋਗਦਾਨ ਪਾਉਂਦੀ ਹੈ।


